ਗਰਭਵਤੀ ਬੀਬੀਆਂ ਦੇ ਜਣੇਪੇ ਕਿਤੇ ''ਚੰਡੀਗੜ੍ਹ'' ''ਚ ਬੇਕਾਬੂ ਨਾ ਕਰ ਦੇਣ ''ਕੋਰੋਨਾ''
Wednesday, Jun 17, 2020 - 02:51 PM (IST)
ਚੰਡੀਗੜ੍ਹ : ਮ ਦੀ ਮੰਨੀਏ ਤਾਂ ਬੀਬੀਆਂ ਕੋਰੋਨਾ ਵਾਇਰਸ ਕਾਰਨ ਮਹਾਂਰਾਸ਼ਟਰ ਅਤੇ ਦਿੱਲੀ ਦੇ ਹਸਪਤਾਲਾਂ 'ਚ ਭਰਤੀ ਹੋਣ ਤੋਂ ਡਰਨ ਲੱਗੀਆਂ ਹਨ, ਜਿਨ੍ਹਾਂ ਔਰਤਾਂ ਦੇ ਚੰਡੀਗੜ੍ਹ, ਮੋਹਾਲੀ ਜਾਂ ਪੰਚਕੂਲਾ 'ਚ ਰਿਸ਼ਤੇਦਾਰ ਹਨ, ਉਹ ਆਪਣੇ ਇਲਾਜ ਲਈ ਮਹੀਨਾ ਪਹਿਲਾਂ ਹੀ ਆ ਕੇ ਰਹਿਣ ਲੱਗੀਆਂ ਹਨ ਅਤੇ ਹਸਪਤਾਲਾਂ ਨੂੰ ਟ੍ਰਾਈਸਿਟੀ ਦੀ ਰਿਹਾਇਸ਼ ਦਾ ਹੀ ਪਤਾ ਲਿਖਵਾ ਰਹੀਆਂ ਹਨ, ਜਦੋਂ ਕਿ ਅਜਿਹੇ ਕੇਸ ਵੀ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ ਕੁਝ ਲੋਕਾਂ ਨੇ ਟ੍ਰਾਈਸਿਟੀ 'ਚ ਕਿਸੇ ਬਹਾਨੇ ਨਾਲ ਘਰ ਕਿਰਾਏ 'ਤੇ ਲਿਆ ਅਤੇ ਆਪਣਾ ਇਲਾਜ ਕਰਵਾਇਆ। ਗਰਭ ਅਵਸਥਾ ਅਤੇ ਬੱਚਿਆਂ ਨਾਲ ਜੁੜੇ ਇਲਾਜ ਚੰਡੀਗੜ੍ਹ 'ਚ ਕੋਰੋਨਾ ਕਾਲ ਦੌਰਾਨ ਵੀ ਰੋਜ਼ਾਨਾ ਚੱਲਦੇ ਰਹੇ ਹਨ।
ਇਹ ਵੀ ਪੜ੍ਹੋ : ਜਲੰਧਰ 'ਚ ਬੇਕਾਬੂ ਹੋਇਆ 'ਕੋਰੋਨਾ', ਦੁਬਈ ਤੋਂ ਆਏ 8 ਲੋਕਾਂ ਸਮੇਤ 31 ਦੀ ਰਿਪੋਰਟ ਪਾਜ਼ੇਟਿਵ
ਕਿਤੇ ਬੇਕਾਬੂ ਨਾ ਹੋਣ ਜਾਣ ਹਾਲਾਤ
ਵਰਲਡ ਮੈਡੀਕਲ ਐਸੋਸੀਏਸ਼ਨ ਦੇ ਸਲਾਹਕਾਰ ਡਾ. ਰਮਨੀਕ ਸਿੰਘ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਸਾਹਮਣੇ ਆਉਣ ਲੱਗੇ ਹਨ, ਜਦੋਂ ਮਹਾਂਰਾਸ਼ਟਰ, ਦਿੱਲੀ ਅਤੇ ਦੂਜੇ ਸੂਬਿਆਂ ਤੋਂ ਮਰੀਜ਼ ਇਲਾਜ ਲਈ ਚੰਡੀਗੜ੍ਹ ਪਹੁੰਚ ਰਹੇ ਹਨ। ਕੁਝ ਮਰੀਜ਼ ਪੰਜਾਬ ਦਾ ਈ-ਪਾਸ ਲੈ ਕੇ ਚੰਡੀਗੜ੍ਹ 'ਚ ਦਾਖਲ ਹੋ ਰਹੇ ਹਨ, ਜਦੋਂ ਕਿ ਕੁੱਝ ਹਰਿਆਣਾ ਦੀ ਸਰਹੱਦ ਤੋਂ ਚੰਡੀਗੜ੍ਹ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਮਰੀਜ਼ ਇਲਾਜ ਲਈ ਤਾਂ ਆ ਰਹੇ ਹਨ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਈ-ਪਾਸ ਦੇ ਨਾਲ ਕੋਰੋਨਾ ਟੈਸਟ ਦੀ ਰਿਪੋਰਟ ਵੀ ਲਗਾਉਣ ਤਾਂ ਜੋ ਚੰਡੀਗੜ੍ਹ ਦੇ ਹਾਲਾਤ ਵਿਗੜ ਨਾ ਜਾਣ। ਉਨ੍ਹਾਂ ਕਿਹਾ ਕਿ ਹੁਣ ਦੇ ਟੈਸਟ ਦੀ ਕੀਮਤ ਵੀ ਅੱਧੀ ਹੋ ਗਈ ਹੈ, ਇਸ ਲਈ ਇਨ੍ਹਾਂ ਤੋਂ ਡਰਨ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ ਕੋਰੋਨਾ ਦੇ 2 ਨਵੇਂ ਮਰੀਜ਼ ਆਏ ਸਾਹਮਣੇ, ਕੁੱਲ ਅੰਕੜਾ ਪੁੱਜਿਆ 186 'ਤੇ