ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਖਿਲਾਫ ਅਰਥੀ ਫੂਕ ਮੁਜ਼ਾਹਰਾ
Monday, Jun 18, 2018 - 12:15 AM (IST)
ਨੂਰਪੁਰਬੇਦੀ, (ਜ.ਬ.)- ਜਮਹੂਰੀ ਕਿਸਾਨ ਸਭਾ ਦੇ ਸੱਦੇ ’ਤੇ ਡੀਜ਼ਲ ਅਤੇ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ ਜ਼ਬਰਤਸਤ ਰੋਸ ਮਾਰਚ ਬੀ.ਡੀ.ਪੀ.ਓ. ਤੋਂ ਬੱਸ ਸਟੈਂਡ ਤੱਕ ਕਰ ਕੇ ਸਰਕਾਰ ਦੀ ਅਰਥੀ ਫੂਕੀ ਗਈ। ਰੋਸ ਮਾਰਚ ਸਭਾ ਦੇ ਸੂਬਾਈ ਆਗੂ ਮੋਹਣ ਸਿੰਘ ਧਮਾਣਾ, ਸੁਰਿੰਦਰ ਸਿੰਘ ਪੰਨੂ, ਗੁਰਨੈਬ ਸਿੰਘ ਜੇਤੇਵਾਲ ਅਤੇ ਜਰਨੈਲ ਸਿੰਘ ਘਨੌਲਾ ਦੀ ਅਗਵਾਈ ਹੇਠ ਜ਼ਬਰਤਸਤ ਮੁਜ਼ਾਹਰਾ ਕਰਦੇ ਹੋਏ ਆਗੂਆਂ ਨੇ ਆਖਿਆ ਕਿ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਨਾਲ ਲੋਕਾਂ ਨੂੰ ਆਰਥਿਕ ਮੰਦਹਾਲੀ ਦਾ ਸ਼ਿਕਾਰ ਬਣਾ ਰਹੀ ਹੈ। ਉਨ੍ਹਾਂ ਆਖਿਆ ਕਿ ਕੇਂਦਰ ਅਤੇ ਰਾਜ ਸਰਕਾਰ ਹੋਰ ਵਾਧੂ ਟੈਕਸ ਲਗਾ ਕੇ ਲੋਕਾਂ ਦਾ ਕਚੂਮਰ ਕੱਢ ਰਹੀ ਹੈ ਤੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਵੱਡੇ ਪੱਧਰ ’ਤੇ ਸੰਘਰਸ਼ ਉਲੀਕੇ ਜਾਣਗੇ ਤਾਂ ਜੋ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਕਿਸਾਨ ਅਤੇ ਮਜ਼ਦੂਰ ਸ਼ਿਕਾਰ ਨਾ ਹੋ ਸਕਣ। ਉਨ੍ਹਾਂ ਮੰਗ ਕੀਤੀ ਕਿ ਡੀਜ਼ਲ ਅਤੇ ਪੈਟਰੋਲ ਦੇ ਵੱਧਦੇ ਰੇਟਾਂ ਨੂੰ ਤੁਰੰਤ ਘਟਾਇਆ ਜਾਵੇ ਤੇ ਕਿਸਾਨਾਂ ਨੂੰ ਫਸਲੀ ਬੀਜ, ਦਵਾਈਆਂ, ਪਾਣੀ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਧਰਨੇ ’ਚ ਬਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਜੋਗੀ ਰਾਮ, ਸੰਤਾ ਸਿੰਘ ਸਵੀਰੋਵਾਲ, ਧਰਮਪਾਲ ਟਿੱਬਾ ਟੱਪਰੀਆਂ ਕਰਮਚੰਦ ਦਹੀਰਪੁਰ, ਅਵਤਾਰ ਸਿੰਘ ਮੂਸਾਪੁਰ, ਸੋਮ ਸਿੰਘ ਰੋਲੀ ਆਦਿ ਮੌਜੂਦ ਸਨ।
