ਨਸ਼ਿਆਂ 'ਤੇ ਰੋਕ ਲਾਉਣ ਲਈ DGP ਗੌਰਵ ਯਾਦਵ ਦੀ ਸਖ਼ਤੀ, ਸੂਬੇ ਦੇ ਪਿੰਡਾਂ ਲਈ ਕਮੇਟੀਆਂ ਦਾ ਕੀਤਾ ਗਠਨ
Thursday, Aug 01, 2024 - 11:37 AM (IST)
ਜਲੰਧਰ (ਧਵਨ)- ਪੰਜਾਬ ’ਚ ਨਸ਼ਿਆਂ ’ਤੇ ਰੋਕ ਲਾਉਣ ਲਈ ਸੂਬਾ ਪੁਲਸ ਵੱਲੋਂ 12,687 ਪਿੰਡਾਂ ’ਚ ਵਿਲੇਜ ਡਿਫੈਂਸ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ, ਜੋਕਿ ਪੁਲਸ ਦੇ ਨਾਲ ਤਾਲਮੇਲ ਕਰ ਕੇ ਨਸ਼ਾ ਸਮੱਗਲਰਾਂ ਦੀਆਂ ਸਰਗਰਮੀਆਂ ’ਤੇ ਲਗਾਮ ਕੱਸਣਗੀਆਂ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਪੰਜਾਬੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਨੂੰ ਜਨਤਾ ਦੀ ਲੜਾਈ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਇਸ ’ਚ ਲਗਾਤਾਰ ਪੰਜਾਬ ਪੁਲਸ ਨੌਜਵਾਨਾਂ ਨੂੰ ਸ਼ਾਮਲ ਕਰ ਕੇ ਆਪਣੀ ਰਣਨੀਤੀ ਬਣਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 17 ਜੂਨ ਨੂੰ ਹਾਈ ਲੈਵਲ ਰੀਵਿਊ ਕਮੇਟੀ ਦੀ ਬੈਠਕ ਸੱਦੀ ਸੀ, ਜਿਸ ’ਚ 3 ਸੂਤਰੀ ਰਣਨੀਤੀ ਬਣਾ ਕੇ ਪੰਜਾਬ ਪੁਲਸ ਨੂੰ ਹੁਕਮ ਦਿੱਤੇ ਗਏ ਸੀ। ਬੈਠਕ ’ਚ ਲਏ ਫੈਸਲੇ ਤੋਂ ਬਾਅਦ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ ਅਤੇ 93 ਫ਼ੀਸਦੀ ਪਿੰਡਾਂ ’ਚ ਇਨ੍ਹਾਂ ਨੂੰ ਬਣਾਉਣ ਦਾ ਕੰਮ ਪੂਰਾ ਕੀਤਾ ਜਾ ਚੁੱਕਾ ਹੈ। ਇਨ੍ਹਾਂ ਕਮੇਟੀਆਂ ਜ਼ਰੀਏ ਪੁਲਸ ਨੂੰ ਨਸ਼ਾ ਸਮੱਗਲਰਾਂ ਬਾਰੇ ਜੋ ਸੂਚਨਾਵਾਂ ਮਿਲਣਗੀਆਂ, ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਜਾਣੋ ਕਦੋਂ ਹੋਣਗੀਆਂ ਕਾਰਪੋਰੇਸ਼ਨ ਚੋਣਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।