ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਦਾ ਨੌਜਵਾਨ ਗ੍ਰਿਫ਼ਤਾਰ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ (ਵੀਡੀਓ)

Wednesday, Feb 10, 2021 - 06:38 PM (IST)

ਹੁਸ਼ਿਆਰਪੁਰ (ਅਮਰੀਕ)— ਲਾਲ ਕਿਲ੍ਹੇ ’ਤੇ ਹੋਈ ਹਿੰਸਾ ਨੂੰ ਲੈ ਕੇ ਦਿੱਲੀ ਪੁਲਸ ਵੱਲੋਂ ਬੇਹੱਦ ਸਖ਼ਤੀ ਵਰਤੀ ਜਾ ਰਹੀ ਹੈ। ਇਸ ਮਾਮਲੇ ’ਚ ਦਿੱਲੀ ਪੁਲਸ ਉਨ੍ਹਾਂ ਕਿਸਾਨਾਂ ਅਤੇ ਨੌਜਵਾਨਾਂ ਨੂੰ ਗਿ੍ਰਫ਼ਤਾਰ ਕਰ ਰਹੀ ਹੈ, ਜਿਨ੍ਹਾਂ ’ਤੇ ਹਿੰਸਾ ’ਚ ਸ਼ਮੂਲੀਅਤ ਹੋਣ ਦਾ ਸ਼ੱਕ ਸੀ। ਇਸੇ ਦੇ ਚਲਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਹੁਸੈਨਪੁਰ ਦੇ ਰਹਿਣ ਵਾਲੇ ਨੌਜਵਾਨ ਗੁਰਦਿਆਲ ਸਿੰਘ ਨੂੰ ਵੀ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ :  ਨਕੋਦਰ ਵਿਚ ਵੱਡੀ ਵਾਰਦਾਤ, ਬਜ਼ੁਰਗ ਦਾ ਸ਼ੱਕੀ ਹਾਲਾਤ ’ਚ ਕਤਲ

PunjabKesari

ਇਸ ਮਾਮਲੇ ’ਚ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਜਦੋਂ ਆਖ਼ਰੀ ਵਾਰ ਗੁਰਦਿਆਲ ਸਿੰਘ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਸੀ ਤਾਂ ਉਸ ਦੇ ਵੱਲੋਂ ਪਿੰਡ ਵਾਪਸ ਆਉਣ ਦੀ ਗੱਲ ਕੀਤੀ ਗਈ ਸੀ। ਇਸ ਦੇ ਬਾਅਦ ਉਨ੍ਹਾਂ ਦਾ ਗੁਰਦਿਆਲ ਸਿੰਘ ਦੇ ਨਾਲ ਕੋਈ ਰਾਬਤਾ ਕਾਇਮ ਨਹੀਂ ਹੋ ਸਕਿਆ ਹੈ। ਮਾਂ ਮੁਤਾਬਕ ਗੁਰਦਿਆਲ ਸਿੰਘ ਦਿਲ ਦਾ ਮਰੀਜ਼ ਹੈ ਅਤੇ ਉਸ ਦੇ ਕੋਲ ਇਸ ਸਮੇਂ ਕੋਈ ਦਵਾਈ ਵੀ ਨਹੀਂ ਹੈ। ਇਸ ਦੌਰਾਨ ਉਸ ਦੇ ਪਰਿਵਾਰ ਵੱਲੋਂ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਨੂੰ ਦਿੱਲੀ ਪੁਲਸ ਵੱਲੋਂ ਹਿਰਾਸਤ ’ਚ ਲਏ ਗਏ ਗੁਰਦਿਆਲ ਸਿੰਘ ਦੀ ਰਿਹਾਈ ਨੂੰ ਲੈ ਕੇ ਅਪੀਲ ਕੀਤੀ ਗਈ ਹੈ। 

ਇਹ ਵੀ ਪੜ੍ਹੋ :  ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੀ ਅਨੋਖੀ ਪਹਿਲ, ਧੀ ਦੇ ਜਨਮ ’ਤੇ ਘਰ ਜਾ ਕੇ ਕਿੰਨਰ ਦੇਣਗੇ ਇਹ ਤੋਹਫ਼ਾ

PunjabKesari

28 ਜਨਵਰੀ ਨੂੰ ਹੋਈ ਗੁਰਦਿਆਲ ਨਾਲ ਆਖ਼ਰੀ ਵਾਰ ਵੀਡੀਓ ਕਾਲ
ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਗੁਰਦਿਆਲ ਸਿੰਘ ਦੇ ਨਾਲ 28 ਜਨਵਰੀ ਤੱਕ ਵੀਡੀਓ ਕਾਲ ਜ਼ਰੀਏ ਗੱਲਬਾਤ ਹੋਈ ਸੀ, ਉਦੋਂ ਉਹ ਠੀਕ ਸੀ।  ਉਨ੍ਹਾਂ ਕਿਹਾ ਕਿ ਗੁਰਦਿਆਲ ਵੱਲੋਂ ਕਿਹਾ ਗਿਆ ਸੀ ਕਿ ਉਹ ਟਰੇਨ ਦੀਆਂ ਟਿਕਟਾਂ ਦਾ ਪਤਾ ਕਰਨ ਜਾ ਰਹੇ ਹਨ ਅਤੇ ਹੋ ਸਕਿਆ ਤਾਂ ਅਸੀਂ ਜਲਦੀ ਹੀ ਪਿੰਡ ਵਾਪਸੀ ਕਰ ਲਵਾਂਗੇ। ਮਾਂ ਨੇ ਦੱਸਿਆ ਕਿ ਗੁਰਦਿਆਲ ਦੀ ਦਵਾਈ ਵੀ 28 ਤਾਰੀਖ਼ ਤੱਕ ਸੀ ਅਤੇ ਉਸ ਨੇ ਹੋਰ ਦਵਾਈ ਲੈ ਕੇ ਇਥੋਂ ਜਾਣੀ ਸੀ। ਉਸ ਤੋਂ ਬਾਅਦ ਸਾਡੀ ਕੋਈ ਵੀ ਗੁਰਦਿਆਲ ਸਿੰਘ ਦੇ ਨਾਲ ਗੱਲਬਾਤ ਨਹੀਂਂ ਹੋਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੁਲਸ ਤੋਂ ਪਤਾ ਲੱਗਾ ਸੀ ਕਿ ਗੁਰਦਿਆਲ ਸਿੰਘ ਨੂੰ ਉਥੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਹਫ਼ਤਾ ਬੀਤ ਗਿਆ ਹੈ ਜਦਕਿ ਉਸ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਉਂਝ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਫਿਕਰ ਨਾ ਕਰੋ ਅਸੀਂ ਜਲਦੀ ਹੀ ਉਸ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ। 

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

PunjabKesari

ਉਨ੍ਹਾਂ ਮੰਗ ਕਰਦੇ ਕਿਹਾ ਕਿ ਸਾਡੀ ਕੇਂਦਰ ਸਰਕਾਰ ਤੋਂ ਇਹੀ ਮੰਗ ਹੈ ਕਿ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂਜੋ ਕਿਸਾਨ ਹੱਸਦੇ-ਹੱਸਦੇ ਆਪਣੇ ਘਰਾਂ ਨੂੰ ਪਰਤਣ ਅਤੇ ਜਿੰਨੇ ਵੀ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਦੀ ਜਲਦੀ ਤੋਂ ਜਲਦੀ ਰਿਹਾਈ ਕੀਤੀ ਜਾਵੇ। 

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News