ਫਗਵਾੜਾ ਦੀ ਰਹਿਣ ਵਾਲੀ ਦੀਪਸ਼ਿਖਾ ਨੇ ਵਿਦੇਸ਼ 'ਚ ਗੱਡੇ ਝੰਡੇ, ਸਪੇਨ 'ਚ ਹਾਸਲ ਕੀਤਾ ਇਹ ਵੱਡਾ ਮੁਕਾਮ

Thursday, Dec 21, 2023 - 07:11 PM (IST)

ਫਗਵਾੜਾ ਦੀ ਰਹਿਣ ਵਾਲੀ ਦੀਪਸ਼ਿਖਾ ਨੇ ਵਿਦੇਸ਼ 'ਚ ਗੱਡੇ ਝੰਡੇ, ਸਪੇਨ 'ਚ ਹਾਸਲ ਕੀਤਾ ਇਹ ਵੱਡਾ ਮੁਕਾਮ

ਫਗਵਾੜਾ (ਸੋਨੂੰ)- ਅੱਜ ਦੀਆਂ ਕੁੜੀਆਂ ਕਿਸੇ ਤੋਂ ਘੱਟ ਨਹੀਂ ਹਨ। ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕੁੜੀਆਂ ਨੇ ਹਰ ਇਕ ਫੀਲਡ ਦੇ ਵਿਚ ਆਪਣੇ ਨਾਮ ਚਮਕਾ ਰੱਖੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਤਰੱਕੀਆਂ ਹਾਸਲ ਕਰ ਰਹੀਆਂ ਹਨ। ਤਾਜ਼ਾ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪੰਜਾਬ ਦੀ ਧੀ ਨੇ ਸਪੇਨ ਵਿਚ ਨਾਮ ਰੌਸ਼ਨ ਕੀਤਾ ਹੈ।   

PunjabKesari

ਫਗਵਾੜਾ ਦੀ ਜੰਮਪਲ ਦੀਪਸ਼ਿਖਾ ਜਿੰਦੋ ਸਪੇਨ ਵਿਚੋਂ ਪਾਇਲਟ ਬਣ ਕੇ ਆਈ ਤਾਂ ਦੀਪਸ਼ਿਖਾ ਦੇ ਨਾਨਕਾ ਪਰਿਵਾਰ ਵੱਲੋਂ ਭਰਮਾਂ ਸੁਆਗਤ ਕੀਤਾ ਗਿਆ। ਦੀਪਸ਼ਿਖਾ ਦਾ ਹਾਰ ਅਤੇ ਢੌਲ ਵਾਜਿਆਂ ਨਾਲ ਸੁਆਗਤ ਕੀਤਾ ਗਿਆ। ਦੀਪਸ਼ਿਖਾ ਦਾ ਇਹ ਸਫ਼ਰ ਬਹੁਤ ਹੀ ਮੁਸ਼ਕਿਲ ਭਰਿਆ ਸੀ ਪਰ ਅਖ਼ੀਰ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ ਦੀਪਸ਼ਿਖਾ ਨੇ ਪਾਇਲਟ ਬਣਨਾ ਦਾ ਮੁਕਾਮ ਹਾਸਲ ਕੀਤਾ ਹੈ। 

PunjabKesari

ਇਹ ਵੀ ਪੜ੍ਹੋ : ਚੋਣਾਂ ਦੌਰਾਨ 'ਆਪ' ਵੱਲੋਂ ਦਿੱਤੀਆਂ ਗਈਆਂ ਗਾਰੰਟੀਆਂ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੀਪਸ਼ਿਖਾ ਨੇ ਦਸਿਆ ਕਿ ਮੇਰਾ ਬਚਪਨ ਤੋਂ ਹੀ ਸੁਫ਼ਨਾ ਸੀ ਕਿ ਵੱਡੀ ਹੋ ਕੇ ਇਕ ਵੱਡੀ ਉਡਾਣ ਹਾਸਲ ਕਰਨੀ ਹੈ ਅਤੇ ਇਹ ਸੁਫ਼ਨਾ ਮੈਂ ਪਾਇਲਟ ਬਣ ਕੇ ਪੂਰਾ ਕਰ ਲਿਆ ਹੈ। ਟ੍ਰੇਨਿੰਗ ਦਾ ਇਕ-ਇਕ ਦਿਨ ਮੈਨੂ ਯਾਦ ਹੈ ਜਦ ਮੈਂ ਜਹਾਜ਼ ਨੂੰ ਉਡਾਉਣਾ ਸਿੱਖ ਰਹੀ ਸੀ। ਇੰਝ ਲੱਗ ਰਿਹਾ ਸੀ ਕਿ ਜਿਵੇਂ ਮੇਰੇ ਸੁਫ਼ਨਿਆਂ ਨੂੰ ਖੰਬ ਲੱਗ ਰਹੇ ਹਨ। ਹੁਣ ਜਦੋਂ ਮੈਂ ਪਾਇਲਟ ਬਣ ਕੇ ਘਰ ਪਰਤੀ ਹਾਂ ਮੇਰੇ ਘਰਦਿਆਂ ਦੇ ਚਿਹਰੇ 'ਤੇ ਖ਼ੁਸ਼ੀ ਵੇਖ ਕੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਮੇਰੀ ਮਿਹਨਤ ਸਫ਼ਲ ਹੋ ਗਈ। ਇਸ ਮੌਕੇ 'ਤੇ ਦੀਪਸ਼ਿਖਾ ਦੀ ਮਾਤਾ ਨੇ ਕਿਹਾ ਕਿ ਸਾਡੀ ਕੁੜੀ ਨੇ ਸਾਡਾ ਨਾਮ ਰੌਸ਼ਨ ਕੀਤਾ ਹੈ। ਅੱਜ ਦੇ ਸਮੇਂ ਵਿਚ ਕੁੜੀਆਂ ਹਰ ਪਾਸੇ ਮੱਲਾਂ ਮਾਰ ਰਹੀਆਂ ਹਨ ਅਤੇ ਸਾਡੀ ਕੁੜੀ ਵੀ ਵਿਦੇਸ਼ ਵਿਚ ਪਾਇਲਟ ਬਣ ਗਈ ਹੈ।  

PunjabKesari

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਤੇ ਨਵਜੋਤ ਸਿੱਧੂ ਵਿਚਾਲੇ ਖੜਕੀ, ਵੱਖਰਾ ਅਖਾੜਾ ਨਾ ਲਗਾਉਣ ਵਾਲੇ ਬਿਆਨ 'ਤੇ ਸਿੱਧੂ ਦਾ ਮੋੜਵਾਂ ਜਵਾਬ

PunjabKesari

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News