ਅੰਕੁਰ ਨਰੂਲਾ ਦੀ ਪਤਨੀ ਨੂੰ ਬਦਨਾਮ ਕਰਨ ਵਾਲਿਆਂ ''ਤੇ ਕਾਰਵਾਈ ਦੀ ਮੰਗ

Tuesday, Jan 30, 2018 - 06:12 AM (IST)

ਅੰਕੁਰ ਨਰੂਲਾ ਦੀ ਪਤਨੀ ਨੂੰ ਬਦਨਾਮ ਕਰਨ ਵਾਲਿਆਂ ''ਤੇ ਕਾਰਵਾਈ ਦੀ ਮੰਗ

ਜਲੰਧਰ, (ਬੁਲੰਦ)- ਰਾਸ਼ਟਰੀ ਮਸੀਹੀ ਸੰਘ ਵਲੋਂ ਡੀ. ਸੀ. ਪੀ. ਨੂੰ ਦਿੱਤੇ ਗਏ ਮੰਗ ਪੱਤਰ ਵਿਚ ਈਸਾਈ ਧਰਮ ਪ੍ਰਚਾਰਕ ਪਾਸਟਰ ਅੰਕੁਰ ਨਰੂਲਾ ਦੀ ਪਤਨੀ ਦੇ ਖਿਲਾਫ ਸੋਸ਼ਲ ਮੀਡੀਆ 'ਤੇ ਭੱਦੀ ਸ਼ਬਦਾਵਲੀ ਵਰਤਣ ਤੇ ਉਨ੍ਹਾਂ ਨੂੰ ਬਦਨਾਮ ਕਰਨ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਵਿਕੇਲਫ, ਜੌਨ ਮਸੀਹ, ਲੱਕੀ ਸਣੇ ਹੋਰ ਲੋਕਾਂ ਨੇ ਦੱਸਿਆ ਕਿ ਖਾਂਬਰਾ ਚਰਚ ਵਿਚ ਈਸਾਈ ਧਰਮ ਦਾ ਪ੍ਰਚਾਰ ਕਰਨ ਵਾਲੇ ਅੰਕੁਰ ਨਰੂਲਾ ਖਿਲਾਫ ਕੁਝ ਲੋਕ ਸਾਜ਼ਿਸ਼ ਰਚ ਕੇ ਉਨ੍ਹਾਂ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਪਤਨੀ ਦੇ ਖਿਲਾਫ ਸੋਸ਼ਲ ਮੀਡੀਆ 'ਤੇ ਗੰਦੀ ਭਾਸ਼ਾ ਵਰਤੀ ਜਾ ਰਹੀ ਹੈ, ਜਿਸ ਨਾਲ ਖਾਂਬਰਾ ਚਰਚ ਦੀ ਸੰਗਤ ਤੇ ਰਾਸ਼ਟਰੀ ਮਸੀਹੀ ਸੰਘ ਦੇ ਮੈਂਬਰਾਂ ਵਿਚ ਰੋਸ ਹੈ।
ਉਨ੍ਹਾਂ ਜ਼ਿਲਾ ਪੁਲਸ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਸਬਕ ਮਿਲ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕੁਝ ਲੋਕਾਂ ਨੇ ਈਸਾਈ ਧਰਮ ਦੇ ਖਿਲਾਫ ਪ੍ਰਚਾਰ ਕਰ ਕੇ ਸਮਾਜ ਵਿਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਸ ਲਈ ਅਜਿਹੇ ਸ਼ਰਾਰਤੀ ਅਨਸਰਾਂ 'ਤੇ ਕਾਰਵਾਈ ਹੋਵੇ। ਇਸ ਮੌਕੇ ਰਾਸ਼ਟਰੀ ਮਸੀਹੀ ਸੰਘ ਦੇ ਦਰਜਨਾਂ ਮੈਂਬਰ ਮੌਜੂਦ ਸਨ।


Related News