ਸਿੱਖ ਨੌਜਵਾਨ ਦਾ ਕਤਲ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰੇ ਦਿੱਲੀ ਪੁਲਸ : ਸਤਿਕਾਰ ਕਮੇਟੀ
Monday, Sep 25, 2017 - 02:50 PM (IST)
ਝਬਾਲ/ ਬੀੜ ਸਾਹਿਬ/ ਭਿੱਖੀਵਿੰਡ (ਲਾਲੂਘੁੰਮਣ, ਬਖਤਾਵਰ,ਭਾਟੀਆ) - ਜੇਕਰ ਸਿੱਖ ਨੌਜਵਾਨ ਦੇ ਅਸਲ ਕਾਤਲਾਂ ਵਿਰੁੱਧ ਦਿੱਲੀ ਪੁਲਸ ਵੱਲੋਂ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਨਾ ਕਰਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਵੱਲੋਂ ਦਿੱਲੀ ਪੁਲਸ ਨੂੰ ਮਾਣਯੋਗ ਅਦਾਲਤ 'ਚ ਤਲਬ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਜਾਣਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦੇ ਸਰਪ੍ਰਸਤ ਭਾਈ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਹੇਠ ਸਥਾਨਿਕ ਕਸਬੇ ਸਥਿਤ ਹੋਈ ਕਮੇਟੀ ਦੀ ਮੀਟਿੰਗ ਉਪਰੰਤ ਜਥੇਬੰਦੀ ਦੇ ਆਗੂਆਂ ਭਾਈ ਤਰਲੋਚਨ ਸਿੰਘ ਸੋਹਲ, ਭਾਈ ਸੁਖਜੀਤ ਸਿੰਘ ਖੋਸਾ ਕੋਟਲਾ, ਭਾਈ ਨਿਸ਼ਾਨ ਸਿੰਘ ਸ਼ਿਆਲਕਾ, ਭਾਈ ਹਰਜਿੰਦਰ ਸਿੰਘ ਬਾਜੇਕੇ ਅਤੇ ਭਾਈ ਮਨਜੀਤ ਸਿੰਘ ਝਬਾਲ ਨੇ ਦਿੰਦਿਆਂ ਕਿਹਾ ਕਿ ਸਿਗਰਟ ਦੇ ਧੂੰਏ ਦੇ ਕਸ ਮਾਰ ਰਹੇ ਕੁਝ ਹਿੰਦੂ ਬਦਮਾਸ਼ਾਂ ਨੂੰ ਅਜਿਹਾ ਕਰਨ ਤੋਂ ਰੋਕਣ 'ਤੇ ਉਨ੍ਹਾਂ ਵੱਲੋਂ ਦੋ ਸਿੱਖ ਨੌਜਵਾਨ ਨੂੰ ਗੱਡੀ ਹੇਠਾਂ ਦਰੜ ਦਿੱਤਾ ਗਿਆ, ਜਿੰਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ ਹੈ ਅਤੇ ਦੂਜੇ ਨੌਜਵਾਨ ਦੀ ਹਾਲਤ ਗੰਭੀਰ ਹੈ। ਆਗੂਆਂ ਨੇ ਦੱਸਿਆ ਕਿ ਉਕਤ ਦੋਵੇਂ ਨੌਜਵਾਨ ਪੰਜਾਬ ਤੋਂ ਪੜ੍ਹਾਈ ਕਰਨ ਲਈ ਦਿੱਲੀ ਗਏ ਸਨ ਅਤੇ ਇਨ੍ਹਾਂ 'ਚੋਂ ਮੌਤ ਦੇ ਮੂੰਹ 'ਚ ਜਾਣ ਵਾਲੇ ਇਕ ਨੌਜਵਾਨ ਗੁਰਪ੍ਰੀਤ ਸਿੰਘ(21) ਜੋ ਕਿ ਲਹਿਰਾ ਮੁਹੱਬਤ ਥਰਮਲ 'ਚ ਪਾਵਰਕਾਮ 'ਚ ਨੌਕਰੀ ਕਰਦੇ ਉਕਾਂਰ ਸਿੰਘ ਦੀ ਇਕਲੋਤੀ ਸ਼ੰਤਾਨ ਸੀ ਅਤੇ ਉਸਦਾ ਦੋਸਤ ਮੁਹਿੰਦਰ ਸਿੰਘ (22) ਵੀ ਪਿੱਛਲੇ ਤਿੰਨ ਦਿਨ ਤੋਂ ਹਸਪਤਾਲ 'ਚ ਵੈਟੀਲੇਟਰ 'ਤੇ ਪਿਆ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਆਗੂਆਂ ਨੇ ਕਿਹਾ ਕਿ ਦੋਸ਼ੀ ਵਿਅਕਤੀ ਦਾ ਨਾਂ ਰੋਹਿਤ ਕ੍ਰਿਸ਼ਨਾ ਮਾਹਤੋ ਪੁੱਤਰ ਅਨਿਲ ਕੁਮਾਰ ਅਤੇ ਉਸਦੇ ਸਾਥੀਆਂ ਨੂੰ ਬਚਾਉਣ ਲਈ ਦਿੱਲੀ ਪੁਲਸ ਵੱਲੋਂ ਇਕ ਹੋਰ ਗੱਡੀ ਦੇ ਡਰਾਇਵਰ ਉਪਰ ਕੇਸ ਦਰਜ ਕਰਕੇ ਮਾਮਲੇ ਨੂੰ ਰਫਾਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਪੁਲਸ ਵੱਲੋਂ ਤਰੁੰਤ ਅਸਲ ਦੋਸ਼ੀਆਂ ਵਿਰੋਧ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਦਿੱਲੀ ਪੁਲਸ ਦੇ ਡੀ. ਜੀ. ਪੀ. ਨੂੰ ਅਦਾਲਤ 'ਚ ਤਲਬ ਕੀਤਾ ਜਾਵੇਗਾ।
