ਰੈਗੂਲਰ ਹੋਣ ਲਈ ਅਧਿਆਪਕਾਂ ਨੇ ਓ. ਐੱਸ. ਡੀ. ਨੂੰ ਦਿੱਤਾ ਮੰਗ-ਪੱਤਰ

02/18/2018 5:23:52 PM


ਫ਼ਰੀਦਕੋਟ (ਹਾਲੀ) - 1925 ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਅਧਿਆਪਕ ਫ਼ਰੰਟ ਦੇ ਫ਼ਰੀਦਕੋਟ, ਫ਼ਿਰੋਜ਼ਪੁਰ ਅਤੇ ਮੋਗਾ ਜ਼ਿਲੇ ਦੇ ਅਧਿਆਪਕਾਂ ਨੇ ਮੁੱਖ ਮੰਤਰੀ ਪੰਜਾਬ ਦੇ ਓ. ਐੱਸ. ਡੀ. ਸੰਦੀਪ ਸਿੰਘ ਸੰਨੀ ਬਰਾੜ ਨੂੰ ਮੰਗ-ਪੱਤਰ ਦਿੱਤਾ। 
ਉਨ੍ਹਾਂ ਮੰਗ-ਪੱਤਰ ਰਾਹੀਂ ਮੰਗ ਕੀਤੀ ਕਿ ਉਹ ਡੀ. ਪੀ. ਆਈ. ਕਾਲਜਾਂ ਵੱਲੋਂ ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ 'ਚ ਨਿਊ ਗ੍ਰਾਂਟ ਇਨ ਏਡ ਸਕੀਮ ਤਹਿਤ 3 ਸਾਲਾ ਕੰਟਰੈਕਟ 'ਤੇ ਕੰਮ ਕਰ ਰਹੇ ਹਨ ਅਤੇ ਭਰਤੀ ਦੇ 3 ਸਾਲ ਪੂਰੇ ਹੋਣ ਵਾਲੇ ਹਨ। ਇਸ ਕਰ ਕੇ ਉਨ੍ਹਾਂ ਨੂੰ ਸਹਾਇਤਾ ਪ੍ਰਾਪਤ ਕਾਲਜਾਂ 'ਚ ਰੈਗੂਲਰ ਕੀਤਾ ਜਾਵੇ। ਇਸ ਦੌਰਾਨ ਸੰਦੀਪ ਬਰਾੜ ਨੇ ਕਿਹਾ ਕਿ ਉਹ ਇਹ ਮੁੱਦਾ ਮੁੱਖ ਮੰਤਰੀ ਪੰਜਾਬ ਨਾਲ ਵਿਚਾਰਨਗੇ ਅਤੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਵੀ ਦਿੱਤਾ। ਇਸ ਸਮੇਂ ਡਾ. ਦਲਜੀਤ ਸਿੰਘ, ਡਾ. ਨਿਰਮਲ ਸਿੰਘ, ਡਾ. ਵਿਕਾਸ ਦੁੱਗਲ, ਤਰਨਜੀਤ ਸਿੰਘ, ਡਾ. ਹਰਦੀਪ ਸਿੰਘ ਆਦਿ ਹਾਜ਼ਰ ਸਨ।


Related News