ਸੁਖਬੀਰ ‘ਤੱਕਡ਼ੀ’ ’ਤੇ ਬਜ਼ਿੱਦ, ਉਮੀਦਵਾਰਾਂ ਨੂੰ ‘ਕਮਲ’ ਦੀ ਝਾਕ!

01/19/2020 8:41:45 PM

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਕੱਲ ਦਿੱਲੀ ਡੇਰੇ ਲਾ ਕੇ ਆਪਣੇ ਹਿੱਸੇ ਆਉਂਦੀਆਂ 4 ਵਿਧਾਨ ਸਭਾ ਸੀਟਾਂ ਕਾਲਕਾ, ਸ਼ਾਹਦਰਾ, ਰਜੌਰੀ ਗਾਰਡਨ ਅਤੇ ਹਰੀ ਨਗਰ ’ਚ ਅਕਾਲੀ ਉਮੀਦਵਾਰਾਂ ਨੂੰ ਤੱਕਡ਼ੀ ਦੇ ਚੋਣ ਨਿਸ਼ਾਨ ’ਤੇ ਚੋਣ ਲਡ਼ਵਾਉਣ ਲਈ ਬਜ਼ਿੱਦ ਦੱਸੇ ਜਾ ਰਹੇ ਹਨ, ਜਦੋਂਕਿ ਇਨ੍ਹਾਂ ਹਲਕਿਆਂ ’ਚ ਚੋਣ ਲਡ਼ਨ ਵਾਲੇ ਦਿੱਲੀ ਦੇ ਅਕਾਲੀ ਉਮੀਦਵਾਰ ਭਾਜਪਾ ਦੇ ਕਮਲ ਦੇ ਫੁੱਲ ਚੋਣ ਨਿਸ਼ਾਨ ’ਤੇ ਚੋਣ ਲਡ਼ਨ ਦੀ ਝਾਕ ’ਚ ਬੈਠੇ ਦੱਸੇ ਜਾ ਰਹੇ ਹਨ।

ਕਿਉਂÎਕਿ ਦਿੱਲੀ ਬੈਠੇ ਇਨ੍ਹਾਂ ਉਮੀਦਵਾਰਾਂ ਨੂੰ ਪਤਾ ਹੈ ਕਿ ਪਿਛਲੇ 2 ਸਾਲਾਂ ’ਚ ਅਕਾਲੀ-ਭਾਜਪਾ ’ਚ ਆਈ ਖਟਾਸ ਅਤੇ ਹਰਿਆਣੇ ਵਿਚ ਅਕਾਲੀ ਦਲ ਵੱਲੋਂ ਵੱਖਰੇ ਹੋ ਕੇ ਲਡ਼ੀਆਂ ਚੋਣਾਂ ਅਤੇ ਲੋਕ ਸਭਾ ਦੀਆਂ ਚੋਣਾਂ ’ਚ ਮਿਲੀ ਹਾਰ ਨੂੰ ਲੈ ਕੇ ਭਾਜਪਾ ਲੀਡਰਸ਼ਿਪ ਅਕਾਲੀ ਦਲ ਨਾਲ ਹੁਣ ਉਹ ਪਹਿਲਾਂ ਵਾਲਾ ਪਿਆਰ ਅਤੇ ਸਾਂਝ ਨਹੀਂ ਦਿਖਾ ਰਹੀ, ਜਦੋਂਕਿ ਭਾਜਪਾ ਵੀ ਇਸ ਵਾਰ ਦਿੱਲੀ ਵਿਚ ਕਰੋ ਜਾਂ ਮਰੋ, ਪਰ ਰਾਜ ਹਾਸਲ ਕਰੋ, ਦੀ ਸਥਿਤੀ ਦੇ ਚਲਦਿਆਂ ਇਕ ਵੀ ਸੀਟ ਗਵਾਉਣ ਤੋਂ ਪਹਿਲਾਂ ਸੌ ਵਾਰੀ ਸੋਚ ਰਹੀ ਹੈ।

ਦਿੱਲੀ ਤੋਂ ਮਿਲੀਆਂ ਖਬਰਾਂ ਮੁਤਾਬਕ ਦਿੱਲੀ ਭਾਜਪਾ ਤਾਂ 2015 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਅੱਗੇ ਰੱਖ ਕੇ ਉਦੋਂ ਦੇ ਹਾਲਾਤ ਅੱਜ ਦੇ ਹਾਲਾਤ ਨਾਲ ਜੋਡ਼ ਕੇ ਅਕਾਲੀ ਦਲ ਨਾਲ ਸਿੱਧੇ ਮੂੰਹ ਨਾਲ ਗੱਲ ਵੀ ਨਹੀਂ ਕਰਦੀ ਦੱਸੀ ਜਾ ਰਹੀ, ਕਿਉਂਕਿ 2015 ਵਿਚ ਇਨ੍ਹਾਂ 4 ਸੀਟਾਂ ’ਚੋਂ 3 ਥਾਵਾਂ ’ਤੇ ਕਮਲ ਫੁੱਲ ’ਤੇ ਅਕਾਲੀ ਉਮੀਦਵਾਰਾਂ ਨੇ ਚੋਣ ਲਡ਼ੀ ਸੀ ਅਤੇ 1 ਸੀਟ ਰਜੌਰੀ ਗਾਰਡਨ ਤੋਂ ਸ. ਸਰਸਾ ਨੇ ਤੱਕਡ਼ੀ ਦੇ ਨਿਸ਼ਾਨ ’ਤੇ ਚੋਣ ਲਡ਼ੀ ਸੀ, ਪਰ ਇਹ ਚਾਰੇ ਹਾਰ ਗਏ ਸਨ ਅਤੇ ਬਾਅਦ ’ਚ ਜਰਨੈਲ ਸਿੰਘ ਦੇ ਅਸਤੀਫੇ ਤੋਂ ਬਾਅਦ ਰਜੌਰੀ ਗਾਰਡਨ ਦੀ ਜ਼ਿਮਨੀ ਚੋਣ ’ਚ ਸ. ਸਰਸਾ ਕਮਲ ਦੇ ਫੁੱਲ ’ਤੇ ਸਿਰਧਡ਼ ਦੀ ਬਾਜ਼ੀ ਲਾ ਕੇ ਜਿੱਤੇ ਸਨ।


Sunny Mehra

Content Editor

Related News