ਮੁਸਾਫ਼ਰਾਂ ਲਈ ਚੰਗੀ ਖ਼ਬਰ, 11 ਮਹੀਨਿਆਂ ਬਾਅਦ ਸ਼ੁਰੂ ਹੋਈ ''ਦਿੱਲੀ-ਕਾਲਕਾ ਸ਼ਤਾਬਦੀ ਸੁਪਰਫਾਸਟ''

Friday, Feb 05, 2021 - 11:48 AM (IST)

ਮੁਸਾਫ਼ਰਾਂ ਲਈ ਚੰਗੀ ਖ਼ਬਰ, 11 ਮਹੀਨਿਆਂ ਬਾਅਦ ਸ਼ੁਰੂ ਹੋਈ ''ਦਿੱਲੀ-ਕਾਲਕਾ ਸ਼ਤਾਬਦੀ ਸੁਪਰਫਾਸਟ''

ਚੰਡੀਗੜ੍ਹ (ਲਲਨ) : ਕੋਵਿਡ-19 ਕਾਰਨ ਪਿਛਲੇ 11 ਮਹੀਨਿਆਂ ਤੋਂ ਬੰਦ ਪਈ ਗੱਡੀ ਨੰਬਰ-02005-6 ਸ਼ਤਾਬਦੀ ਸੁਪਰਫਾਸਟ ਨੂੰ 8 ਫਰਵਰੀ ਤੋਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਅੰਬਾਲਾ ਮੰਡਲ ਦੇ ਸੀਨੀਅਰ ਡੀ. ਸੀ. ਐੱਮ. ਹਰੀਮੋਹਨ ਨੇ ਦੱਸਿਆ ਕਿ ਕਾਲਕਾ-ਨਵੀਂ ਦਿੱਲੀ ਵਿਚਕਾਰ ਮੁਸਾਫ਼ਰਾਂ ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਰੂਟ ’ਤੇ ਦੂਜੀ ਸ਼ਤਾਬਦੀ ਨੂੰ ਚਲਾਇਆ ਗਿਆ ਹੈ।

ਇਹ ਵੀ ਪੜ੍ਹੋ : ਟਾਂਡਾ ਨੇੜੇ ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਦੇਖੋ ਦਰਦਨਾਕ ਮੰਜ਼ਰ ਬਿਆਨ ਕਰਦੀਆਂ ਤਸਵੀਰਾਂ

ਉਨ੍ਹਾਂ ਨੇ ਦੱਸਿਆ ਕਿ ਇਸ ਦੀ ਆਨਲਾਈਨ ਅਤੇ ਰਿਜ਼ਰਵੇਸ਼ਨ ਕਾਊਂਟਰਾਂ ’ਤੇ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਹ ਟਰੇਨ ਦਿੱਲੀ ਤੋਂ 8 ਫਰਵਰੀ ਨੂੰ ਚੱਲੇਗੀ, ਜਦੋਂ ਕਿ ਕਾਲਕਾ ਤੋਂ ਨਵੀਂ ਦਿੱਲੀ ਲਈ 9 ਫਰਵਰੀ ਨੂੰ ਰਵਾਨਾ ਹੋਵੇਗੀ। ਗੱਡੀ ਨੰਬਰ-02005 ਨਵੀਂ ਦਿੱਲੀ ਦੈਨਿਕ ਸ਼ਤਾਬਦੀ ਸਪੈਸ਼ਲ ਰੇਲ ਗੱਡੀ 8 ਫਰਵਰੀ ਨੂੰ ਨਵੀਂ ਦਿੱਲੀ ਤੋਂ 17.15 ਵਜੇ ਚੱਲੇਗੀ ਅਤੇ ਉਸੇ ਦਿਨ 21.15 ਵਜੇ ਕਾਲਕਾ ਪਹੁੰਚੇਗੀ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਹਿੱਜਬੁਲ ਮੁਜ਼ਾਹਦੀਨ ਦੇ ਹਵਾਲਾ ਆਪ੍ਰੇਟਰ ਘਰ NIA ਦਾ ਛਾਪਾ, ਗਟਰ 'ਚੋਂ ਕਢਵਾਏ ਗਏ ਦਸਤਾਵੇਜ਼

ਵਾਪਸੀ 'ਚ 02006 ਕਾਲਕਾ-ਨਵੀਂ ਦਿੱਲੀ ਦੈਨਿਕ ਸ਼ਤਾਬਦੀ ਸਪੈਸ਼ਲ ਰੇਲ ਗੱਡੀ 9 ਫਰਵਰੀ ਨੂੰ ਕਾਲਕਾ ਤੋਂ ਸਵੇਰੇ 06.15 ਵਜੇ ਚੱਲ ਕੇ ਉਸੇ ਦਿਨ 10.15 ਵਜੇ ਨਵੀਂ ਦਿੱਲੀ ਪਹੁੰਚੇਗੀ। ਰੇਲ ਗੱਡੀ ਪਾਣੀਪਤ, ਕੁਰੂਕਸ਼ੇਤਰ, ਅੰਬਾਲਾ ਛਾਉਣੀ, ਚੰਡੀਗੜ੍ਹ ਸਟੇਸ਼ਨ ’ਤੇ ਰੁਕੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ 'ਮਿਡ-ਡੇਅ-ਮੀਲ' ਨੂੰ ਲੈ ਕੇ ਇਹ ਕੰਮ ਕਰਨਾ ਹੋਇਆ 'ਲਾਜ਼ਮੀ'
‘ਕਾਲਕਾ-ਨਵੀਂ ਦਿੱਲੀ ਵਿਚਕਾਰ ਸ਼ੁਰੂ ਹੋਈ ਦੂਜੀ ਸ਼ਤਾਬਦੀ’
ਰੇਲਵੇ ਬੋਰਡ ਵੱਲੋਂ ਕਾਲਕਾ-ਨਵੀਂ ਦਿੱਲੀ ਵਿਚਕਾਰ ਦੂਜੀ ਸ਼ਤਾਬਦੀ ਸੁਪਰਫਾਸਟ ਟਰੇਨ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕਾਲਕਾ-ਨਵੀਂ ਦਿੱਲੀ ਵਿਚਕਾਰ 02011-12 ਟਰੇਨ ਪਹਿਲਾਂ ਸ਼ੁਰੂ ਕਰ ਦਿੱਤੀ ਗਈ ਸੀ। ਅਜਿਹੇ 'ਚ ਚੰਡੀਗੜ੍ਹ ਤੋਂ ਨਵੀਂ ਦਿੱਲੀ ਆਉਣ ਅਤੇ ਜਾਣ ਵਾਲੇ ਮੁਸਾਫ਼ਰਾਂ ਨੂੰ ਲਾਭ ਹੋਵੇਗਾ।
ਨੋਟ : ਕੋਰੋਨਾ ਤੋਂ ਬਾਅਦ ਹੌਲੀ-ਹੌਲੀ ਟਰੇਨਾਂ ਸ਼ੁਰੂ ਕਰਨ ਦੇ ਰੇਲਵੇ ਦੇ ਫ਼ੈਸਲੇ ਬਾਰੇ ਦਿਓ ਆਪਣੀ ਰਾਏ


 


author

Babita

Content Editor

Related News