ਦਿੱਲੀ ਦੇ ਮੈਟਰੋ ਸਟੇਸ਼ਨ 'ਤੇ ਅੰਮ੍ਰਿਤਧਾਰੀ ਨੌਜਵਾਨ ਨੂੰ ਕਿਰਪਾਨ ਸਮੇਤ ਅੰਦਰ ਜਾਣ ਤੋਂ ਰੋਕਿਆ (ਵੀਡੀਓ)
Friday, Apr 01, 2022 - 09:53 PM (IST)

ਨਵੀਂ ਦਿੱਲੀ : ਦਿੱਲੀ ਮੈਟਰੋ ਸਟੇਸ਼ਨ 'ਤੇ ਇਕ ਅੰਮ੍ਰਿਤਧਾਰੀ ਨੌਜਵਾਨ ਨੂੰ ਕਿਰਪਾਨ ਸਮੇਤ ਅੰਦਰ ਜਾਣ ਤੋਂ ਰੋਕਿਆ ਗਿਆ। ਪੀੜਤ ਸਿੱਖ ਨੌਜਵਾਨ ਨੇ ਆਪਣੇ ਨਾਲ ਵਾਪਰੀ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ, ਜੋ ਵਾਇਰਲ ਹੋ ਗਈ। ਪੀੜਤ ਨੌਜਵਾਨ ਨੇ ਵੀਡੀਓ 'ਚ ਦਿਖਾਇਆ ਕਿ ਕਿਵੇਂ ਇਕ CISF ਦਾ ਅਧਿਕਾਰੀ ਉਸ ਦੇ ਪਹਿਨੀ ਕਿਰਪਾਨ ਕਰਕੇ ਮੈਟਰੋ ਸਟੇਸ਼ਨ 'ਤੇ ਉਸ ਨੂੰ ਰੋਕ ਰਿਹਾ ਹੈ। ਅਧਿਕਾਰੀ ਨੌਜਵਾਨ ਨੂੰ ਕਹਿ ਰਹਿ ਹੈ ਕਿ ਜਾਂ ਤਾਂ ਕਿਰਪਾਨ ਕੱਢ ਕੇ ਦਿਖਾ, ਨਹੀਂ ਤਾਂ ਇਥੋਂ ਜਾਓ।