ਦਿੱਲੀ ਮੋਰਚੇ ਦੀ ਸਫ਼ਲਤਾ ਤੋਂ ਬਾਅਦ ਕਿਸਾਨ ਪੰਥਕ ਮਸਲਿਆਂ ਵੱਲ ਧਿਆਨ ਦੇਣ : ਹਵਾਰਾ ਕਮੇਟੀ
Thursday, Dec 16, 2021 - 11:20 AM (IST)
ਅੰਮ੍ਰਿਤਸਰ (ਅਨਜਾਣ) - ਦਿੱਲੀ ਮੋਰਚੇ ਦੀ ਸਫ਼ਲਤਾ ‘ਤੇ ਵਧਾਈ ਦਿੰਦਿਆਂ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਪੰਥਕ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਉਹ ਪੰਜਾਹਬ ਤੇ ਪੰਥ ਦੇ ਮਸਲਿਆਂ ਨੂੰ ਹੱਲ ਕਰਨ ਲਈ ਅੱਗੇ ਆਉਣ। ਗੁਰੂ ਭਰੋਸੇ ਨਾਲ ਲੜਿਆ ਗਿਆ ਕਿਸਾਨੀ ਸੰਘਰਸ਼ ਪੰਜਾਬ ਦੇ ਭਵਿੱਖ ਲਈ ਬਹੁਤ ਵੱਡੀ ਮਿਸਾਲ ਬਣ ਗਿਆ ਹੈ। ਅਸੀ ਸਮਝਦੇ ਹਾਂ ਕਿ ਜੇਕਰ ਬਰਗਾੜੀ ਮੋਰਚਾ ਵੀ ਪੰਥਕ ਕਿਸਾਨ ਜਥੇਬੰਦੀਆਂ ਵੱਲੋਂ ਲੜਿਆ ਜਾਂਦਾ ਤਾਂ ਨਤੀਜੇ ਸਾਰਥਕ ਨਿਕਲਣੇ ਸਨ। ਬੇਅਦਬੀ ਕਰਾਉਣ ਵਾਲੇ ਤੇ ਇਨਸਾਫ਼ ਲੈਣ ਵਾਲੇ ਆਗੂਆਂ ਦੇ ਕਿਰਦਾਰ ਤੋਂ ਪੈਦਾ ਹੋਈ ਬੇਭਰੋਸਗੀ ਲਈ ਆਗੂ ਖੁਦ ਜ਼ਿੰਮੇਵਾਰ ਹਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)
ਕਮੇਟੀ ਆਗੂ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਪ੍ਰੋ: ਬਲਜਿੰਦਰ ਸਿੰਘ, ਬਲਬੀਰ ਸਿੰਘ ਹਿਸਾਰ ਤੇ ਭਾਈ ਮਹਾਂਬੀਰ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਕਿਸਾਨੀ ਸ਼ਕਤੀ ਨੂੰ ਆਪਣੇ ਵੱਸ ਵਿੱਚ ਕਰਨ ਲਈ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਕਈ ਹੱਥਕੰਡੇ ਅਪਨਾਉਣੇ ਸ਼ੁਰੂ ਕਰ ਦਿੱਤੇ ਹਨ। ਕਿਸਾਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਖੇਤੀ ਦੇ ਤਿੰਨ ਕਾਲੇ ਕਾਨੂੰਨ ਇਨ੍ਹਾਂ ਪਾਰਟੀਆ ਦੀ ਸਹਿਮਤੀ ਨਾਲ ਬਣੇ ਸਨ। ਇਨ੍ਹਾਂ ਦੀ ਹੀ ਪੰਜਾਬ ਪ੍ਰਤੀ ਬੇਵਫ਼ਾਈ ਲਈ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਤਾਪ ਹੰਢਾਉਣਾ ਪਿਆ ਅਤੇ ਸੱਤ ਸੌ ਤੋਂ ਵੱਧ ਕੀਮਤੀ ਜਾਨਾਂ ਸੰਘਰਸ਼ ਦੌਰਾਨ ਗਵਾਉਣੀਆਂ ਪਈਆਂ। ਕਿਸਾਨਾਂ ਨੂੰ ਸੁਚੇਤ ਕਰਦਿਆਂ ਕਮੇਟੀ ਮੈਂਬਰਾਂ ਨੇ ਕਿਹਾ ਕਿ ਸਫ਼ਲਤਾ ਦੇ ਬਾਅਦ ਮਿਲ ਰਹੇ ਸਨਮਾਨਾਂ ਦੇ ਸਿਆਸੀ ਭਰਮਜਾਲਾਂ ਤੋਂ ਉਹ ਬਚ ਕੇ ਰਹਿਣ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ