ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਰਕਰਾਂ ਵੱਲੋਂ ਪ੍ਰਦਰਸ਼ਨ
Friday, Mar 16, 2018 - 11:21 PM (IST)
ਰੂਪਨਗਰ, (ਵਿਜੇ)- ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਨਸ਼ਾ ਸਮੱਗਲਿੰਗ ਦੇ ਮਾਮਲੇ 'ਚ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗੇ ਜਾਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦੇ ਯੂਥ ਵਿੰਗ ਜ਼ਿਲਾ ਰੂਪਨਗਰ ਦੇ ਵਰਕਰਾਂ ਵੱਲੋਂ ਸਥਾਨਕ ਬੇਲਾ ਚੌਕ 'ਚ ਮਜੀਠੀਆ ਦੇ ਹੱਕ 'ਚ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਯੂਥ ਵਿੰਗ ਦੇ ਵਰਕਰਾਂ ਨੇ ਮੁਆਫੀਨਾਮੇ ਦੀਆਂ ਕਾਪੀਆਂ ਵੰਡੀਆਂ ਅਤੇ ਫਲੈਕਸ ਲਾ ਕੇ ਪ੍ਰਚਾਰ ਕੀਤਾ, ਜਿਸ ਦੀ ਅਗਵਾਈ ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਕਮਾਲਪੁਰ ਨੇ ਕੀਤੀ। ਉਨ੍ਹਾਂ ਕਿਹਾ ਕਿ ਆਪਣੀ ਰਾਜਨੀਤੀ ਚਮਕਾਉਣ ਦੀ ਖਾਤਰ ਨੇਤਾ ਸਾਫ ਅਕਸ ਵਾਲੇ ਨੇਤਾਵਾਂ ਪ੍ਰਤੀ ਗਲਤ ਬਿਆਨਬਾਜ਼ੀ ਕਰਨਾ ਆਪਣੀ ਸ਼ਾਨ ਸਮਝਦੇ ਹਨ ਅਤੇ ਕੇਜਰੀਵਾਲ ਵੱਲੋਂ ਮੁਆਫੀ ਮੰਗੇ ਜਾਣ ਤੋਂ ਹੁਣ ਉਨ੍ਹਾਂ ਨੂੰ ਸਬਕ ਮਿਲੇਗਾ।
ਇਸ ਮੌਕੇ ਤਰਨਜੀਤ ਸਿੰਘ, ਨਵਰੀਤ ਸਿੰਘ, ਰਵਿੰਦਰ ਸਿੰਘ, ਜਤਿੰਦਰ ਸਿੰਘ ਪ੍ਰਧਾਨ ਘਨੌਲੀ, ਤਰਨਜੀਤ ਸਿੰਘ, ਪ੍ਰਦੇਸੀ ਰੋਪੜੀਆ, ਤਰਨਜੀਤ ਕੋਟਲੀ, ਗੁਰਜੰਟ ਸਿੰਘ, ਸੁਖਵੀਰ ਖੰਗੂੜਾ, ਕੁਨਾਲ ਵਸ਼ਿਸ਼ਟ, ਰਿਸ਼ਵਪਾਲ, ਲਖਵੀਰ ਸਿੰਘ ਕਮਾਲਪੁਰ, ਹਰਪ੍ਰੀਤ ਸਿੰਘ ਅਤੇ ਹਰਮੀਤ ਸਿੰਘ ਉੱਪਲ ਵੀ ਮੌਜੂਦ ਸਨ।
