ਦਿੱਲੀ ਮੋਰਚੇ ਤੋਂ ਪਰਤਦਿਆਂ ਪਿੰਡ ਮਰਾੜ ਦੇ ਕਿਸਾਨ ਦੀ ਟਰੈਕਟਰ ਹੇਠਾਂ ਆਉਣ ਕਾਰਣ ਮੌਤ

Sunday, Dec 12, 2021 - 06:50 PM (IST)

ਦਿੱਲੀ ਮੋਰਚੇ ਤੋਂ ਪਰਤਦਿਆਂ ਪਿੰਡ ਮਰਾੜ ਦੇ ਕਿਸਾਨ ਦੀ ਟਰੈਕਟਰ ਹੇਠਾਂ ਆਉਣ ਕਾਰਣ ਮੌਤ

ਸਾਦਿਕ (ਪਰਮਜੀਤ) : ਸਾਦਿਕ ਨੇੜੇ ਪਿੰਡ ਮਰਾੜ ਦੇ ਇਕ ਕਿਸਾਨ ਦੀ ਦਿੱਲੀਓਂ ਪਰਤਦਿਆਂ ਟਰੈਕਟਰ ਹੇਠਾਂ ਆਉਣ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅਮਰੀਕ ਸਿੰਘ ਪੁੱਤਰ ਹਰਮੇਲ ਸਿੰਘ ਪਿੰਡ ਮਰਾੜ ਆਪਣੇ ਸਾਥੀਆਂ ਨਾਲ ਜੇਤੂ ਅੰਦਾਜ਼ ਵਿਚ ਦਿੱਲੀ ਤੋਂ ਵਾਪਸ ਪਿੰਡ ਨੂੰ ਪਰਤ ਰਹੇ ਸਨ ਕਿ ਹਾਂਸੀ ਕੋਲ ਅਚਾਨਕ ਸੜਕ ਵਿਚ ਟੋਇਆ ਆਉਣ ਕਾਰਨ ਟਰੈਕਟਰ ਖੱਡੇ ਵਿਚ ਵੱਜਿਆ ਅਤੇ ਅਮਰੀਕ ਸਿੰਘ ਹੇਠਾਂ ਡਿੱਗ ਪਿਆ ਅਤੇ ਆਪਣੇ ਹੀ ਟਰਾਲੀ ਹੇਠਾਂ ਆ ਗਿਆ।

ਇਹ ਵੀ ਪੜ੍ਹੋ : ‘ਦਿੱਲੀ ਫਤਹਿ ਮਾਰਚ’ ਮਾਛੀਵਾੜਾ ਦੀ ਧਰਤੀ ’ਤੇ ਆ ਕੇ ਸਮਾਪਤ ਹੋਇਆ, ਬਲਬੀਰ ਰਾਜੇਵਾਲ ਨੇ ਦਿੱਤਾ ਵੱਡਾ ਬਿਆਨ

ਇਸ ਦੌਰਾਨ ਸਾਥੀਆਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਥੇ ਡਾਕਟਰਾਂ ਨੇ ਅਮਰੀਕ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਸਾਥੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕੀਤੀ ਜਾਏਗੀ। ਫਿਰ ਦੇਰ ਰਾਤ ਨੂੰ ਪਿੰਡ ਆਉਣ ਦੀ ਸੰਭਾਵਨਾ ਹੈ। ਸੁਖਬੀਰ ਮਰਾਹੜ ਨੰਬਰਦਾਰ ਅਤੇ ਪਿੰਡ ਦੀ ਪੰਚਾਇਤ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 16 ਸਾਲ ਇਨਸਾਫ਼ ਦੀ ਰਾਹ ਤੱਕਦੀ ਰਹੀ ਕੁਲਵੰਤ ਕੌਰ, ਮੌਤ ਦੇ ਕੁੱਝ ਘੰਟਿਆਂ ਬਾਅਦ ਡੀ. ਐੱਸ. ਪੀ. ’ਤੇ ਵੱਡੀ ਕਾਰਵਾਈ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News