ਦਿਓਰਾਂ ਨੇ ਭਰਜਾਈ ਨੂੰ ਕਹੀ ਮਾਰ ਕੇ ਕੀਤਾ ਜ਼ਖਮੀ

Saturday, Feb 03, 2018 - 12:59 AM (IST)

ਦਿਓਰਾਂ ਨੇ ਭਰਜਾਈ ਨੂੰ ਕਹੀ ਮਾਰ ਕੇ ਕੀਤਾ ਜ਼ਖਮੀ

ਬਟਾਲਾ, (ਸੈਂਡੀ)- ਪਿੰਡ ਰਸੂਲਪੁਰ ਵਿਖੇ ਦਿਓਰਾਂ ਵੱਲੋਂ ਆਪਣੀ ਭਰਜਾਈ ਨੂੰ ਕਹੀ ਮਾਰ ਕੇ ਜ਼ਖਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦਿਆਂ ਬਟਾਲਾ ਦੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਪ੍ਰਵੀਨ ਪਤਨੀ ਪਰਮਜੀਤ ਵਾਸੀ ਰਸੂਲਪੁਰ ਨੇ ਦੱਸਿਆ ਕਿ ਸਾਡੇ ਘਰ ਦਾ ਪਾਣੀ ਗਲੀ 'ਚ ਜਾਂਦਾ ਸੀ ਤੇ ਮੇਰੇ ਦਿਓਰ ਮੈਨੂੰ ਪਾਣੀ ਡੋਲ੍ਹਣ ਤੋਂ ਮਨ੍ਹਾ ਕਰਦੇ ਹਨ। ਅੱਜ ਸਾਡੇ ਘਰ ਦਾ ਪਾਣੀ ਗਲੀ 'ਚ ਚਲਾ ਗਿਆ ਤਾਂ ਉਹ ਮੇਰੇ ਨਾਲ ਝਗੜਾ ਕਰਨ ਲੱਗੇ ਤੇ ਮੈਨੂੰ ਕਹੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਮੈਨੂੰ ਹਸਪਤਾਲ 'ਚ ਦਾਖਲ ਕਰਵਾਇਆ।


Related News