ਬਠਿੰਡਾ ਦੇ ਹਸਪਤਾਲ ’ਚ ਕੋਰੋਨਾ ਪੀੜਤਾਂ ਦੀ ਸ਼ਰੇਆਮ ਲੁੱਟ, 50 ਹਜ਼ਾਰ ਰੁਪਏ ’ਚ ਲਾਇਆ 6300 ਦਾ ਟੀਕਾ
Saturday, May 22, 2021 - 10:39 AM (IST)
ਬਠਿੰਡਾ (ਵਰਮਾ): ਕੋਰੋਨਾ ਮਰੀਜ਼ਾਂ ਤੋਂ ਨਿੱਜੀ ਹਸਪਤਾਲਾਂ ਵਿਚ ਜ਼ਿਆਦਾ ਪੈਸੇ ਵਸੂਲਣ ਦਾ ਮਾਮਲਾ ਲਗਾਤਾਰ ਚਰਚਾ ’ਚ ਹੈ ਅਤੇ ਸਿਹਤ ਵਿਭਾਗ ਨੇ ਆਈ. ਵੀ. ਵਾਈ. ਅਤੇ ਮੈਕਸ ਹਸਪਤਾਲ ਤੋਂ ਬਾਅਦ ਅੱਜ ਦਿੱਲੀ ਹਾਰਟ ਹਸਪਤਾਲ ’ਚ ਛਾਪੇਮਾਰੀ ਕੀਤੀ।ਸਿਹਤ ਵਿਭਾਗ ਦੀ ਟੀਮ ਨੇ ਲਗਭਗ 4 ਘੰਟੇ ਗੁਜ਼ਾਰੇ, ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਬਿਆਨ ਵੀ ਦਰਜ ਕੀਤੇ। ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇਸ ਹਸਪਤਾਲ ਵਿਚ ਇਲਾਜ ਅਤੇ ਦਵਾਈਆਂ ਦੇ ਨਾਂ ’ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਛਾਪੇਮਾਰੀ ਕੀਤੀ। ਦੋਸ਼ ਹੈ ਕਿ ਕੋਰੋਨਾ ਮਰੀਜ਼ਾਂ ਨੂੰ ਲੱਗਣ ਵਾਲੇ ਇੰਜੈਕਸ਼ਨ ਜੋ ਬਾਜ਼ਾਰ ਵਿਚ 6300 ਰੁਪਏ ਦਾ ਹੈ, ਜਦਕਿ ਇਸ ਹਸਪਤਾਲ ਵਿਚ 43000 ਹਜ਼ਾਰ ਤੋਂ ਲੈ ਕੇ 50000 ਹਜ਼ਾਰ ਰੁਪਏ ਦਾ ਲਗਾਇਆ ਹੈ। ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਰੀਜ਼ਾਂ ਦਾ ਰਿਕਾਰਡ ਵੀ ਸਿਹਤ ਵਿਭਾਗ ਦੀ ਟੀਮ ਨੇ ਲਿਆ ਹੈ।
ਇਹ ਵੀ ਪੜ੍ਹੋ: ਵੱਧ ਵਸੂਲੀ ਨੂੰ ਲੈ ਕੇ ਮੈਕਸ ਹਸਪਤਾਲ ’ਤੇ ਸਿਹਤ ਵਿਭਾਗ ਦੀ ਵੱਡੀ ਕਾਰਵਾਈ, ਰਿਕਾਰਡ ਕੀਤਾ ਜ਼ਬਤ
ਸਿਹਤ ਵਿਭਾਗ ਦੀ ਟੀਮ ਜਿਸ ਵਿਚ ਸਹਾਇਕ ਸਿਵਲ ਸਰਜਨ ਡਾ. ਅਨੁਪਮ ਸ਼ਰਮਾ, ਜ਼ਿਲਾ ਨੋਡਲ ਅਫ਼ਸਰ ਕੋਰੋਨਾ ਡਾ. ਮਨੀਸ਼ ਗੁਪਤਾ, ਮੈਡੀਕਲ ਅਫ਼ਸਰ ਡਾ. ਸੁਸ਼ਾਤ ਕੁਮਾਰ ਨੇ ਇਕ ਪੀੜਤ ਦੀ ਸ਼ਿਕਾਇਤ ’ਤੇ ਦਿੱਲੀ ਹਾਰਟ ਹਸਪਤਾਲ ਵਿਚ ਛਾਪੇਮਾਰੀ ਕੀਤੀ ਅਤੇ ਰਿਕਾਰਡ ਕਬਜ਼ੇ ਵਿਚ ਲੈ ਲਿਆ। ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਉਕਤ ਹਸਪਤਾਲ ’ਚ ਹੋਰ ਮਰੀਜ਼ਾਂ ਤੋਂ ਪੁੱਛਗਿੱਛ ਕੀਤੀ ਗਈ। ਟੀਮ ਅਨੁਸਾਰ ਇਸਦੀ ਰਿਪੋਰਟ ਬਣਾਕੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਦੇ ਲਈ ਭੇਜੀ ਜਾਵੇਗੀ।ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਇਸ ਬਾਬਤ ਸਾਰੇ ਸਿਵਲ ਸਰਜਨਾਂ ਨੂੰ ਲਿਖਤ ਪੱਤਰ ਜਾਰੀ ਕਰ ਕੇ ਕੋਰੋਨਾ ਪੀੜਤ ਮਰੀਜ਼ਾਂ ਦਾ ਤੈਅ ਕੀਮਤ ’ਤੇ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ , ਉਥੇ ਹੀ ਹਦਾਇਤ ਦਿੱਤੀ ਕਿ ਜੇਕਰ ਕੋਈ ਹਸਪਤਾਲ ਤੈਅ ਕੀਮਤ ਤੋਂ ਜਿਆਦਾ ਰਾਸ਼ੀ ਵਸੂਲ ਕਰਦਾ ਹੈ ਤਾਂ ਉਸਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਸਿਹਤ ਵਿਭਾਗ ਵੱਲੋਂ ਕੋਵਿਡ ਇਲਾਜ ਦੇ ਲਈ ਚਾਰ ਕੈਟਾਗਿਰੀ ਤੈਅ ਕੀਤੀ।
ਇਹ ਵੀ ਪੜ੍ਹੋ: ਪਤਨੀ ਨੇ ਗੁਆਂਢਣ ਨਾਲ ਹੋਟਲ 'ਚ ਰੰਗੇ ਹੱਥੀਂ ਫੜ੍ਹਿਆ ਪਤੀ, ਦੋਵਾਂ ਦੀ ਖ਼ੂਬ ਕੀਤੀ ਛਿੱਤਰ-ਪਰੇਡ
ਇਸ ਵਿਚ ਪਹਿਲੀ ਕੈਟਾਗਿਰੀ ਕੇਅਰ ਆਕਸੀਜਨ, ਦੂਸਰੀ ਮੋਡਰੇਟ ਸਿਕਨੈਸ ਆਈਸੋਲੇਟ ਬੈੱਡ, ਤੀਸਰੀ ਕੈਟਾਗਿਰੀ ਸੈਬਰ ਸਿਕਨੈਸ ਆਈ. ਸੀ. ਯੂ ਵਿਦਾਊਟ ਨੀਡ ਵੈਟੀਲੇਟਰ ਅਤੇ ਚੌਥੀ ਕੈਟਾਗਿਰੀ ਬੇਰੀ ਸੈਬਰ ਸਿਕਨਸ ਆਈ.ਸੀ.ਯੂ. ਵਿਦ ਵੈਟੀਲੇਂਟਰ ਕੇਅਰ ਰੱਖੀ ਗਈ ਹੈ । ਉੱਥੇ ਹਰ ਕੈਟਾਗਿਰੀ ਵਿਚ ਤਿੰਨ ਤਰ੍ਹਾਂ ਦੇ ਹਸਪਤਾਲਾਂ ਨੂੰ ਸ਼ਾਮਲ ਕੀਤਾ ਹੈ । ਇਸ ਵਿਚ ਪ੍ਰਾਈਵੇਟ ਇੰਸਟੀਚਿਊਟ ਵਿਦ ਟੀਚਿੰਗ ਪ੍ਰੋਗਰਾਮ, ਐੱਨ. ਏ. ਬੀ. ਐੱਚ. ਐਕਰੀਟੈਂਡ ਹਸਪਤਾਲ, ਨਾਨ ਐੱਨ. ਏ. ਬੀ. ਐੱਚ. ਏਕਰੀਏਟਡ ਹਸਪਤਾਲ ਸ਼ਾਮਲ ਹਨ।ਸਰਕਾਰ ਨੇ ਪਹਿਲੀ ਕੈਟਾਗਿਰੀ ਸਪੋਰਟਕਿੰਗ ਕੇਅਰ ਆਕਸੀਜਨ ਦੇ ਪ੍ਰਾਈਵੇਟ ਇੰਸਟੀਚਿਊਟ ਵਿਦ ਟੀਚਿੰਗ ਪ੍ਰੋਗਰਾਮ 6500 ਰੁਪਏ ਪ੍ਰਤੀਦਿਨ, ਐੱਨ. ਏ. ਬੀ. ਐੱਚ. ਐਕਰੀਏਟਡ ਹਸਪਤਾਲ ਦੇ ਲਈ 5500 ਰੁਪਏ ਪ੍ਰਤੀ ਦਿਨ ਅਤੇ ਨਾਨ ਐੱਨ. ਏ. ਬੀ. ਐੱਚ. ਐਕਰੀਏਟਿਡ ਹਸਪਤਾਲ ਦੇ ਲਈ 4500 ਰੁਪਏ ਤੈਅ ਕੀਤੇ ਗਏ ਹਨ। ਉੱਥੇ ਦੂਸਰੀ ਮੋਡਰੇਟ ਸਿਕਨੈਸ ਆਈਸੋਲੇਸ਼ਨ ਬੈੱਡ ਕੈਟਾਗਿਰੀ ਵਿਚ ਪ੍ਰਾਈਵੇਟ ਇੰਸਟੀਚਿਊਟ ਵਿਦ ਟੀਚਿੰਗ ਪ੍ਰੋਗਰਾਮ ਹਸਪਤਾਲਾਂ ਦੇ ਲਈ 10 ਹਜ਼ਾਰ ਰੁਪਏ ਪ੍ਰਤੀ ਦਿਨ, ਐੱਨ. ਏ. ਬੀ. ਐੱਚ. ਐਕਰੀਏਟਿਡ ਹਸਪਤਾਲ ਦੇ ਲਈ 9 ਹਜ਼ਾਰ ਰੁਪਏ ਪ੍ਰਤੀਦਿਨ, ਨਾਨ ਐੱਨ. ਏ. ਬੀ. ਐੱਚ. ਐਕਰੀਏਟਿਡ ਹਸਪਤਾਲ ਦੇ ਲਈ 8 ਹਜ਼ਾਰ ਰੁਪਏ ਪ੍ਰਤੀਦਿਨ ਤੈਅ ਕੀਤਾ ਹੈ।
ਇਹ ਵੀ ਪੜ੍ਹੋ: ਗਿੱਦੜਬਾਹਾ ਹਲਕੇ ਵਿਚ ਬਲੈਕ ਫੰਗਸ ਦੇ 2 ਸ਼ੱਕੀ ਕੇਸ, ਇਕ ਦੀ ਮੌਤ
ਇਸ ਵਿਚ ਸਾਰੇ ਵਰਗ ਦੇ ਹਸਪਤਾਲਾਂ ਵਿਚ 1200 ਰੁਪਏ ਪੀ. ਪੀ. ਈ. ਕਿੱਟਾਂ ਦਾ ਖਰਚ ਵੀ ਸ਼ਾਮਲ ਰਹੇਗਾ, ਜਿਸ ਨੂੰ ਹਸਪਤਾਲ ਪ੍ਰਬੰਧਕ ਅਲੱਗ ਤੋਂ ਵਸੂਲ ਨਹੀਂ ਕਰ ਸਕਣਗੇ | ਤੀਸਰੀ ਕੈਟਾਗਿਰੀ ਸਰਵਿਸ ਸਿਕਨੈਸ ਆਈ. ਸੀ. ਯੂ. ਵਿਦਆਊਟ ਨੀਡ ਵੈਟੀਲੇਟਰ ਹਸਪਤਾਲਾਂ ਵਿਚ ਪ੍ਰਾਈਵੇਟ ਇੰਸਟੀਚਿਊਟ ਵਿਦ ਟੀਚਿੰਗ ਪ੍ਰੋਗਰਾਮ ਵਿਚ 15000 ਰੁਪਏ ਪ੍ਰਤੀਦਿਨ, ਐੱਨ. ਏ. ਬੀ. ਐੱਚ. ਐਕਰੀਏਟਿਡ ਹਸਪਤਾਲ ਵਿਚ 14000 ਰੁਪਏ ਪ੍ਰਤੀਦਿਨ, ਨਾਨ ਐੱਨ. ਏ. ਬੀ. ਐੱਚ. ਐਕਰੀਏਟਿਡ ਹਸਪਤਾਲ ਦੇ ਲਈ 13 ਹਜ਼ਾਰ ਰੁਪਏ ਪ੍ਰਤੀਦਿਨ ਵਸੂਲ ਕਰ ਸਕਣਗੇ, ਜਿਸ ਵਿਚ ਦੋ ਹਜ਼ਾਰ ਰੁਪਏ ਪੀ. ਪੀ. ਈ. ਕਿੱਟਾਂ ਦੇ ਖਰਚ ਵੀ ਸ਼ਾਮਲ ਹੋਵੇਗਾ, ਜਿਸ ਨੂੰ ਅਲੱਗ ਤੋਂ ਵਸੂਲ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਬਠਿੰਡਾ ਦੇ ਗੁਰਦੁਆਰਾ ਸਾਹਿਬ ’ਚ ਰਾਮ ਰਹੀਮ ਦੀ ਰਿਹਾਈ ਲਈ ਅਰਦਾਸ ’ਤੇ ਛਿੜਿਆ ਵਿਵਾਦ, ਵੀਡੀਓ ਵਾਇਰਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?