ਦੀਪਕ ਧੀਰ ਰਾਜੂ ਨੇ ਵਿਧੀਵਤ ਰੂਪ ’ਚ ਨਗਰ ਕੌਂਸਲ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ

Thursday, Apr 29, 2021 - 09:48 PM (IST)

ਸੁਲਤਾਨਪੁਰ ਲੋਧੀ, (ਧੀਰ)- ਨੌਜਵਾਨਾਂ ਦੇ ਦਿਲਾਂ ਦੀ ਧੜਕਣ ਤੇ ਕਾਂਗਰਸੀ ਆਗੂ ਦੀਪਕ ਧੀਰ ਰਾਜੂ ਨੇ ਅੱਜ ਵਿਧੀਵਤ ਰੂਪ ਵਿਚ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਅੱਜ ਵਿਧਾਇਕ ਨਵਤੇਜ ਚੀਮਾ ਦੀ ਅਗਵਾਈ ਹੇਠ ਸਮੂਹ ਕੌਂਸਲਰਾਂ, ਸ਼ਹਿਰੀ ਪ੍ਰਧਾਨ ਕਾਂਗਰਸ ਸੰਜੀਵ ਮਰਵਾਹਾ, ਐੱਸ. ਡੀ. ਐੱਮ. ਡਾ. ਚਾਰੂਮਿਤਾ, ਮੈਡਮ ਜਸਪਾਲ ਕੌਰ ਚੀਮਾ ਡੈਲੀਗੇਟ ਮੈਂਬਰ ਪੰਜਾਬ ਕਾਂਗਰਸ, ਮੋਨਿਕਾ ਧੀਰ, ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸਰਵਣ ਸਿੰਘ ਬੱਲ ਦੀ ਮੌਜੂਦਗੀ ’ਚ ਕਾਰਜ ਭਾਰ ਸੰਭਾਲ ਲਿਆ। ਵਿਧਾਇਕ ਚੀਮਾ ਨੇ ਪ੍ਰਧਾਨ ਦੀਪਕ ਧੀਰ ਰਾਜੂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਮੂੰਹ ਮਿੱਠਾ ਕਰਵਾ ਕੇ ਕੁਰਸੀ ’ਤੇ ਬਿਠਾਇਆ।

ਉਨ੍ਹਾਂ ਐਲਾਨ ਕੀਤਾ ਕਿ ਹੁਣ ਦੀਪਕ ਧੀਰ ਰਾਜੂ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੇ ਹੋਏ ਪਾਵਨ ਨਗਰੀ ਨੂੰ ਵਿਕਾਸ ਪੱਖੋਂ ਪਿੱਛੇ ਨਹੀਂ ਰਹਿਣ ਦੇਣਗੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਪਹਿਲਾਂ ਹੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਹੁਣ ਸਮਾਰਟ ਸਿਟੀ ਤਹਿਤ ਹੋਰ ਵੀ ਨਵੇਂ ਵਿਕਾਸ ਕਾਰਜ ਸ਼ੁਰੂ ਹੋ ਜਾਣਗੇ, ਜਿਸ ਨਾਲ ਇਹ ਪਾਵਨ ਨਗਰੀ ਪੰਜਾਬ ਵਿਚ ਨੰਬਰ ਇਕ ਤੇ ਵਿਕਾਸ ਪੱਖੋਂ ਗਿਣੀ ਜਾਵੇਗੀ। ਜਿਸ ਦਾ ਸਾਰਾ ਸਿਹਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪਾਵਨ ਨਗਰੀ ਦੇ ਵਿਕਾਸ ਲਈ ਪਹਿਲਾਂ 550 ਸਾਲਾ ਗੁਰਪੁਰਬ ਮੌਕੇ ’ਤੇ ਹੁਣ ਸਮਾਰਟ ਸਿਟੀ ਤਹਿਤ 270 ਕਰੋੜ ਰੁਪਏ ਦੇ ਪ੍ਰਾਜੈਕਟ ਮਨਜ਼ੂਰ ਕਰ ਕੇ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਰਾਜੂ ਧੀਰ ਦੀ ਹੁਣ ਕੁਰਸੀ ’ਤੇ ਬੈਠਣ ਉਪਰੰਤ ਹੋਰ ਜ਼ਿੰਮੇਵਾਰੀ ਵਧ ਗਈ ਹੈ ਤੇ ਮੈਨੂੰ ਪੂਰੀ ਆਸ ਹੈ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਪ੍ਰਧਾਨ ਵਜੋਂ ਕਾਰਜ ਸੰਭਾਲਦੇ ਦੀਪਕ ਧੀਰ ਰਾਜੂ ਨੇ ਕਿਹਾ ਕਿ ਇਹ ਮੇਰੇ ਲਈ ਸਭ ਤੋਂ ਵੱਡਾ ਖ਼ੁਸ਼ਕਿਸਮਤੀ ਵਾਲਾ ਦਿਨ ਹੈ, ਜਦੋਂ ਮੇਰੇ ਜਿਹੇ ਨਿਮਾਣੇ ਵਰਕਰ ਨੂੰ ਵਿਧਾਇਕ ਚੀਮਾ ਨੇ ਵਾਹਿਗੁਰੂ ਦੀ ਕਿਰਪਾ ਸਦਕਾ ਪ੍ਰਧਾਨ ਬਣਾ ਕੇ ਮਾਣ ਬਖਸ਼ਿਆ ਹੈ। ਉਨ੍ਹਾਂ ਵਿਧਾਇਕ ਚੀਮਾ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਯਕੀਨ ਦਿਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਨਿਭਾਉਣ ਵਿਚ ਮੈਂ ਕਦੇ ਵੀ ਪਿੱਛੇ ਨਹੀਂ ਹਟਾਂਗਾ ਅਤੇ ਸ਼ਹਿਰ ਦੇ ਸਹਿਯੋਗ ਨਾਲ ਪਾਵਨ ਨਗਰੀ ਨੂੰ ਖ਼ੂਬਸੂਰਤੀ ਵਿੱਚ ਨੰਬਰ 1 ਬਣਾਵਾਂਗਾ। ਪ੍ਰਧਾਨ ਦੀਪਕ ਧੀਰ ਨੇ ਕਿਹਾ ਕਿ ਜਿਸ ਭਰੋਸੇ ਨਾਲ ਸ਼ਹਿਰ ਵਾਸੀਆਂ ਨੇ ਕਾਂਗਰਸ ਪਾਰਟੀ ਨੂੰ ਨਗਰ ਕੌਂਸਲ ਦੀ ਕਮਾਨ ਸੰਭਾਲੀ ਹੈ। ਉਸ ’ਤੇ ਖਰਾ ਉਤਰਿਆ ਜਾਵੇਗਾ।

ਇਸ ਤੋਂ ਪਹਿਲਾਂ ਨਗਰ ਕੌਂਸਲ ਦਫ਼ਤਰ ਪੁੱਜਣ ਤੇ ਵਿਧਾਇਕ ਚੀਮਾ, ਪ੍ਰਧਾਨ ਦੀਪਕ ਧੀਰ ਰਾਜੂ ਦਾ ਪਾਰਟੀ ਵਰਕਰਾਂ ਤੇ ਆਗੂਆਂ ਨੇ ਫੁੱਲਾਂ ਦੇ ਬੁੱਕੇ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਮੀਤ ਪ੍ਰਧਾਨ ਨਗਰ ਕੌਂਸਲ ਤੇਜਵੰਤ ਸਿੰਘ, ਅਸ਼ੋਕ ਮੋਗਲਾ, ਵਿਨੋਦ ਗੁਪਤਾ, ਚੇਅਰਮੈਨ ਪਰਵਿੰਦਰ ਪੱਪਾ, ਕੌਂਸਲਰ ਸੰਤਪ੍ਰੀਤ ਸਿੰਘ, ਜੁਗਲ ਕਿਸ਼ੋਰ ਕੋਹਲੀ ਐੱਮ. ਸੀ., ਕੌਂਸਲਰ ਪਵਨ ਕਨੋਜੀਆ, ਕੌਂਸਲਰ ਨਵਨੀਤ ਚੀਮਾ, ਨਰਿੰਦਰ ਪੰਨੂ, ਸੰਦੀਪ ਕੌਰ ਚੀਮਾ, ਸਰਪੰਚ ਰਾਜੂ ਢਿੱਲੋਂ ਡੇਰਾ ਸੈਯਦਾ, ਜਗਜੀਤ ਸਿੰਘ ਚੰਦੀ, ਜ਼ੈਲਦਾਰ ਮਾਨਵ ਧੀਰ, ਸ਼ਿੰਦਾ ਅਰੋਡ਼ਾ, ਰੰਮੀ ਗੁਪਤਾ, ਸਮੁੰਦਰ ਢਿੱਲੋਂ, ਜਗਪਾਲ ਸਿੰਘ ਚੀਮਾ, ਸਾਬਕਾ ਮੀਤ ਪ੍ਰਧਾਨ ਨਗਰ ਕੌਸਲ ਚਰਨ ਕਮਲ ਪਿੰਟਾ, ਕਰਨੈਲ ਸਿੰਘ ਮਿਰਜਾਪੁਰ, ਬਲਦੇਵ ਸਿੰਘ ਰੰਗੀਲਪੁਰ ਮੈਂਬਰ ਸੰਮਤੀ, ਰਵਿੰਦਰ ਰਵੀ ਪਿਥੋਰਾਹਲ, ਰਵੀ ਪੀ. ਏ., ਵਿੱਕੀ ਠੇਕੇਦਾਰ, ਭੂਸ਼ਨ ਛੁਰਾ ਠੇਕੇਦਾਰ, ਬਲਜਿੰਦਰ ਪੀ. ਏ., ਅਮਿਤੋਜ ਸਿੰਘ, ਮਿੰਟੂ ਰਾਜਪੂਤ, ਸਰਵਣ ਸਿੰਘ ਐੱਮ. ਡੀ. ਸੁਖਮਨਪ੍ਰੀਤ ਆਟੋਮੋਬਾਈਲਜ਼, ਹਰਮਨ ਪ੍ਰੀਤ, ਪ੍ਰਿਤਪਾਲ ਸਿੰਘ, ਰਾਜੂ ਉੱਪਲ, ਦੀਪਕ ਬਵੇਜਾ, ਦੀਪੂ ਅਖਿਲ ਆਦਿ ਵੀ ਹਾਜ਼ਰ ਸਨ।


Bharat Thapa

Content Editor

Related News