ਰੱਖਿਆ ਪੈਨਲ ਦੀ ਮੀਟਿੰਗ ’ਚੋਂ ਰਾਹੁਲ ਗਾਂਧੀ ਦਾ ਵਾਕਆਊਟ ਕਰਨਾ ਬਿਲਕੁਲ ਜਾਇਜ਼ : ਕੈਪਟਨ

Thursday, Dec 17, 2020 - 09:04 PM (IST)

ਰੱਖਿਆ ਪੈਨਲ ਦੀ ਮੀਟਿੰਗ ’ਚੋਂ ਰਾਹੁਲ ਗਾਂਧੀ ਦਾ ਵਾਕਆਊਟ ਕਰਨਾ ਬਿਲਕੁਲ ਜਾਇਜ਼ : ਕੈਪਟਨ

ਚੰਡੀਗੜ੍ਹ : ਰਾਹੁਲ ਗਾਂਧੀ ਵੱਲੋਂ ਸੰਸਦੀ ਰੱਖਿਆ ਕਮੇਟੀ ਤੋਂ ਵਾਕ ਆਊਟ ਕੀਤੇ ਜਾਣ ਨੂੰ ਪੂਰੀ ਤਰਾਂ ਜਾਇਜ਼ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਸਪੀਕਰ ਨੂੰ ਇਸ ਕਮੇਟੀ ਦੇ ਕੰਮਕਾਜ ’ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ ਕਿਉਂ ਜੋ ਕਮੇਟੀ ’ਚ ਬੇਤੁਕੀਆਂ ਗੱਲਾਂ ਹੋ ਰਹੀਆਂ ਹਨ ਅਤੇ ਮੈਂਬਰਾਂ ਵੱਲੋਂ ਚੀਨ ਤੇ ਪਾਕਿਸਤਾਨ ਤੋਂ ਦਰਪੇਸ਼ ਖਤਰੇ ਦਾ ਮੁਕਾਬਲਾ ਕਰਨ ਲਈ ਵਿਚਾਰ ਵਟਾਂਦਰਾ ਕਰਨ ਦੀ ਥਾਂ ਇਨ੍ਹਾਂ ਗੱਲਾਂ ’ਤੇ ਬਹਿਸ ਕੀਤੀ ਜਾ ਰਹੀ ਹੈ ਕਿ ਫੌਜ ਦੀ ਵਰਦੀ ਦੇ ਬਟਨ ਅਤੇ ਬੂਟ ਚਮਕਾਉਣ ਲਈ ਕਿਹੜੀ ਪਾਲਿਸ਼ ਵਰਤੀ ਜਾਵੇ। ਕੈਪਟਨ ਅਮਰਿੰਦਰ ਸਿੰਘ, ਜੋ ਕਿ ਖੁਦ ਸਾਬਕਾ ਫੌਜੀ ਅਧਿਕਾਰੀ ਰਹਿ ਚੁੱਕੇ ਹਨ ਅਤੇ ਸੁਰੱਖਿਆ ਸਬੰਧੀ ਮੁੱਦਿਆ ਦੇ ਜਾਣਕਾਰ ਹੋਣ ਤੋਂ ਇਲਾਵਾ ਅਜਿਹੇ ਪੈਨਲਾਂ ਦੋ ਕੰਮਕਾਜ ਬਾਰੇ ਚੰਗੀ ਤਰਾਂ ਜਾਣੂ ਹਨ,  ਨੇ ਕਿਹਾ ਕਿ ਜਦੋਂ ਕਿ ਚੀਨ ਤੇ ਪਾਕਿਸਤਾਨ, ਭਾਰਤ ਲਈ ਖਤਰਾ ਪੈਦਾ ਕਰ ਰਹੇ ਹਨ ਤਾਂ ਕਮੇਟੀ ਨੂੰ ਬਜਾਏ ਇਨਾਂ ਗੱਲਾਂ ’ਤੇ ਵਿਚਾਰ ਕਰਨ ਦੇ ਕਿ ਫੌਜ ਦੇ ਬੂਟਾਂ ਅਤੇ ਬਟਨਾਂ ਨੂੰ ਕਿਵੇਂ ਚਮਕਾਇਆ ਜਾਵੇ, ਸੁਰੱਖਿਆ ਅਤੇ ਰਣਨੀਤਿਕ ਮੁੱਦਿਆਂ ’ਤੇ ਚਰਚਾ ਕਰਨੀ ਚਾਹੀਦੀ ਸੀ।  ਮੁੱਖ ਮੰਤਰੀ ਨੇ ਇਸ ਗੱਲ ਸਬੰਧੀ ਗੰਭੀਰ ਚਿੰਤਾ ਜਾਹਿਰ ਕੀਤੀ ਕਿ ਇਸ ਪੈਨਲ ਦੇ ਕੰਮਕਾਜ ’ਤੇ ਸਿਆਸੀ ਪ੍ਰਭਾਵ ਪੈ ਰਿਹਾ ਹੈ ਅਤੇ ਇਸ ਦੇ ਚੇਅਰਮੈਨ ਸ਼ਾਇਦ ਕਦੇ ਐਨ. ਸੀ. ਸੀ. ਦਾ ਵੀ ਹਿੱਸਾ ਨਹੀਂ ਰਹੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਫੌਜ ਬਾਰੇ ਕੁਝ ਨਹੀਂ ਪਤਾ ਉਨ੍ਹਾਂ ਨੂੰ ਕਮੇਟੀਆਂ ਵਿਚ ਥਾਂ ਮਿਲ ਰਹੀ ਹੈ ਅਤੇ ਉਨ੍ਹਾਂ ਤੋਂ ਅਸੀਂ ਮੁਲਕ ਦੀ ਰੱਖਿਆ ਕਰਨ ਦੀ ਆਸ ਕਰਦੇ ਹਾਂ।

ਇਹ ਵੀ ਪੜ੍ਹੋ : ਪੰਜਾਬ ’ਚ ਵੀਰਵਾਰ ਨੂੰ ਕੋਰੋਨਾ ਦੇ 449 ਨਵੇਂ ਮਾਮਲੇ ਆਏ ਸਾਹਮਣੇ, 15 ਦੀ ਮੌਤ

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਜਿਨ੍ਹਾਂ ਸਿਆਸਤਦਾਨਾਂ ਨੂੰ ਸਾਡੇ ਇਤਿਹਾਸ ਅਤੇ ਹਥਿਆਰਬੰਦ ਫੌਜਾਂ ਬਾਰੇ ਕੁਝ ਵੀ ਨਹੀਂ ਪਤਾ ਉਹ ਹੀ ਕਮੇਟੀ ਦਾ ਹਿੱਸਾ ਹਨ। ਉਨ੍ਹਾਂ ਇਹ ਵੀ ਕਿਹਾ ਕਿ ਚੇਅਰਮੈਨ ਨੂੰ ਇਹ ਗੱਲ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਹੈ ਕਿ ਇਨ੍ਹਾਂ ਕਮੇਟੀਆਂ ਦੀਆਂ ਮੀਟਿੰਗਾਂ ’ਚ ਜੋ ਵੀ ਵਿਚਾਰ ਚਰਚਾ ਜਾਂ ਫੈਸਲਾ ਹੁੰਦਾ ਹੈ ਉਹ ਮੁਲਕ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਜਾਂਦਾ ਹੈ ਅਤੇ ਇਸ ਲਈ ਚੇਅਰਮੈਨ ਨੂੰ ਇਸ ਪੱਧਰ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ ਮੌਜੂਦਾ ਕਮੇਟੀ ਦੇ ਕੰਮਕਾਜ ਨੂੰ ਕਰੜੇ ਹੱਥੀਂ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਪੱਧਰ ਵੇਖ ਕੇ ਸ਼ਰਮ ਮਹਿਸੂਸ ਹੁੰਦੀ ਹੈ। ਉਨਾਂ ਅਪੀਲ ਕਰਦੇ ਹੋਏ ਕਿਹਾ ਕਿ ਰੱਬ ਦੇ ਵਾਸਤੇ ਸਾਡੀਆਂ ਫੌਜਾਂ ਅਤੇ ਦੇਸ਼ ਬਾਰੇ ਸੋਚੋ। ਉਨ੍ਹਾਂ ਸਪੱਸ਼ਟ ਕੀਤਾ ਕਿ ਰਾਹੁਲ ਦਾ ਅਜਿਹੀ ਮੀਟਿੰਗ ਤੋਂ ਵਾਕ ਆਊਟ ਕਰਨਾ ਬਿਲਕੁਲ ਸਹੀ ਸੀ, ਜਿਸ ’ਚ ਸਾਡੀਆਂ ਫੌਜਾਂ ਵੱਲੋਂ ਚੀਨ ਅਤੇ ਪਾਕਿਸਤਾਨ, ਜੋ ਕਿ ਆਪਸ ਵਿਚ ਗੂੜੇ ਮਿੱਤਰ ਹਨ, ਤੋਂ ਦਰਪੇਸ਼ ਖਤਰੇ ’ਤੇ ਗੱਲਬਾਤ ਕਰਨ ਦੀ ਥਾਂ ਬੇ-ਸਿਰਪੈਰ ਦੇ ਮੁੱਦੇ ਵਿਚਾਰੇ ਜਾ ਰਹੇ ਸਨ।  ਇਨ੍ਹਾਂ ਮੀਟਿੰਗਾਂ ’ਚ ਬਹਿਸ ਦਾ ਪੱਧਰ ਉਚਾ ਚੁੱਕਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਹ ਮੰਚ ਨਹੀਂ ਜਿੱਥੇ ਇਹ ਗੱਲਾਂ ਵਿਚਾਰੀਆਂ ਜਾਣ ਕਿ ਫੌਜ ਦੀ ਵਰਦੀ ਅਤੇ ਬੂਟ ਚਮਕਾਉਣ ਲਈ ਕਿਹੜੀ ਪਾਲਸ਼ ਦੀ ਵਰਤੋਂ ਕੀਤੀ ਜਾਵੇ ਅਤੇ ਬਿਨਾਂ ਸਿਰ ਪੈਰ ਦੀਆਂ ਗੱਲਾਂ ਕੀਤੀਆਂ ਜਾਣ। ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਸੀਨੀਅਰ ਫੌਜੀ ਅਧਿਕਾਰੀਆਂ ਦੀਆਂ ਮੀਟਿੰਗਾਂ ਛੋਟੇ ਮਾਮਲਿਆਂ ਬਾਰੇ ਗੱਲ ਕਰਨ ਲਈ ਨਹੀਂ ਬਲਕਿ ਕੌਮੀ ਸੁਰੱਖਿਆ ਅਤੇ ਸਾਡੇ ਸੈਨਿਕਾਂ ਦੀਆਂ ਚਿੰਤਾਵਾਂ ਜਿਹੜੇ ਰੋਜ਼ਾਨਾ ਲੜ ਰਹੇ ਹਨ ਅਤੇ ਆਪਣੀਆਂ ਜਾਨਾਂ ਗੁਆ ਰਹੇ ਹਨ, ਜਿਹੇ ਵੱਡੇ ਮੁੱਦਿਆਂ ਉਤੇ ਵਿਚਾਰ ਚਰਚਾ ਕਰਨ ਨੂੰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਤੁਸੀਂ ਉਨ੍ਹਾਂ ਲਈ ਕੀ ਕਰ ਰਹੇ ਹੋ? ਤੁਸੀਂ ਉਨ੍ਹਾਂ ਦੇ ਰਹਿਣ-ਸਹਿਣ, ਉਨ੍ਹਾਂ ਦੇ ਕੱਪੜੇ, ਭੋਜਨ, ਹਥਿਆਰ, ਗੋਲੀ ਸਿੱਕਾ ਲਈ ਕੀ ਕੋਸ਼ਿਸ਼ਾਂ ਕਰ ਰਹੇ ਹੋ? ਕਮੇਟੀ ਨੂੰ ਇਸ ਬਾਰੇ ਵਿਚਾਰ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ

ਪਾਰਟੀ ਸੰਸਦ ਮੈਂਬਰਾਂ ਨੂੰ ਬੋਲਣ ਦੀ ਆਗਿਆ ਨਾ ਦੇਣ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਤੇ ਹੋਰ ਕਾਂਗਰਸੀ ਮੈਂਬਰਾਂ ਨਾਲ ਬੇਦਰਦੀ ਵਾਲਾ ਸਲੂਕ ਕੀਤਾ ਗਿਆ। ਕਮੇਟੀ ਦੇ ਮੈਂਬਰ ਵਜੋਂ ਆਪਣੇ ਤਜ਼ਰਬੇ ਸਾਂਝੇ ਕਰਦਿਆ ਉਨ੍ਹਾਂ ਕਿਹਾ ਕਿ ਜਦੋਂ ਇੰਦਰਾ ਗਾਂਧੀ ਚੇਅਰਪਰਸਨ ਸਨ ਅਤੇ ਇਕ ਹੋਰ ਮੌਕੇ ’ਤੇ ਮੇਜਰ ਜਨਰਲ ਬੀ.ਸੀ. ਖੰਡੂਰੀ ਪੈਨਲ ਦੇ ਮੁਖੀ ਸੀ। ਸਾਨੂੰ ਖੁੱਲ ਕੇ ਬੋਲਣ ਦੀ ਇਜ਼ਾਜਤ ਹੁੰਦੀ ਸੀ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਰੱਖਿਆ ਮੰਤਰੀ ਵੀ ਸਨ ਅਤੇ ਹਥਿਆਰਬੰਦ ਸੈਨਾਵਾਂ ਦੀਆਂ ਜ਼ਰੂਰਤਾਂ ਨੂੰ ਚੰਗੀ ਤਰਾਂ ਸਮਝਦੇ ਸਨ। ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਜੋ ਕੁਝ ਹੁਣ ਕੀਤਾ ਜਾ ਰਿਹਾ ਹੈ, ਉਹ ਸਭ ਇਨ੍ਹਾਂ ਪ੍ਰੰਪਰਾਵਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਹੋਰ ਮਹੱਤਵਪੂਰਨ ਅਤੇ ਵੱਡੇ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਉਹ ਆਪ੍ਰੇਸ਼ਨਲ ਤੇ ਵੱਡੇ ਮੁੱਦਿਆਂ ਜਿਵੇਂ ਕਿ ਸਾਜੋ-ਸਮਾਨ ਜਾਂ ਭੋਜਨ ਜੋ ਕਿ ਸਰਹੱਦ ਉਤੇ ਤਾਇਨਾਤ ਸਾਡੇ ਜਵਾਨਾਂ ਕੋਲ ਹੈ ਜਾਂ ਨਹੀਂ ਉਤੇ ਵਿਚਾਰ ਚਰਚਾ ਕਰਨ ਦੀ ਬਜਾਏ ਕਮੇਟੀ ਵਰਦੀ ਦੇ ਬਟਨਾਂ ਅਤੇ ਬੈਜਾਂ ਬਾਰੇ ਚਰਚਾ ਕਰ ਰਹੀ ਸੀ।


author

Deepak Kumar

Content Editor

Related News