ਜਦੋਂ ਕਰੋੜਪਤੀਆਂ ਦੀ ''ਨਾਨਕੀ ਛੱਕ'' ਦੇਖਦੇ ਹੀ ਰਹਿ ਗਏ ਲੋਕ... (ਵੀਡੀਓ)

Wednesday, Feb 06, 2019 - 12:35 PM (IST)

ਲੁਧਿਆਣਾ (ਅਭਿਸ਼ੇਕ, ਨਰਿੰਦਰ) : ਪ੍ਰਸਿੱਧ ਉਦਯੋਗਪਤੀ ਅਤੇ ਦੀਪਕ ਬਿਲ਼ਡਰਜ਼ ਗਰੁੱਪ ਵਲੋਂ ਆਪਣੀ ਦੋਹਤੀ ਦੇ ਵਿਆਹ ਮੌਕੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਹ ਪਰਿਵਾਰ ਬਲਦਾਂ, ਗਿੱਧੇ, ਭੰਗੜੇ ਅਤੇ ਕਲਾਕਾਰਾਂ ਨਾਲ ਮਿਲ ਕੇ ਦੋਹਤੀ ਦੇ ਘਰ 'ਨਾਨਕੀ ਛੱਕ' ਦੇਣ ਪੁੱਜਾ। ਦੁਲਹਨ ਵਾਂਗ ਸਜੇ ਗੱਡੇ ਦੇ ਅੱਗੇ ਨੱਚ-ਨੱਚ ਦੂਹਰੇ ਹੁੰਦੇ ਗੱਭਰੂ ਅਤੇ ਮੁਟਿਆਰਾਂ ਨਾਲ ਇਹ 'ਨਾਨਕੀ ਛੱਕ' ਵਿਆਹ ਵਾਲੇ ਘਰ ਪੁੱਜਿਆ, ਹਾਲਾਂਕਿ ਗੱਡੇ ਦੇ ਪਿੱਛੇ ਇਕ ਤੋਂ ਇਕ ਮਹਿੰਗੀਆਂ ਕਾਰਾਂ ਦੀ ਲਾਈਨ ਲੱਗੀ ਹੋਈ ਸੀ। ਇਸ ਕਾਰੋਬਾਰੀ ਦੇ ਪਰਿਵਾਰ ਨੇ ਪੰਜਾਬੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਤੇ ਦੋਹਤੀ ਦੀ 'ਸੈਂਤ ਰਸਮ' ਨੂੰ ਯਾਦਗਾਰ ਬਣਾਉਣ ਲਈ ਇਹ ਤਰੀਕਾ ਲੱਭਿਆ, ਜਿਸ ਨੇ ਪੁਰਾਣੇ ਪੰਜਾਬ ਦੀ ਝਲਕ ਪੇਸ਼ ਕੀਤੀ ਹੈ।


author

Babita

Content Editor

Related News