ਕੜਾਕੇ ਦੀ ਠੰਡ ''ਚ ਦਿੱਲੀ ਸਰਹੱਦ ''ਤੇ ਡਟੇ ਕਿਸਾਨਾਂ ਲਈ ਬੀਬੀਆਂ ਨੇ ਸੰਭਾਲੀ ਸਵੈਟਰ ਬੁਣਨ ਦੀ ਸੇਵਾ

Thursday, Dec 10, 2020 - 06:05 PM (IST)

ਸੰਗਰੂਰ (ਹਨੀ ਕੋਹਲੀ): ਪਿਛਲੇ ਕਈ ਦਿਨਾਂ ਤੋਂ ਦਿੱਲੀ 'ਚ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਕਿਸਾਨ ਠੰਡ 'ਚ ਡਟੇ ਹੋਏ ਹਨ, ਜਿਨ੍ਹਾਂ ਦੇ ਨਾਲ ਬਜ਼ੁਰਗ ਬੀਬੀਆਂ ਹਨ, ਨੌਜਵਾਨ ਹਨ ਅਤੇ ਬੱਚੇ ਵੀ ਹਨ। ਸਰਕਾਰ 'ਚ ਚੱਲ ਰਹੀ ਗੱਲਬਾਤ ਟੁੱਟ ਚੁੱਕੀ ਹੈ ਅਤੇ ਹੁਣ ਧਰਨਾ ਪ੍ਰਦਰਸ਼ਨ ਲੰਬਾ ਚੱਲੇਗਾ। ਇਸ ਨੂੰ ਲੈ ਕੇ ਪੰਜਾਬ 'ਚ ਵੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਜਨਾਨੀਆਂ ਨੌਜਵਾਨ ਅਤੇ ਬੱਚਿਆਂ ਲਈ ਗਰਮ ਕੱਪੜੇ ਬਣਾਉਣ 'ਚ ਲੱਗੀਆਂ ਹਨ, ਜਿਸ 'ਚ ਜੈਕੇਟ, ਸਵੈਟਰ ਅਤੇ ਜੁਰਾਬਾਂ ਹਨ। ਤਾਂ ਜੋ ਇਸ ਠੰਡ 'ਚ ਬੱਚਿਆਂ ਨੂੰ ਕੋਈ ਤਕਲੀਫ਼ ਨਾ ਹੋਵੇ। ਇਸ ਲਈ ਪੰਜਾਬ ਤੋਂ ਹੁਣ ਗਰਮ ਕੱਪੜੇ ਦਿੱਲੀ ਭੇਜੇ ਜਾਣਗੇ।

ਇਹ ਵੀ ਪੜ੍ਹੋ: ਸੇਵਾਮੁਕਤ ਸੀ.ਆਈ.ਡੀ.ਇੰਸਪੈਕਟਰ ਨੇ ਖ਼ੁਦ ਨੂੰ ਮਾਰੀ ਗੋਲ਼ੀ, ਸੁਸਾਇਡ ਨੋਟ 'ਚ ਲਿਖਿਆ ਖ਼ੁਦਕੁਸ਼ੀ ਦਾ ਸੱਚ

ਤਸਵੀਰਾਂ ਸੰਗਰੂਰ ਦੇ ਲਹਿਰਾਗਾਗਾ ਦੇ ਸੇਖੁਵਾਸ ਪਿੰਡ ਦੀਆਂ ਹਨ, ਜਿੱਥੇ ਪਿੰਡ ਦੀਆਂ ਜਨਾਨੀਆਂ ਇਕ ਥਾਂ ਇਕੱਠੀਆਂ ਹੋਈਆਂ ਹਨ, ਜਿਨ੍ਹਾਂ ਦੇ ਹੱਥਾਂ 'ਚ ਗਰਮ ਕੱਪੜੇ ਬਣਾਉਣ ਵਾਲੀਆਂ ਸਿਲਾਈਆਂ ਅਤੇ ਕੱਪੜੇ ਹਨ। ਇਹ ਜਨਾਨੀਆਂ ਦਿੱਲੀ 'ਚ ਡਟੇ ਹੋਏ ਕਿਸਾਨਾਂ ਅਤੇ ਬੱਚਿਆਂ ਲਈ ਗਰਮ ਕੱਪੜੇ ਬਣਾਉਣ 'ਚ ਲੱਗੀਆਂ ਹੋਈਆਂ ਹਨ, ਜਿਸ 'ਚ ਸਵੈਟਰ, ਜੈਕੇਟ, ਟੋਪੀ ਅਤੇ ਜੁਰਾਬਾਂ ਹਨ। ਜਨਾਨੀਆਂ ਦਾ ਕਹਿਣਾ ਹੈ ਕਿ ਸਾਡੇ ਕਿਸਾਨ ਭਾਈ ਮੋਰਚੇ 'ਚ ਡਟੇ ਹੋਏ ਹਨ ਅਤੇ ਬੇਹੱਦ ਠੰਡ ਅਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਇਸ ਲਈ ਸੰਘਰਸ਼ ਲੰਬਾ ਚੱਲੇਗਾ ਤਾਂ ਜੋ ਵੀ ਦਿੱਲੀ ਤੋਂ ਸਾਡੇ ਪਿੰਡ 'ਚ ਆਉਂਦਾ ਹੈ ਜੋ ਸਾਡੇ ਪਿੰਡ ਦੇ ਲੋਕ ਗਏ ਹੋਏ ਹਨ ਅਸੀਂ ਉਨ੍ਹਾਂ ਹੱਥ ਗਰਮ ਕੱਪੜੇ ਬਣਾ ਕੇ ਭੇਜ ਰਹੇ ਹਾਂ। 

PunjabKesari

ਇਹ ਵੀ ਪੜ੍ਹੋ: ਨਵ-ਵਿਆਹੇ ਜੋੜੇ ਦਾ ਸ਼ਲਾਘਾਯੋਗ ਕਦਮ, ਕਿਸਾਨਾਂ ਲਈ ਜੋ ਕੀਤਾ ਸੁਣ ਤੁਸੀਂ ਵੀ ਕਹੋਗੇ ਵਾਹ-ਵਾਹ

ਪਿੰਡ ਦੀਆਂ ਜਨਾਨੀਆਂ ਨੇ ਕਿਹਾ ਕਿ ਪਹਿਲਾਂ ਉਹ ਆਪਣੇ ਖੇਤਾਂ 'ਚ ਆਪਣੇ ਘਰ 'ਚ ਕੰਮ ਕਰਦੀਆਂ ਹਨ,ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਦਿੱਲੀ 'ਚ ਧਰਨੇ 'ਤੇ ਗਏ ਹੋਏ ਹਨ ਅਤੇ ਉਸ ਦੇ ਬਾਅਦ ਉਹ ਇਕ ਜਗ੍ਹਾ 'ਤੇ ਇਕੱਠੇ ਹੋ ਕੇ ਗਰਮ ਕੱਪੜਾ ਬਣਾਉਣ ਲੱਗ ਜਾਂਦੀਆਂ ਹਨ। 

ਨੋਟ: ਦਿੱਲੀ ਸਰਹੱਦ 'ਤੇ ਡਟੇ ਕਿਸਾਨਾਂ ਲਈ ਸੇਵਾ ਕਰ ਰਹੀਆਂ ਬੀਬੀਆਂ ਸਬੰਧੀ ਕੀ ਹੈ ਤੁਹਾਡੀ ਰਾਏ


Shyna

Content Editor

Related News