ਦਿੱਲੀ ਪੁਲਸ ਦੇ ਹੱਕ 'ਚ ਨਿੱਤਰੀ ਪੰਜਾਬ ਪੁਲਸ, ਦੋਸ਼ੀਆਂ ਖਿਲਾਫ ਕਾਰਵਾਈ ਲਈ ਕੀਤਾ ਮਤਾ ਪਾਸ
Wednesday, Nov 06, 2019 - 08:18 PM (IST)
ਚੰਡੀਗੜ੍ਹ : ਪੰਜਾਬ ਪੁਲਸ ਦਿੱਲੀ 'ਚ ਆਪਣੇ ਸਾਥੀ ਪੁਲਸ ਅਧਿਕਾਰੀਆਂ 'ਤੇ ਹੋਏ ਹਮਲੇ ਦੇ ਮੱਦੇਨਜ਼ਰ ਦਿੱਲੀ ਪੁਲਸ ਦੇ ਹੱਕ 'ਚ ਨਿੱਤਰ ਆਈ ਹੈ। ਪੰਜਾਬ ਪੁਲਸ ਵਲੋਂ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ ਤੇ ਇਸ ਸਬੰਧੀ ਇਨਸਾਫ ਦੀ ਮੰਗ ਕਰਨ ਦੇ ਨਾਲ-ਨਾਲ ਦੋਸ਼ੀ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਲਈ ਇਕ ਮਤਾ ਪਾਸ ਕੀਤਾ ਗਿਆ।
ਇਸ ਮਤੇ 'ਚ ਲਿਖਿਆ ਗਿਆ ਹੈ ਕਿ ਪੰਜਾਬ ਪੁਲਸ ਦੇ ਸਾਰੇ ਆਈ.ਪੀ. ਐਸ. ਤੇ ਪੀ. ਪੀ.ਐਸ. ਅਧਿਕਾਰੀ, ਦਿੱਲੀ ਪੁਲਸ ਦੇ ਅਧਿਕਾਰੀਆਂ 'ਤੇ ਹੋਏ ਬੇਰਹਿਮੀ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਨ। ਪੁਲਸ ਅਧਿਕਾਰੀਆਂ 'ਤੇ ਇਸ ਤਰ੍ਹਾਂ ਦੇ ਹਮਲੇ ਜਾਂ ਡਿਊਟੀਆਂ ਨਿਭਾਉਣ ਸਮੇਂ ਉਨ੍ਹਾਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਮਾਜ ਦਾ ਕੋਈ ਤਬਕਾ ਜਾਂ ਲੋਕਾਂ ਦਾ ਵਰਗ ਸੰਵਿਧਾਨ ਤੇ ਕਾਨੂੰਨ ਤੋਂ ਉਪਰ ਨਹੀਂ ਹੈ।
ਮਤੇ 'ਚ ਇਹ ਵੀ ਲਿਖਿਆ ਗਿਆ ਕਿ ਪੰਜਾਬ ਪੁਲਸ ਦੇ ਸਾਰੇ ਤੇ ਸ਼ਮੂਲੀਅਤ ਆਪਣੇ ਭਰਾਵਾਂ ਨਾਲ ਇਨਸਾਫ ਦੀ ਮੰਗ 'ਚ ਪੂਰਨ ਹਮਾਇਤ ਖੜ੍ਹੇ ਹਨ ਤੇ ਅਜਿਹੇ ਹਮਲਿਆਂ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਮਿਸਾਲੀ ਕਾਰਵਾਈ ਦੀ ਮੰਗ ਕਰਦੇ ਹਨ।“ ਇਸ ਤੋਂ ਬਾਅਦ ਡੀ.ਜੀ. ਪੀ. ਦਿਨਕਰ ਗੁਪਤਾ ਨੇ ਇਸ ਬਾਰੇ ਇੱਕ ਟਵੀਟ ਵੀ ਸਾਂਝਾ ਕੀਤਾ।