ਯਾਤਰੀਆਂ ਲਈ ਲਗਜ਼ਰੀ ਸਫਰ : ਦਿੱਲੀ-ਪੰਜਾਬ ਲਈ ਰੋਜ਼ਾਨਾ ਚੱਲਣ ਵਾਲੀਆਂ 10 AC ਬੱਸਾਂ ਦਾ ਸ਼ਡਿਊਲ ਜਾਰੀ

Tuesday, Jun 15, 2021 - 10:27 AM (IST)

ਯਾਤਰੀਆਂ ਲਈ ਲਗਜ਼ਰੀ ਸਫਰ : ਦਿੱਲੀ-ਪੰਜਾਬ ਲਈ ਰੋਜ਼ਾਨਾ ਚੱਲਣ ਵਾਲੀਆਂ 10 AC ਬੱਸਾਂ ਦਾ ਸ਼ਡਿਊਲ ਜਾਰੀ

ਜਲੰਧਰ (ਪੁਨੀਤ) - ਵਧੇਰੇ ਟਰੇਨਾਂ ਬੰਦ ਹੋਣ ਕਾਰਨ ਦਿੱਲੀ ਆਈ. ਐੱਸ. ਬੀ. ਟੀ. ਲਈ ਪੰਜਾਬ ਵੱਲੋਂ ਸ਼ੁਰੂ ਕੀਤੀ ਗਈ ਬੱਸ ਸੇਵਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਸ਼ਤਾਬਦੀ ਐਕਸਪ੍ਰੈੱਸ ਬੰਦ ਹੋਣ ਕਾਰਨ ਲਗਜ਼ਰੀ ਸਫਰ ਦੇ ਇੱਛੁਕ ਯਾਤਰੀਆਂ ਲਈ ਪਿਛਲੇ ਦਿਨੀਂ 4 ਏ. ਸੀ. ਬੱਸਾਂ ਦਿੱਲੀ ਭੇਜਣੀਆਂ ਸ਼ੁਰੂ ਕੀਤੀਆਂ ਗਈਆਂ ਸਨ ਪਰ ਇਨ੍ਹਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਦਿੱਲੀ-ਪੰਜਾਬ ਲਈ 10 ਏ. ਸੀ. ਬੱਸਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨਾਲ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ।

ਪੜ੍ਹੋ ਇਹ ਵੀ ਖ਼ਬਰ - ਸ਼ਰਾਬ ਲਈ ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਪਤਨੀ ਅਤੇ ਧੀ ਨੂੰ ਉਤਾਰਿਆ ਮੌਤ ਦੇ ਘਾਟ

ਏ. ਸੀ. ਬੱਸਾਂ ਜਲੰਧਰ ਤੋਂ ਸਵੇਰੇ 8.20 ਅਤੇ ਸ਼ਾਮੀਂ 7 ਵਜੇ ਚੱਲਣਗੀਆਂ। ਇਸੇ ਤਰ੍ਹਾਂ ਜਿਹੜੇ ਯਾਤਰੀ ਇਸ ਸਮੇਂ ਬੱਸ ਨਹੀਂ ਫੜ ਸਕਦੇ, ਉਹ ਲੁਧਿਆਣਾ ਤੋਂ ਸਵੇਰੇ 6.40, 10, ਦੁਪਹਿਰ 3 ਅਤੇ ਰਾਤੀਂ 8.50 ਵਜੇ ਏ. ਸੀ. ਬੱਸ ਫੜ ਸਕਦੇ ਹਨ। ਦਿੱਲੀ ਆਈ. ਐੱਸ. ਬੀ. ਟੀ. ਤੋਂ ਸ਼ਾਮ 7.30 ਵਜੇ ਜਲੰਧਰ ਲਈ ਏ. ਸੀ. ਬੱਸ ਰਵਾਨਾ ਹੋ ਰਹੀ ਹੈ। ਉਥੇ ਹੀ ਲੁਧਿਆਣਾ ਲਈ ਸਵੇਰੇ 9.05 ਅਤੇ 11.50 ਤੋਂ ਇਲਾਵਾ ਸ਼ਾਮੀਂ 4.40 ਵਜੇ ਬੱਸ ਰਵਾਨਾ ਹੋ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਧੀ ਦੇ ਪ੍ਰੇਮ ਸਬੰਧਾਂ 'ਚ ਮਾਂ ਦੇ ਰਹੀ ਸੀ ਸਾਥ, ਪਿਓ ਨੇ ਦੋਵਾਂ ਨੂੰ ਦਿੱਤਾ ਨਹਿਰ 'ਚ ਧੱਕਾ

ਪਟਿਆਲਾ ਡਿਪੂ ਵੱਲੋਂ ਦਿੱਲੀ ਲਈ ਚਲਾਈਆਂ ਜਾਣ ਵਾਲੀਆਂ ਏ. ਸੀ. ਬੱਸਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ, ਜਿਸ ਮੁਤਾਬਕ ਪਟਿਆਲਾ ਤੋਂ 6 ਬੱਸਾਂ ਚੱਲਿਆ ਕਰਨਗੀਆਂ। ਪਟਿਆਲਾ ਤੋਂ ਪਹਿਲੀ ਬੱਸ ਸ਼ਾਮੀਂ 5 ਵਜੇ ਤੇ ਉਸ ਤੋਂ ਬਾਅਦ 6.15 ਵਜੇ, ਰਾਤੀਂ 9.50 ਵਜੇ, 12.40 ਵਜੇ, ਸਵੇਰੇ 4 ਵਜੇ ਅਤੇ 6.10 ਵਜੇ ਬੱਸਾਂ ਰਵਾਨਾ ਹੋਣਗੀਆਂ। ਆਈ. ਐੱਸ. ਬੀ. ਟੀ. ਦਿੱਲੀ ਤੋਂ ਪਟਿਆਲਾ ਲਈ ਪਹਿਲੀ ਬੱਸ ਸਵੇਰੇ 6.15 ਵਜੇ, ਉਸ ਤੋਂ ਬਾਅਦ 8.15, ਸ਼ਾਮੀਂ 4, 5.30, 7.10 ਅਤੇ ਰਾਤੀਂ 10.30 ਵਜੇ ਰਵਾਨਾ ਹੋਣਗੀਆਂ।

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼

ਪੀ. ਆਰ. ਟੀ. ਸੀ. ਦੇ ਦਿੱਲੀ ਵਿੱਚ ਇੰਚਾਰਜ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਟਿਆਲਾ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਬੱਸ ਸੇਵਾ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀ. ਆਰ. ਟੀ. ਸੀ. ਦੇ ਦੂਜੇ ਡਿਪੂਆਂ ਵੱਲੋਂ ਵੀ ਏ. ਸੀ. ਬੱਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਯਾਤਰੀਆਂ ਨੂੰ ਵੱਧ ਤੋਂ ਵੱਧ ਰਾਹਤ ਮਿਲ ਸਕੇ। ਪੰਜਾਬ ਰੋਡਵੇਜ਼ ਦੇ ਸਬ-ਇੰਸਪੈਕਟਰ ਅਤੇ ਆਈ. ਐੱਸ. ਬੀ. ਟੀ. ਦਿੱਲੀ ਦੇ ਸਟੇਸ਼ਨ ਇੰਚਾਰਜ ਅਮਰਜੀਤ ਸਿੰਘ ਨੇ ਕਿਹਾ ਕਿ ਵੱਖ-ਵੱਖ ਡਿਪੂਆਂ ਦੀਆਂ 50 ਦੇ ਲਗਭਗ ਬੱਸਾਂ ਦਿੱਲੀ ਪਹੁੰਚੀਆਂ ਹਨ। ਸਾਰੀਆਂ ਬੱਸਾਂ ਨੂੰ ਉਮੀਦ ਮੁਤਾਬਕ ਸਵਾਰੀਆਂ ਮਿਲ ਰਹੀਆਂ ਹਨ। ਸੀਨੀਅਰ ਅਧਿਕਾਰੀਆਂ ਵੱਲੋਂ ਜਿਹੜੀ ਜਾਣਕਾਰੀ ਮੰਗੀ ਜਾ ਰਹੀ ਹੈ, ਉਹ ਸਮੇਂ-ਸਮੇਂ ’ਤੇ ਅਪਡੇਟ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੀ ਓਵਰਡੋਜ਼ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, 19 ਸਾਲਾ ਨੌਜਵਾਨ ਦੀ ਹੋਈ ਮੌਤ (ਤਸਵੀਰਾਂ)

ਈ-ਪਾਸ ਤੋਂ ਬਿਨਾਂ ਹਿਮਾਚਲ ਜਾਣ ਵਾਲਿਆਂ ਨੂੰ ਨਹੀਂ ਮਿਲ ਰਹੀ ਐਂਟਰੀ
ਜੈਰਾਮ ਠਾਕੁਰ ਸਰਕਾਰ ਨੇ ਹਿਮਾਚਲ ਵਿੱਚ ਆਉਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਲੜੀ ਵਿੱਚ ਕੋਵਿਡ ਦੀ ਰਿਪੋਰਟ ਦੇ ਨਿਯਮਾਂ ਨੂੰ ਹਟਾ ਦਿੱਤਾ ਗਿਆ ਹੈ ਪਰ ਅਜੇ ਹਿਮਾਚਲ ਵਿੱਚ ਜਾਣ ਵਾਲਿਆਂ ਲਈ ਆਨਲਾਈਨ ਈ-ਪਾਸ ਬਣਵਾਉਣਾ ਜ਼ਰੂਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਿਨਾਂ ਈ-ਪਾਸ ਹਿਮਾਚਲ ਜਾਣ ਵਾਲਿਆਂ ਨੂੰ ਬਾਰਡਰ ’ਤੇ ਐਂਟਰੀ ਨਹੀਂ ਦਿੱਤੀ ਜਾ ਰਹੀ। ਹਿਮਾਚਲ ਪੁਲਸ ਦੇ ਜਵਾਨ ਬਾਰਡਰ ’ਤੇ ਤਾਇਨਾਤ ਹਨ, ਜਿਹੜੇ ਹਰੇਕ ਵਿਅਕਤੀ ਦੇ ਪਾਸ ਨੂੰ ਚੈੱਕ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਸੈਲਾਨੀ ਹਿਮਾਚਲ ਜਾ ਰਹੇ ਹਨ, ਉਨ੍ਹਾਂ ਵਿੱਚ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਵੱਡੀ ਗਿਣਤੀ ਹੈ।

ਪੜ੍ਹੋ ਇਹ ਵੀ ਖ਼ਬਰ - 16 ਸਾਲਾ ਕੁੜੀ ਨੂੰ ਵਿਆਹੁਣ ਆਇਆ 19 ਸਾਲਾ ਮੁੰਡਾ, ਜਦ ਪਹੁੰਚੀ ਪੁਲਸ ਤਾਂ ਪਿਆ ਭੜਥੂ (ਵੀਡੀਓ)

ਜਲੰਧਰ ’ਚ ਵਧ ਰਹੀ ਯਾਤਰੀਆਂ ਦੀ ਗਿਣਤੀ ਨਾਲ ਪ੍ਰਾਈਵੇਟ ਬੱਸ ਆਪ੍ਰੇਟਰਾਂ ’ਚ ਉਤਸ਼ਾਹ
ਸਰਕਾਰੀ ਬੱਸਾਂ ਵੱਲੋਂ ਭਾਵੇਂ ਆਵਾਜਾਈ ਵਧਾ ਦਿੱਤੀ ਗਈ ਹੈ ਪਰ ਅਜੇ ਵੀ ਕਈ ਟਾਈਮ ਟੇਬਲਾਂ ਵਿੱਚ ਪ੍ਰਾਈਵੇਟ ਬੱਸਾਂ ਦਾ ਬੋਲਬਾਲਾ ਹੈ। ਇਸ ਕਾਰਨ ਯਾਤਰੀਆਂ ਨੂੰ ਪ੍ਰਾਈਵੇਟ ਬੱਸਾਂ ਵਿਚ ਸਫਰ ਕਰਨਾ ਪੈਂਦਾ ਹੈ। ਪਿਛਲੇ ਸਮੇਂ ਦੌਰਾਨ ਵਧ ਰਹੀ ਯਾਤਰੀਆਂ ਦੀ ਗਿਣਤੀ ਨਾਲ ਪ੍ਰਾਈਵੇਟ ਬੱਸ ਆਪ੍ਰੇਟਰਾਂ ਵਿਚ ਉਤਸ਼ਾਹ ਵੇਖਿਆ ਜਾ ਰਿਹਾ ਹੈ। ਇਸ ਨਾਲ ਯਾਤਰੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿੱਚ ਆਸਾਨੀ ਹੋ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ


author

rajwinder kaur

Content Editor

Related News