ਦਿੱਲੀ ਸਰਕਾਰ ਦੇ ਅਧਿਕਾਰੀਆਂ ਰਾਹੀਂ ਪੋਸਟਿੰਗ ਦਾ ਜੁਗਾੜ ਲਗਾ ਰਹੇ ਪੰਜਾਬ ਦੇ ਅਫ਼ਸਰ

04/13/2022 4:41:54 PM

ਲੁਧਿਆਣਾ (ਹਿਤੇਸ਼) : ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਧਿਕਾਰੀਆਂ ਦੇ ਤਬਾਦਲਿਆਂ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਹੁਣ ਤੱਕ ਪੰਜਾਬ 'ਚ ਜਿੰਨੀਆਂ ਵੀ ਸਰਕਾਰਾਂ ਰਹੀਆਂ ਹਨ, ਉਨ੍ਹਾਂ 'ਚ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਦਾ ਕੰਟਰੋਲ ਸੱਤਾਧਾਰੀ ਆਗੂਆਂ ਦੇ ਹੱਥਾਂ ਵਿਚ ਰਿਹਾ ਹੈ ਪਰ 'ਆਪ' ਸਰਕਾਰ ਵਿਚ ਬਿਲਕੁਲ ਵੱਖਰਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜ਼ਿਆਦਾਤਰ ਸੰਗਰੂਰ ਜ਼ਿਲ੍ਹੇ ਵਿਚ ਤਾਇਨਾਤ ਰਹੇ ਅਧਿਕਾਰੀਆਂ ਦੇ ਨਾਲ ਹੀ ਸੰਪਰਕ ਰਿਹਾ ਹੈ।

ਇਹ ਵੀ ਪੜ੍ਹੋ : "ਉੱਡਦਾ ਹੋਇਆ ਤਾਬੂਤ" ਹੈ ਬੋਇੰਗ 737 ਜਹਾਜ਼! 83 ਵਾਰ ਹੋ ਚੁੱਕਾ ਹਾਦਸੇ ਦਾ ਸ਼ਿਕਾਰ, ਜਾਣੋ Boeing ਦਾ ਇਤਿਹਾਸ

ਜਿੱਥੋਂ ਤੱਕ ਦੂਜੀ ਵਾਰ ਬਣੇ ਵਿਧਾਇਕਾਂ ਦਾ ਸਵਾਲ ਹੈ, ਉਨ੍ਹਾਂ 'ਚੋਂ ਜ਼ਿਆਦਾਤਰ ਵਿਧਾਇਕਾਂ ਦਾ ਵਿਰੋਧੀ ਧਿਰ 'ਚ ਹੋਣ 'ਤੇ ਅਧਿਕਾਰੀਆਂ ਨਾਲ ਵਿਵਾਦ ਹੀ ਰਿਹਾ ਹੈ ਅਤੇ ਜੇਕਰ ਕਿਸੇ ਪੁਰਾਣੇ ਵਿਧਾਇਕ ਦੇ ਅਧਿਕਾਰੀਆਂ ਨਾਲ ਚੰਗੇ ਸੰਬੰਧ ਰਹੇ ਵੀ ਹੋਣਗੇ ਤਾਂ ਉਨ੍ਹਾਂ 'ਚੋਂ ਸਿਰਫ 2 ਨੂੰ ਹੀ ਕੈਬਨਿਟ ਮੰਤਰੀ ਬਣਾਉਣ ਤੋਂ ਬਾਅਦ ਦੂਜੀ ਵਾਰ ਜਿੱਤਣ ਵਾਲੇ ਬਾਕੀ ਵਿਧਾਇਕਾਂ ਦੀ ਸਰਕਾਰ ਜਾਂ ਪਾਰਟੀ 'ਚ ਸਥਿਤੀ ਨੂੰ ਲੈ ਕੇ ਤਸਵੀਰ ਕਾਫੀ ਹੱਦ ਤੱਕ ਸਾਫ਼ ਹੋ ਗਈ ਹੈ। ਇਸ ਦੌਰ 'ਚ ਵਿਰੋਧੀ ਪਾਰਟੀਆਂ ਵੱਲੋਂ ਇਹ ਦੋਸ਼ ਲਾਏ ਜਾ ਰਹੇ ਹਨ ਕਿ ਪੰਜਾਬ ਸਰਕਾਰ ਦਾ ਕੰਟਰੋਲ ਦਿੱਲੀ ਵਿਚ ਹੈ, ਇਸ ਲਈ ਇਹ ਚਰਚਾ ਵੀ ਸ਼ੁਰੂ ਹੋ ਗਈ ਹੈ ਕਿ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ ਦਾ ਫੈਸਲਾ ਵੀ ਉਥੋਂ ਹੀ ਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬਿਜਲੀ ਸੰਕਟ ਵੱਲ ਵਧ ਰਿਹੈ ਪੰਜਾਬ! ਗੋਇੰਦਵਾਲ ਸਾਹਿਬ ਸਥਿਤ ਥਰਮਲ ਪਲਾਂਟ ਹੋਇਆ ਬੰਦ

ਇਸ ਤੋਂ ਪਹਿਲਾਂ ਇਹ ਚਰਚਾ ਸੁਣਨ ਨੂੰ ਮਿਲ ਰਹੀ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ ਦੇ ਲਈ ਉਨ੍ਹਾਂ ਦੀ ਪਬਲਿਕ ਡੀਲਿੰਗ, ਸਿਆਸਤਦਾਨਾਂ ਨਾਲ ਸੰਬੰਧਾਂ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪੁਰਾਣੇ ਰਿਪੋਰਟ ਕਾਰਡ ਨੂੰ ਹੀ ਆਧਾਰ ਬਣਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿ ਲੰਬੇ ਸਮੇਂ ਤੋਂ ਖੁੱਡੇ ਲਾਈਨ ਲੱਗੇ ਅਫਸਰਾਂ ਨੂੰ ਫੀਲਡ 'ਚ ਉਤਾਰਨ ਦਾ ਪੈਟਰਨ ਅਪਣਾਇਆ ਜਾ ਰਿਹਾ ਹੈ। ਇਸ ਦੌਰਾਨ ਇਹ ਵੀ ਸੁਣਨ ਵਿਚ ਆ ਰਿਹਾ ਹੈ ਕਿ ਪੰਜਾਬ ਦੇ ਜਿਹੜੇ ਅਫ਼ਸਰ ਆਪਣੀ ਸੀਟ ਬਚਾਉਣ ਵਿਚ ਕਾਮਯਾਬ ਹੋ ਰਹੇ ਹਨ, ਉਨ੍ਹਾਂ ਦੁਆਰਾ ਦਿੱਲੀ ਸਰਕਾਰ ਵਿਚ ਕੰਮ ਕਰ ਰਹੇ ਅਧਿਕਾਰੀਆਂ ਜ਼ਰੀਏ ਜੁਗਾੜ ਲਾਇਆ ਜਾ ਰਿਹਾ ਹੈ। ਇਹੀ ਰਸਤਾ ਪੰਜਾਬ ਦੇ ਹੋਰ ਅਫ਼ਸਰਾਂ ਵੱਲੋਂ ਵੀ ਤਬਾਦਲੇ ਜਾਂ ਤਾਇਨਾਤੀਆਂ ਲਈ ਅਪਣਾਏ ਜਾਣ ਦੀ ਖ਼ਬਰ ਹੈ।

ਇਹ ਵੀ ਪੜ੍ਹੋ : 'ਲੋਕ ਨਾਇਕ' ਬ੍ਰਿਗੇਡੀਅਰ ਪ੍ਰੀਤਮ ਸਿੰਘ : ਕਦੋਂ ਮਿਲੇਗਾ ਸੂਰਬੀਰ ਨੂੰ ਸਨਮਾਨ?

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Harnek Seechewal

Content Editor

Related News