ਦਿੱਲੀ ’ਚ ਬਣੀ ਚਾਈਨਾ ਡੋਰ ਦੀ ਜਲੰਧਰ ਦਾ ਸਪਲਾਇਰ ਅੰਮ੍ਰਿਤਸਰ ’ਚ ਕਰ ਰਿਹੈ ਡਲਿਵਰੀ, ਪੁਲਸ ਕਰ ਰਹੀ ਭਾਲ

Wednesday, Jan 12, 2022 - 12:06 PM (IST)

ਦਿੱਲੀ ’ਚ ਬਣੀ ਚਾਈਨਾ ਡੋਰ ਦੀ ਜਲੰਧਰ ਦਾ ਸਪਲਾਇਰ ਅੰਮ੍ਰਿਤਸਰ ’ਚ ਕਰ ਰਿਹੈ ਡਲਿਵਰੀ, ਪੁਲਸ ਕਰ ਰਹੀ ਭਾਲ

ਅੰਮ੍ਰਿਤਸਰ (ਨੀਰਜ) - ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਚਾਈਨਾ ਡੋਰ ਦੇ ਨਿਰਮਾਣ ’ਤੇ ਰੋਕ ਲਗਾਈ ਗਈ ਹੈ ਪਰ ਚਾਈਨਾ ਡੋਰ ਨਿਰਮਾਤਾ ਕਾਨੂੰਨ ਦਾ ਕੋਈ ਨਾ ਕੋਈ ਕਮਜ਼ੋਰ ਪਹਿਲੂ ਲੱਭ ਹੀ ਲੈਂਦੇ ਹਨ। ਜਾਣਕਾਰੀ ਅਨੁਸਾਰ ਪੰਜਾਬ ’ਚ ਆਉਣ ਵਾਲੀ ਚਾਈਨਾ ਡੋਰ ਦਿੱਲੀ ’ਚ ਤਿਆਰ ਕੀਤੀ ਜਾ ਰਹੀ ਹੈ ਪਰ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਇਸ ’ਤੇ ਬਕਾਇਦਾ ਲਿਖਿਆ ਜਾਂਦਾ ਹੈ ‘ਨੋਟ ਫ਼ਾਰ ਫਲਾਇੰਗ ਕਾਇਟਸ’। ਦਿੱਲੀ ’ਚ ਤਿਆਰ ਹੋਣ ਵਾਲੀ ਇਸ ਚਾਈਨਾ ਡੋਰ ਦਾ ਜਲੰਧਰ ਦਾ ਇਕ ਹੋਲ ਸੇਲਰ ਜੋ ਪਹਿਲਾਂ ਵੀ ਕਈ ਵਾਰ ਪੁਲਸ ਦੇ ਹੱਥ ਆਉਣੋਂ ਬਚਿਆ ਸੀ, ਉਹ ਟੈਕਸ ਮਾਫ਼ੀਆ ਰਾਹੀਂ ਰੋਡ ਟਰਾਂਸਪੋਰਟ ਤੋਂ ਅੰਮ੍ਰਿਤਸਰ ’ਚ ਡਲਿਵਰੀ ਕਰ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਪੈਸੇ ਨਾ ਦੇਣ ’ਤੇ ਨਸ਼ੇੜੀ ਪੁੱਤ ਨੇ ਪਿਓ ’ਤੇ ਕੀਤਾ ਹਮਲਾ, ਵੱਢਿਆ ਗੁੱਟ

ਖ਼ਾਸ ਗੱਲ ਇਹ ਹੈ ਕਿ ਇਸ ਡਲਿਵਰੀ ਲਈ ਉਹ ਭੇਜਣ ਵਾਲੇ ਦਾ ਨਾਂ ਅਤੇ ਪਤਾ ਵੀ ਪੈਕਿੰਗ ਗੁਡਸ ’ਤੇ ਨਹੀਂ ਲਿਖਾ ਰਿਹਾ ਹੈ, ਜਦੋਂਕਿ ਨਿਯਮਾਂ ਮੁਤਾਬਕ ਕੋਈ ਵੀ ਟਰਾਂਸਪੋਰਟ ਹਰ ਤਰ੍ਹਾਂ ਦੇ ਮਾਲ ਦੀ ਢੋਆ-ਢੋਆਈ ਕਰਨ ਲਈ ਭੇਜਣ ਵਾਲੇ ਅਤੇ ਰਿਸੀਵ ਕਰਨ ਵਾਲੇ ਦਾ ਨਾਂ ਅਤੇ ਪਤਾ ਜ਼ਰੂਰ ਲੈਂਦੇ ਹਨ। ਬਕਾਇਦਾ ਪੈਕਿੰਗ ’ਤੇ ਇਹ ਲਿਖਿਆ ਵੀ ਜਾਂਦਾ ਹੈ ਪਰ ਚਾਈਨਾ ਡੋਰ ਦੇ ਮਾਮਲੇ ’ਚ ਟੈਕਸ ਮਾਫ਼ੀਆ ਰਾਹੀਂ ਇਸ ਲਈ ਬਣਾਇਆ ਜਾ ਰਿਹਾ ਹੈ, ਕਿਉਂਕਿ ਇਹ ਦੋਵੇਂ ਮਾਮਲਿਆਂ ’ਚ ਟੈਕਸ ਚੋਰੀ ਕਰਨ ਲਈ ਭੇਜਣ ਵਾਲੇ ਅਤੇ ਰਿਸੀਵ ਕਰਨ ਵਾਲੇ ਦਾ ਨਾਂ ਅਤੇ ਪਤਾ ਨਹੀਂ ਲਿਖਦੇ ਹਨ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ ’ਚ ਆਉਣਗੇ 1-1 ਹਜ਼ਾਰ ਰੁਪਏ

ਕਈ ਥਾਵਾਂ ’ਤੇ ਲਗਾਏ ਗਏ ਟਰੈਪ : 
ਦਿਹਾਤੀ ਅਤੇ ਸ਼ਹਿਰੀ ਪੁਲਸ ਵੱਲੋਂ ਉਨ੍ਹਾਂ ਸੰਵੇਦਨਸ਼ੀਲ ਇਲਾਕਿਆਂ ’ਚ ਜਿੱਥੇ ਚਾਈਨਾ ਡੋਰ ਦੀ ਵਿਕਰੀ ਹੁੰਦੀ ਹੈ, ਉੱਥੇ ’ਤੇ ਚਾਈਨਾ ਡੋਰ ਵਿਕਰੇਤਾਵਾਂ ਨੂੰ ਫੜਣ ਲਈ ਟਰੈਪ ਵੀ ਲਗਾਏ ਗਏ ਹਨ ਅਤੇ ਉਸ ’ਚ ਪੁਲਸ ਨੂੰ ਸਫਲਤਾ ਮਿਲਣ ਦੀ ਵੀ ਸੂਚਨਾ ਆ ਰਹੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਗੁਰਪ੍ਰੀਤ ਸਿੰਘ ਖਹਿਰਾ ਅਤੇ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਵਲੋਂ ਸਾਰੇ ਪੁਲਸ ਥਾਣਾ ਮੁਖੀਆਂ ਅਤੇ ਪ੍ਰਬੰਧਕੀ ਅਧਿਕਾਰੀਆਂ ਨੂੰ ਚਾਈਨਾ ਡੋਰ ਵੇਚਣ ਤੇ ਇਸ ਦਾ ਇਸਤੇਮਾਲ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਈਮਾਨਦਾਰ ਅਧਿਕਾਰੀ ਆਪਣੇ ਮੁਖੀਆਂ ਦੇ ਹੁਕਮਾਂ ਦਾ ਸਖ਼ਤੀ ਨਾਲ ਪਾਲਣ ਵੀ ਕਰ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੀ ਸਿਆਸਤ 'ਚ ਹੋ ਸਕਦੈ ਧਮਾਕਾ, ਸਿਮਰਜੀਤ ਬੈਂਸ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਚਰਚੇ! (ਵੀਡੀਓ)

ਚਾਈਨਾ ਡੋਰ ਵਿਕਰੇਤਾਵਾਂ ਦੀ ਲਿਸਟ ਸੌਂਪਣ ਵਾਲਿਆਂ ਨੇ ਵੀ ਕੀਤੀ ਤੌਬਾ
ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਤਤਕਾਲੀਨ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ ਦੀ ਨਿਯੁਕਤੀ ਦੌਰਾਨ ਚਾਈਨਾ ਡੋਰ ਦੀ ਅੰਮ੍ਰਿਤਸਰ ਜ਼ਿਲ੍ਹੇ ’ਚ ਪਹਿਲੀ ਵਾਰ ਐਂਟਰੀ ਹੋਈ ਸੀ। ਇਸ ਦੇ ਖ਼ਤਰਨਾਕ ਪ੍ਰਭਾਵ ਤੋਂ ਆਮ ਜਨਤਾ ਨੂੰ ਬਚਾਉਣ ਲਈ ਰਵਾਇਤੀ ਡੋਰ ਵਿਕੇਰਤਾਵਾਂ ਦੇ ਇਕ ਸੰਗਠਨ ਨੇ ਬਕਾਇਦਾ ਡੀ. ਸੀ. ਨੂੰ ਉਨ੍ਹਾਂ ਲੋਕਾਂ ਦੇ ਨਾਂ ਦੀ ਲਿਸਟ ਲਿਖਤੀ ਤੌਰ ’ਤੇ ਦਿੱਤੀ, ਜੋ ਨਾਜਾਇਜ਼ ਤੌਰ ’ਤੇ ਚਾਈਨਾ ਡੋਰ ਦੀ ਵਿਕਰੀ ਕਰ ਰਹੇ ਸਨ। ਚਾਈਨਾ ਡੋਰ ਵਿਕਰੇਤਾਵਾਂ ਦਾ ਨਾਂ ਸੌਪਣ ਦੇ ਬਾਵਜੂਦ ਹਰ ਸਾਲ ਸਮਾਜ ਸੇਵੀ ਸੰਗਠਨਾਂ ਨੂੰ ਸੰਘਰਸ਼ ਕਰਨਾ ਪਿਆ। ਆਲਮ ਇਹ ਰਿਹਾ ਕਿ ਮੌਜੂਦਾ ਸਮੇਂ ’ਚ ਸਮਾਜ ਸੇਵੀ ਸੰਗਠਨ ਵੀ ਭਾਰੀ ਨਿਰਾਸ਼ਾ ’ਚ ਹਨ, ਕਿਉਂਕਿ ਚਾਈਨਾ ਡੋਰ ਖ਼ਤਮ ਹੋਣ ਦੇ ਬਜਾਏ ਹਰ ਸਾਲ ਹੋਰ ਜ਼ਿਆਦਾ ਵਿਸ਼ਾਲ ਰੂਪ ਧਾਰਨ ਕਰ ਲੈਂਦੀ ਹੈ ਅਤੇ ਸ਼ਰੇਆਮ ਅਸਮਾਨ ’ਚ ਉੱਡਦੀ ਵੇਖੀ ਜਾ ਸਕਦੀ ਹੈ ।

ਪੜ੍ਹੋ ਇਹ ਵੀ ਖ਼ਬਰ - ਵਿਆਹ ਕਰਵਾ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ, ਦੁਖਦ ਖ਼ਬਰ ਨੇ ਘਰ ’ਚ ਪੁਆਏ ਵੈਣ

ਤਿੰਨ ਲੱਖ ਦੇ ਬਾਅਦ ਹੁਣ 60 ਹਜ਼ਾਰ ਦੀ ਚਰਚਾ
ਚਾਈਨਾ ਡੋਰ ਦੀ ਇਕ ਵੱਡੀ ਖੇਪ ਫੜੇ ਜਾਣ ਦੇ ਮਾਮਲੇ ’ਚ ਆਈ. ਡੀ. ਐੱਚ. ਮਾਰਕੀਟ ਦੇ ਇਕ ਚਾਈਨਾ ਡੋਰ ਵਿਕਰੇਤਾ ਨੂੰ ਤਿੰਨ ਲੱਖ ਰੁਪਏ ਲੈ ਕੇ ਛੱਡਣ ਦੀ ਚਰਚਾ ਦੇ ਬਾਅਦ ਇਕ ਕਰਮਚਾਰੀ ਨੇ ਨਾ ਸਿਰਫ਼ ਚਾਈਨਾ ਡੋਰ ਵਿਕਰੇਤਾ ’ਤੇ ਪਰਚਾ ਦਰਜ ਕੀਤਾ, ਸਗੋਂ ਉਸ ਤੋਂ 60 ਹਜ਼ਾਰ ਰੁਪਏ ਵੀ ਵਸੂਲ ਕੀਤੇ। ਇਸ ਮਾਮਲੇ ’ਚ ਜਾਂਚ ਨੂੰ ਅੱਗੇ ਨਹੀਂ ਵਧਾਇਆ ਗਿਆ ਅਤੇ ਪਰਚਾ ਦਰਜ ਕਰਨ ਤੱਕ ਹੀ ਜਾਂਚ ਨੂੰ ਸੀਮਤ ਕਰ ਦਿੱਤਾ ਗਿਆ ।

ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਵਾਰਦਾਤ: ਘਰ ਦੇ ਗੁਜ਼ਾਰੇ ਲਈ ਨੌਕਰੀ ਕਰਨਾ ਚਾਹੁੰਦੀ ਸੀ ਪਤਨੀ, ਪਤੀ ਨੇ ਗਲ ਘੁੱਟ ਕੀਤਾ ਕਤਲ

ਡਰੋਨ ਰਾਹੀਂ ਨਹੀਂ ਆ ਰਹੀ ਹੈ ਚਾਈਨਾ ਡੋਰ
ਪੁਲਸ ਵਲੋਂ ਚਾਈਨਾ ਡੋਰ ਜ਼ਬਤ ਕੀਤੇ ਜਾਣ ਦੇ ਕੇਸਾਂ ’ਚ ਕੁਝ ਅਧਿਕਾਰੀਆਂ ਨੇ ਅਜੀਬ ਤਰ੍ਹਾਂ ਦੇ ਜਵਾਬ ਦਿੱਤੇ ਹਨ। ਇਕ ਵੱਡੇ ਮਾਮਲੇ ’ਚ ਜਦੋਂ ਸਬੰਧਤ ਜਾਂਚ ਅਧਿਕਾਰੀ ਤੋਂ ਪੁੱਛਿਆ ਗਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਜਿਨ੍ਹਾਂ ਲੋਕਾਂ ਨੂੰ ਫੜਿਆ ਗਿਆ ਹੈ, ਉਨ੍ਹਾਂ ਨੂੰ ਵੀ ਪਤਾ ਨਹੀਂ ਹੈ ਡੋਰ ਕਿੱਥੋ ਆਈ ਹੈ? ਹੁਣ ਸਵਾਲ ਉੱਠਦਾ ਹੈ ਕਿ ਕੀ ਇਹ ਚਾਈਨਾ ਡੋਰ ਡਰੋਨ ਤੋਂ ਸੁੱਟੀ ਗਈ ਹੈ ਜਦੋਂ ਕਿ ਡਰੋਨ ਇੰਨੀ ਭਾਰੀ ਖੇਪ ਨੂੰ ਨਾ ਤਾਂ ਚੁੱਕ ਸਕਦਾ ਹੈ ਅਤੇ ਨਾ ਹੀ ਇੰਨੀ ਦੂਰ ਸਪਲਾਈ ਕਰ ਸਕਦਾ ਹੈ ।

ਪੜ੍ਹੋ ਇਹ ਵੀ ਖ਼ਬਰ - ਪਤੰਗ ਲੁੱਟਦੇ ਸਮੇਂ ਵਾਪਰੀ ਅਣਹੋਣੀ ਨੇ ਘਰ ’ਚ ਪੁਆਏ ਵੈਣ, 11 ਸਾਲਾ ਬੱਚੇ ਦੀ ਪਾਣੀ ’ਚ ਡੁੱਬਣ ਨਾਲ ਮੌਤ


author

rajwinder kaur

Content Editor

Related News