ਦਿੱਲੀ ’ਚ ਕੋਰੋਨਾ ਆਫ਼ਤ ਕਾਰਨ ਮਚੀ ਹਾਹਾਕਾਰ, ਪੀੜਤਾਂ ਨੇ ਕੀਤਾ ਪੰਜਾਬ ਦਾ ਰੁਖ਼

Tuesday, Apr 27, 2021 - 05:03 PM (IST)

ਦਿੱਲੀ ’ਚ ਕੋਰੋਨਾ ਆਫ਼ਤ ਕਾਰਨ ਮਚੀ ਹਾਹਾਕਾਰ, ਪੀੜਤਾਂ ਨੇ ਕੀਤਾ ਪੰਜਾਬ ਦਾ ਰੁਖ਼

ਜਲੰਧਰ (ਰੱਤਾ): ਪੰਜਾਬ ’ਚ ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ਅਤੇ ਹੋਰ ਸੂਬਿਆਂ ਦੀ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਕਿਤੇ ਆਕਸੀਜਨ ਨਾ ਮਿਲਣ ਨਾਲ ਲੋਕ ਤੜਪ ਰਹੇ ਹਨ ਤਾਂ ਕਿਤੇ ਲੋਕਾਂ ਦੀ ਮੌਤ ਹੋ ਰਹੀ ਹੈ। ਕਿਤੇ ਸ਼ਮਸ਼ਾਨਘਾਟ ਭਰੇ ਹੋਏ ਹਨ ਤਾਂ ਕਿਤੇ ਪਾਰਕਿੰਗ ’ਚ ਰੱਖ ਕੇ ਲਾਸ਼ਾਂ ਦੇ ਅੰਤਿਮ ਸੰਸਕਾਰ ਕੀਤੇ ਜਾ ਰਹੇ ਹਨ। ਇਸ ਮਾਮਲੇ ’ਚ ਪੰਜਾਬ ਦੇ ਹਾਲਾਤ ਅਜੇ ਕੁੱਝ ਹੱਦ ਤੱਕ ਠੀਕ ਹਨ ਪਰ ਇਹ ਕਦੋਂ ਤੱਕ ਠੀਕ ਰਹਿਣਗੇ, ਇਸ ਦੀ ਕੋਈ ਗਾਰੰਟੀ ਨਹੀਂ ਹੈ।

ਇਹ ਵੀ ਪੜ੍ਹੋ: ਬਠਿੰਡਾ ’ਚ ਦਿਨੋਂ-ਦਿਨ ਮਾਰੂ ਹੁੰਦਾ ਜਾ ਰਿਹੈ ਕੋਰੋਨਾ, 5 ਲੋਕਾਂ ਦੀ ਮੌਤ ਸਣੇ 471 ਮਾਮਲੇ ਆਏ ਸਾਹਮਣੇ
 

ਕੀ ਪੰਜਾਬ ਬਣ ਜਾਵੇਗਾ ਦਿੱਲੀ ਵਰਗਾ?
ਦੱਸ ਦੇਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ ’ਚ ਇਸ ਸਮੇਂ ਆਕਸੀਜਨ ਸੰਕਟ ’ਚ 24331 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 348 ਮਰੀਜ਼ਾਂ ਦੀ ਮੌਤ ਹੋ ਗਈ। ਇਹ ਇਕ ਦਿਨ ’ਚ ਮੌਤ ਦਾ ਸਭ ਤੋਂ ਵੱਡਾ ਆਂਕੜਾ ਹੈ। ਦਿੱਲੀ ’ਚ ਹੁਣ ਤੱਕ 9,80, 679 ਲੋਕ ਪੀੜਤ ਹੋਏ ਹਨ ਅਤੇ 13,541 ਮਰੀਜ਼ਾਂ ਦੀ ਮੌਤ ਹੋਈ ਹੈ। ਉੱਥੇ ਸ਼ਨੀਵਾਰ ਸ਼ਾਮ ਆਕਸੀਜਨ ਦੇ ਸੰਕਟ ’ਚ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ 20 ਮਰੀਜ਼ਾਂ ਦੀ ਰਾਤ ਭਰ ਮੌਤ ਹੋ ਗਈ। ਅਜਿਹੇ ’ਚ ਵੱਡੀ ਖ਼ਬਰ ਇਹ ਸਾਹਮਣੇ ਆ ਰਹੀ ਹੈ। ਕਿ ਦਿੱਲੀ ਤੋਂ ਕਈ ਲੋਕ ਆਪਣੇ ਸਾਥੀਆਂ ਅਤੇ ਰਿਸ਼ਤੇਦਾਰਾਂ ਦੀ ਮਦਦ ਨਾਲ ਪੰਜਾਬ ਦੇ ਹਸਪਤਾਲਾਂ ’ਚ ਕੋਰੋਨਾ ਇਲਾਜ ਕਰਵਾਉਣ ਲਈ ਆ ਰਹੇ ਹਨ। ਅਜਿਹੇ ਮਾਮਲੇ ਲੁਧਿਆਣਾ ’ਚ ਹੁਣ ਤੱਕ ਦੇਖਣ ਨੂੰ ਮਿਲ ਰਹੇ ਹਨ ਅਤੇ ਰੋਜ਼ਾਨਾ ਇਸ ਦੀ ਤਦਾਦ ਵੀ ਵੱਧਦੀ ਜਾ ਰਹੀ ਹੈ। ਇੰਨਾ ਹੀ ਨਹੀਂ ਇਸ ਦਾ ਅਸਰ ਲੁਧਿਆਣਾ ’ਚ ਸਾਫ਼ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਬੀਤੇ ਦਿਨ ਪਹਿਲੀ ਵਾਰ 24 ਘੰਟਿਆਂ ’ਚ 1099 ਲੋਕ ਕੋਰੋਨਾ ਦੀ ਲਪੇਟ ’ਚ ਆਏ ਅਤੇ 13 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਨਵੀਆਂ ਪਾਰੀਆਂ ਖੇਡਣ ਲਈ 'ਬਾਪੂਆਂ' ਦੀ ਜਗ੍ਹਾ ਤਿਆਰ 'ਪੁੱਤਰ'

ਦੂਜੇ ਪਾਸੇ ਜਲੰਧਰ ਵਿਚ 496 ਲੋਕ ਕੋਰੋਨਾ ਮਹਾਮਾਰੀ ਦੀ ਗ੍ਰਿਫ਼ਤ ਵਿਚ ਆਏ ਅਤੇ 5 ਮਰੀਜ਼ਾਂ ਦੀ ਮੌਤ ਹੋ ਗਈ। ਅਜਿਹੇ ਵਿਚ ਜੇ ਇਹੀ ਹਾਲਾਤ ਰਹੇ ਤਾਂ ਪੰਜਾਬ ਵਿਚ ਵੀ ਦਿੱਲੀ ਵਰਗੀ ਸਥਿਤੀ ਬਣ ਸਕਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਮਾਰੀ ਆਪਣੇ ਪੈਰ ਪਸਾਰ ਰਹੀ ਹੈ।ਪੰਜਾਬ ਵਿਚ ਬਾਕੀ ਸੂਬਿਆਂ ਦੇ ਮੁਕਾਬਲੇ ਵੱਧ ਮੌਤ ਦਰ ਰਿਕਾਰਡ ਕੀਤੀ ਜਾ ਰਹੀ ਹੈ। ਅੰਕੜਿਆਂ ਨੂੰ ਦੇਖਦੇ ਹਾਂ ਤਾਂ ਪੰਜਾਬ ਵਿਚ 11 ਅਪ੍ਰੈਲ ਤੋਂ 17 ਅਪ੍ਰੈਲ ਤਕ 1.55 ਫੀਸਦੀ ਮੌਤ ਦਰ ਦਰਜ ਕੀਤੀ ਗਈ ਹੈ ਜਿਹੜੀ ਪਿਛਲੇ ਹਫਤੇ ਦੇ ਮੁਕਾਬਲੇ ਤਾਂ ਘੱਟ ਹੈ ਪਰ ਬਾਕੀ ਸੂਬਿਆਂ ਦੇ ਮੁਕਾਬਲੇ ਕਈ ਗੁਣਾ ਵੱਧ ਹੈ। ਇੰਨਾ ਹੀ ਨਹੀਂ ਪੰਜਾਬ ਵਿਚ ਵੀ ਆਕਸੀਜਨ ਦੀ ਕਮੀ ਕਾਰਣ ਅੰਮ੍ਰਿਤਸਰ ’ਚ ਫਤਿਹਗੜ੍ਹ ਚੂੜੀਆ ਰੋਡ ’ਤੇ ਸਥਿਤ ਨੀਲਕੰਠ ਹਸਪਤਾਲ ਵਿਚ 6 ਮਰੀਜ਼ਾਂ ਦੀ ਮੌਤ ਹੋ ਗਈ ਹੈ। ਅਜਿਹੇ ਵਿਚ ਜੇ ਇਹੀ ਹਾਲਾਤ ਰਹੇ ਤਾਂ ਪੰਜਾਬ ਦੀ ਦਿੱਲੀ ਵਾਂਗ ਕੋਰੋਨਾ ਦੀ ਗ੍ਰਿਫ਼ਤ ਵਿਚ ਆ ਸਕਦਾ ਹੈ। ਇਸ ਲਈ ਸਾਵਧਾਨ ਰਹੋ ਅਤੇ ਆਪਣੀ ਅਤੇ ਆਪਣੇ ਪਰਿਵਾਰ ਨੂੰ ਲੈ ਕੇ ਸਾਵਧਾਨੀ ਵਰਤੋਂ। ਮਾਸਕ ਅਤੇ ਸਮਾਜਿਕ ਦੂਰੀ ਦਾ ਧਿਆਨ ਰੱਖੋ।

ਇਹ ਵੀ ਪੜ੍ਹੋ: ਅਫ਼ਸੋਸਜਨਕ ਖ਼ਬਰ: ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਪਿੰਡ ਬਾਮ ਦੇ ਕਿਸਾਨ ਦੀ ਮੌਤ

 

ਦੇਸ਼ ’ਚ ਜਾਰੀ ਕੋਰੋਨਾ ਦੀ ਦੂਜੀ ਲਹਿਰ ਰੋਜ਼ਾਨਾ ਲੱਖਾਂ ਦੀ ਗਿਣਤੀ ’ਚ ਲੋਕਾਂ ਨੂੰ ਆਪਣੀ ਚਪੇਟ ’ਚ ਲੈ ਰਹੀ ਹੈ। ਜੇਕਰ ਤਾਜ਼ਾ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 24 ਘੰਟਿਆਂ ’ਚ 3,46, 789 ਨਵੇਂ ਮਾਮਲੇ ਸਾਹਣੇ ਆਏ ਹਨ, ਜਿਸ ਨਾਲ ਦੇਸ਼ ’ਚ ਹੁਣ ਕੁੱਲ ਮਾਮਲੇ ਵੱਧ ਕੇ 1,66,10,481 ਹੋ ਗਏਹਨ। ਉੱਥੇ ਪਿਛਲੇ 24 ਘੰਟਿਆਂ ’ਚ ਦੇਸ਼ ’ਚ 2,624 ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,89, 544 ਹੋ ਗੀ ਹੈ। ਸਿਹਤ ਵਿਭਾਗ ਵਲੋਂ ਜਾਰੀ ਇਨ੍ਹਾਂ ਅੰਕੜਿਆਂ ਨੂੰ ਜੇਕਰ ਪ੍ਰਸ਼ਾਸਨ ਅਤੇ ਲੋਕਾਂ ਦੀ ਲਾਪਰਵਾਹੀ ਦਾ ਨਤੀਜਾ ਕਹੇ ਜਾਵੇ ਤਾਂ ਕੁੱਝ ਗਲਤ ਨਹੀਂ ਹੋਵੇਗਾ।
ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਹੀ ਹੈ ਅਤੇ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ’ਚ ਜੇਕਰ ਪੰਜਾਬ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨਾਂ ਤੱਕ ਸੂਬਿਆਂ ’ਚ 326497 ਤੱਕ ਮਾਮਲਿਆਂ ਦਾ ਆਂਕੜਾ ਪਹੁੰਚ ਚੁੱਕਾ ਹੈ। ਉੱਥੇ ਐਕਟਿਵ ਕੇਸ 43943 ਅਤੇ 8267 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਤਪਾ ਮੰਡੀ ਸਥਿਤ ਫ਼ੈਕਟਰੀ ਦੇ ਠੇਕੇਦਾਰ ਦਾ ਮੂੰਹ ਹਨ੍ਹੇਰੇ ਕਤਲ, ਇਲਾਕੇ 'ਚ ਫੈਲੀ ਸਨਸਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News