ਦਿੱਲੀ ਮੋਰਚਾ ਫਤਿਹ ਕਰਨ ਲਈ ਕਿਸਾਨਾਂ ਨੇ ਕੀਤੀ ਸਖ਼ਤੀ, ਉਗਰਾਹਾਂ ਜਥੇਬੰਦੀ ਨੇ ਕੀਤਾ ਵੱਡਾ ਐਲਾਨ
Friday, Feb 05, 2021 - 10:19 PM (IST)
ਸ਼ੇਰਪੁਰ (ਅਨੀਸ਼)- ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਨੂੰ ਪ੍ਰਚੰਡ ਕਰਨ ਲਈ ਪਿੰਡਾਂ ’ਚ ਕਿਸਾਨਾਂ ਵੱਲੋਂ ਮਤੇ ਪਾਉਣਾ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਅਤੇ ਬਲਾਕ ਸ਼ੇਰਪੁਰ ਦੇ ਵੱਖ-ਵੱਖ ਪਿੰਡਾਂ ’ਚ ਇਕੱਠ ਕਰਕੇ ਇਹ ਮਤੇ ਪਾਏ ਜਾ ਰਹੇ ਹਨ । ਇਸ ਤਰ੍ਹਾਂ ਕਿਸਾਨਾਂ ਵੱਲੋਂ ਹੁਣ ਦਿੱਲੀ ਮੋਰਚੇ ਨੂੰ ਫਤਿਹ ਕਰਨ ਲਈ ਸਖ਼ਤੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਤਹਿਤ ਕਿਸਾਨੀ ਸੰਘਰਸ਼ ’ਚ ਨਾ ਸ਼ਾਮਲ ਹੋਣ ਵਾਲਿਆਂ ਨੂੰ ਜਿੱਥੇ ਜੁਰਮਾਨੇ ਲਾਏ ਜਾ ਰਹੇ ਹਨ ਉਥੇ ਜੁਰਮਾਨਾ ਨਾ ਦੇਣ ਦੀ ਸੂਰਤ ’ਚ ਪਿੰਡ ’ਚ ਸਮਾਜਿਕ ਬਾਈਕਾਟ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਰਿਹਾਨਾ ਦੇ ਟਵੀਟ ਤੋਂ ਬਾਅਦ ਖ਼ੁਸ਼ੀ ਨਾਲ ਖੀਵੇ ਹੋਏ ਬਲਬੀਰ ਸਿੰਘ ਰਾਜੇਵਾਲ, ਦਿਲ ਖੋਲ੍ਹ ਕੇ ਕੀਤੀਆਂ ਸਿਫ਼ਤਾਂ
ਬਲਾਕ ਸ਼ੇਰਪੁਰ ਦੇ ਪਿੰਡ ਈਨਾਂ ਬਾਜਵਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਾਏ ਮਤੇ ਅਨੁਸਾਰ ਦਿੱਲੀ ’ਚ ਚੱਲ ਰਹੇ ਸੰਘਰਸ਼ ’ਚ ਹਰੇਕ ਪਰਿਵਾਰ 50 ਰੁਪਏ ਬਿੱਘਾ ਦੇ ਹਿਸਾਬ ਨਾਲ ਫੰਡ ਦੇਵੇਗਾ ਜੋ ਵਿਅਕਤੀ ਦਿੱਲੀ ਨਹੀਂ ਜਾ ਸਕਦਾ ਉਸਤੋਂ 300 ਰੁਪਏ ਵਿਅਕਤੀ ਦੇ ਹਿਸਾਬ ਨਾਲ ਦਸ ਦਿਨਾਂ ਦੇ 3000 ਰੁਪਏ ਲਏ ਜਾਣਗੇ ਅਤੇ ਜੋ ਵਿਅਕਤੀ ਇਨ੍ਹਾਂ ਸ਼ਰਤਾਂ ਨੂੰ ਨਹੀਂ ਮੰਨੇਗਾ, ਉਸਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਨੇ ਦਿੱਤੀ ਜਾਣਕਾਰੀ, 6 ਫਰਵਰੀ ਨੂੰ ਜਲੰਧਰ ਜ਼ਿਲ੍ਹੇ 'ਚ ਇਨ੍ਹਾਂ ਥਾਵਾਂ 'ਤੇ ਲੱਗੇਗਾ ਮੋਰਚਾ
ਨੋਟ - ਕਿਸਾਨ ਜਥੇਬੰਦੀ ਉਗਰਾਹਾਂ ਦੇ ਇਸ ਫ਼ੈਸਲਾ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?