ਦੁੱਖ਼ਦਾਇਕ ਖ਼ਬਰ: ਦਿੱਲੀ ਸਿੱਘੂ ਮੋਰਚੇ ਤੋਂ ਪਰਤੇ ਪਿੰਡ ਛੋਟਾ ਘਰ ਦੇ ਕਿਸਾਨ ਦੀ ਮੌਤ

Thursday, Jun 17, 2021 - 06:03 PM (IST)

ਦੁੱਖ਼ਦਾਇਕ ਖ਼ਬਰ: ਦਿੱਲੀ ਸਿੱਘੂ ਮੋਰਚੇ ਤੋਂ ਪਰਤੇ ਪਿੰਡ ਛੋਟਾ ਘਰ ਦੇ ਕਿਸਾਨ ਦੀ ਮੌਤ

ਬਾਘਾ ਪੁਰਾਣਾ (ਚਟਾਨੀ): ਦਿੱਲੀ ਦੇ ਸਿੱਘੂ ਮੋਰਚੇ ਤੋਂ ਤਕਰੀਬਨ ਸਵਾ ਕੁ ਮਹੀਨਾ ਪਹਿਲਾਂ 5/5/21 ਨੂੰ ਪਰਤੇ ਪਿੰਡ ਛੋਟਾ ਘਰ ਦੇ ਕਿਸਾਨ ਅਮਰੀਕ ਸਿੰਘ (51) ਸਾਲ ਪੁੱਤਰ ਗੁਰਚਰਨ ਸਿੰਘ ਜਦੋਂ ਦਾ ਦਿੱਲੀ ਮੋਰਚੇ ’ਚੋਂ ਬੀਮਾਰ ਹੋ ਕੇ ਆਇਆ ਹੈ, ਉਦੋਂ ਦਾ ਹੀ ਮੋਗਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ ਪਰ ਅੱਜ ਅਮਰੀਕ ਸਿੰਘ ਦਾ ਦਿਹਾਂਤ ਹੋ ਗਿਆ। ਅਮਰੀਕ ਸਿੰਘ ਕਿਰਤੀ ਕਿਸਾਨ ਯੂਨੀਅਨ ਦਾ ਸਰਗਰਮ ਵਰਕਰ ਸੀ। ਕਿਸਾਨ ਅਮਰੀਕ ਸਿੰਘ ਢਾਈ ਕੁ ਏਕੜ ਜ਼ਮੀਨ ਸੀ ਪਰ ਹਸਪਤਾਲ ਵਿਚ ਇਲਾਜ ਅਧੀਨ ਕਿਸਾਨ ਅਮਰੀਕ ਸਿੰਘ ਦਾ ਪਰਿਵਾਰ ਹੋਰ ਕਰਜ਼ੇ ਦੀ ਮਾਰ ਹੇਠ ਆ ਗਿਆ। ਛੋਟੀ ਕਿਸਾਨੀ ਵਿਚ ਹੋਣ ਕਾਰਣ ਕਿਸਾਨ ਅਮਰੀਕ ਸਿੰਘ ਉੱਪਰ ਪਹਿਲਾਂ ਵੀ ਕਰਜ਼ਾ ਸੀ, ਜਿਸ ਦਾ ਘਰ ਦਾ ਖਰਚਾ ਬੜੀ ਮੁਸ਼ਕਲ ਨਾਲ ਚੱਲਦਾ ਸੀ, ਸ਼ਹੀਦ ਕਿਸਾਨ ਅਮਰੀਕ ਸਿੰਘ ਆਪਣੇ ਪਿੱਛੇ ਪਤਨੀ, ਤਿੰਨ ਧੀਆਂ ਇਕ ਪੁੱਤਰ ਨੂੰ ਛੱਡ ਕੇ ਇਸ ਫਾਨੀ ਸੰਸਾਰ ਨੂੰ ਸਦਾ ਲਈ ਛੱਡ ਗਿਆ ਹੈ।

ਇਹ ਵੀ ਪੜ੍ਹੋ: ਬਠਿੰਡਾ : ਮਾਲਗੱਡੀ ਦੀ ਛੱਤ 'ਤੇ ਵੀਡੀਓ ਬਣਾ ਰਿਹਾ ਨੌਜਵਾਨ ਹਾਈਵੋਲਟੇਜ ਤਾਰਾਂ ਨਾਲ ਉਲਝ ਕੇ ਝੁਲਸਿਆ (ਤਸਵੀਰਾਂ)

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਆਗੂਆ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ, ਬਲਾਕ ਸਕੱਤਰ ਜਸਮੇਲ ਸਿੰਘ ਰਾਜਿਆਣਾ, ਬਲਕਰਨ ਸਿੰਘ ਵੈਰਕੋ ਨੇ ਜੱਥੇਬੰਦੀ ਦਾ ਝੰਡਾ ਪਾ ਕੇ ਸ਼ਹੀਦ ਕਿਸਾਨ ਅਮਰੀਕ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਨੂੰ ਜੋ ਪੰਜਾਬ ਸਰਕਾਰ ਵੱਲੋਂ ਸ਼ਹੀਦ ਕਿਸਾਨ ਨੂੰ ਐਲਾਨੀ 5 ਲੱਖ ਦੀ ਸਹਾਇਤਾ ਰਾਸ਼ੀ, ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਅਤੇ ਸ਼ਹੀਦ ਕਿਸਾਨ ਅਮਰੀਕ ਸਿੰਘ ਦੇ ਪਰਿਵਾਰ ਸਿਰ ਚੜਿਆ ਸਾਰਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ।ਇਸ ਮੌਕੇ ਇਕਾਈ ਪ੍ਰਧਾਨ ਅਜਮੇਰ ਸਿੰਘ,ਬੇਅੰਤ ਸਿੰਘ, ਬਲਜੀਤ ਨੰਬਰਦਾਰ, ਗੁਰਮੀਤ ਸਿੰਘ, ਬਲਵਿੰਦਰ ਸਿੰਘ ਛੋਟਾ ਘਰ, ਕਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ, ਬਲਵਿੰਦਰ ਪੱਪੂ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ:  ਸ਼ਹੀਦ ਫ਼ੌਜੀ ਜੁਗਰਾਜ ਸਿੰਘ ਦਾ ਕੀਤਾ ਗਿਆ ਸਸਕਾਰ, ਭੈਣ ਨੇ ਸਿਹਰਾ ਸਜਾ ਕੇ ਦਿੱਤੀ ਅੰਤਿਮ ਵਿਦਾਈ, ਹਰ ਅੱਖ ਹੋਈ ਨਮ


author

Shyna

Content Editor

Related News