ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਡਿਲੀਵਰੀ ਬੁਆਏ ਦੀ ਮੌਤ

Monday, Jul 22, 2024 - 10:18 AM (IST)

ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਡਿਲੀਵਰੀ ਬੁਆਏ ਦੀ ਮੌਤ

ਡੇਰਾਬੱਸੀ (ਗੁਰਜੀਤ) : ਚੰਡੀਗੜ੍ਹ-ਅੰਬਾਲਾ ਹਾਈਵੇ ’ਤੇ ਪਿੰਡ ਭਾਂਖਰਪੁਰ ਸਥਿਤ ਘੱਗਰ ਨਦੀ ਨੇੜੇ ਜ਼ੀਰਕਪੁਰ ਤੋਂ ਆਰਡਰ ਲੈ ਕੇ ਡੇਰਾਬੱਸੀ ਆ ਰਹੇ ਜ਼ੋਮੈਟੋ ਬੁਆਏ ਦੀ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 36 ਸਾਲਾ ਦੀਪਕ ਪੁੱਤਰ ਅਵਿਨਾਸ਼ ਵਾਸੀ ਪਿੰਡ ਕੋਟ ਬਿੱਲਾ ਨੇੜੇ ਰਾਮਗੜ੍ਹ ਵਜੋਂ ਹੋਈ ਹੈ। ਮੁਬਾਰਕਪੁਰ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਦੀਪਕ ਮੋਟਰਸਾਈਕਲ ’ਤੇ ਜ਼ੀਰਕਪੁਰ ਤੋਂ ਸਾਮਾਨ ਲੈ ਕੇ ਡੇਰਾਬੱਸੀ ਆ ਰਿਹਾ ਸੀ ਤਾਂ ਪਿੰਡ ਭਾਂਖਰਪੁਰ ਨੇੜੇ ਪਿੱਛੇ ਤੋਂ ਆ ਰਹੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਫ਼ਰਾਰ ਹੋ ਗਿਆ। ਜ਼ਖ਼ਮੀ ਦੀਪਕ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਅਧਿਕਾਰੀ ਏ. ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਦੀਪਕ ਇਕਲੌਤਾ ਪੁੱਤਰ ਸੀ। ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਬੱਚੇ ਛੱਡ ਗਿਆ ਹੈ। ਸਿਵਲ ਹਸਪਤਾਲ ’ਚ ਪੋਸਟਮਾਰਟਮ ਤੋਂ ਬਾਅਦ ਉਸ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।


author

Babita

Content Editor

Related News