ਦੀਪ ਸਿੱਧੂ ਦੀ ਮੰਗੇਤਰ ਹੋਣ ਦਾ ਦਾਅਵਾ ਕਰਨ ਵਾਲੀ ਰੀਨਾ ਰਾਏ ਨੇ ਕੀਤੇ ਵੱਡੇ ਖ਼ੁਲਾਸੇ

Tuesday, Mar 15, 2022 - 11:05 AM (IST)

ਦੀਪ ਸਿੱਧੂ ਦੀ ਮੰਗੇਤਰ ਹੋਣ ਦਾ ਦਾਅਵਾ ਕਰਨ ਵਾਲੀ ਰੀਨਾ ਰਾਏ ਨੇ ਕੀਤੇ ਵੱਡੇ ਖ਼ੁਲਾਸੇ

ਜਲੰਧਰ (ਪੁਨੀਤ) : ਦੀਪ ਸਿੱਧੂ ਦੀ ਸੜਕ ਹਾਦਸੇ ’ਚ ਹੋਈ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਰਹੇ ਹਨ, ਇਨ੍ਹਾਂ ’ਚ ਕੁਝ ਰਹੱਸਾਂ ’ਤੇ ਰੀਨਾ ਰਾਏ ਨੇ ਖੁਲਾਸਾ ਕੀਤਾ ਹੈ। ਇਕ ਚੈਨਲ ਨੂੰ ਦਿੱਤੇ ਗਏ ਇੰਟਰਵਿਊ ’ਚ ਦੀਪ ਸਿੱਧੂ ਦੀ ਮੰਗੇਤਰ ਹੋਣ ਦੇ ਦਾਅਵੇ ਕਰਨ ਵਾਲੀ ਰੀਨਾ ਰਾਏ ਦਾ ਕਹਿਣਾ ਹੈ ਕਿ ਜਦੋਂ ਸੜਕ ਹਾਦਸਾ ਹੋਇਆ ਤਾਂ ਉਹ ਦੀਪ ਸਿੱਧੂ ਦੇ ਨਾਲ ਮੌਜੂਦ ਸੀ। ਹਾਦਸੇ ਤੋਂ ਬਾਅਦ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਅਮਰੀਕਾ ਦੀ ਰਹਿਣ ਵਾਲੀ ਰੀਨਾ ਨੇ ਇਸ ਇੰਟਰਵਿਊ ’ਚ ਕਿਹਾ ਹੈ ਕਿ ਉਹ ਦੀਪ ਨੂੰ 2018 ’ਚ ਮਿਲੀ, ਜਿਸ ਤੋਂ ਬਾਅਦ ਉਹ ਇਕ-ਦੂਜੇ ਨੂੰ ਸਮਝਣ ਲੱਗੇ। ਬਹੁਤ ਛੇਤੀ ਦੀਪ ਸਿੱਧੂ ਦੇ ਨਾਲ ਵਿਆਹ ਦੇ ਬੰਧਨ ’ਚ ਬੱਝਣ ਵਾਲੀ ਸੀ। ਦੀਪ ਸਿੱਧੂ ਦੇ ਸੜਕ ਹਾਦਸੇ ਅਤੇ ਰਹੱਸਾਂ ਬਾਰੇ ਉਸ ਨੇ ਕਿਹਾ ਕਿ ਉਹ ਦੀਪ ਦੇ ਨਾਲ ਵਾਲੀ ਸੀਟ ਨੂੰ ਪਿੱਛੇ ਕਰ ਕੇ ਲੇਟੀ ਹੋਈ ਸੀ। ਹਾਦਸੇ ਦੇ ਸਮੇਂ ਗੱਡੀ ’ਚ ਉਸ ਦਾ ਪਰਸਨਲ ਫੋਨ ਅਤੇ ਕਾਫ਼ੀ ਸਾਮਾਨ ਵੀ ਮੌਜੂਦ ਸੀ ਜੋ ਕਿ ਕਾਫ਼ੀ ਦਿਨਾਂ ਤੱਕ ਪੁਲਸ ਦੇ ਕੋਲ ਰਿਹਾ। ਜਦੋਂ ਫੋਨ ਅਤੇ ਸਾਮਾਨ ਦੀਪ ਦੇ ਪਰਿਵਾਰ ਵਾਲਿਆਂ ਨੂੰ ਮਿਲਿਆ ਤਾਂ ਉਸ ਨੇ ਫੋਨ ਵਾਪਸ ਮੰਗਿਆ ਪਰ ਉਸ ਨੂੰ ਫੋਨ ਵਾਪਸ ਨਹੀਂ ਦਿੱਤਾ ਗਿਆ। ਫੋਨ ’ਚ ਉਸ ਦੀ ਗੱਲਬਾਤ ਅਤੇ ਕਾਫ਼ੀ ਫੋਟੋਗ੍ਰਾਫ ਮੌਜੂਦ ਸੀ।

ਇਹ ਵੀ ਪੜ੍ਹੋ  : ‘ਆਪ’ ਤੇ ਅਕਾਲੀ ਦਲ ਨੂੰ ਲਪੇਟੇ ’ਚ ਲੈਂਦਿਆਂ ਖਹਿਰਾ ਨੇ ਕੀਤਾ ਭੁਲੱਥ ਦੇ ਲੋਕਾਂ ਦਾ ਧੰਨਵਾਦ 

ਉਸ ਨੇ ਕਿਹਾ ਕਿ ਉਹ ਦੀਪ ਦੇ ਸ਼ਰਧਾਂਜਲੀ ਸਮਾਰੋਹ ’ਚ ਸ਼ਾਮਲ ਹੋਣਾ ਚਾਹੁੰਦੀ ਸੀ ਪਰ ਉਸ ਨੂੰ ਰੋਕ ਦਿੱਤਾ ਗਿਆ। ਉਸ ਨਾਲ ਵਾਅਦਾ ਕੀਤਾ ਗਿਆ ਸੀ ਕਿ ਕੁਝ ਦਿਨਾਂ ਬਾਅਦ ਉਸ ਦੇ ਅਤੇ ਦੀਪ ਦੇ ਰਿਸ਼ਤਿਆਂ ਬਾਰੇ ਇਕ ਵੀਡੀਓ ਬਣਾ ਕੇ ਸੱਚ ਜਨਤਾ ਨੂੰ ਦੱਸ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ, ਜਿਸ ਨਾਲ ਉਹ ਬੇਹੱਦ ਦੁਖੀ ਹੈ। ਉਸ ਨੂੰ ਹਾਦਸੇ ਤੋਂ ਬਾਅਦ ਅਮਰੀਕਾ ਭੇਜ ਦਿੱਤਾ ਗਿਆ ਅਤੇ ਦੀਪ ਦੇ ਚਾਹੁਣ ਵਾਲਿਆਂ ਤੋਂ ਕਈ ਗੱਲਾਂ ਲੁਕਾਈਆਂ ਗਈਆਂ, ਇਸ ਲਈ ਉਹ ਸਾਹਮਣੇ ਆਈ ਹੈ। ਉਸ ਨੇ ਕਿਹਾ ਕਿ ਦੀਪ ਸਾਰਿਆਂ ਨਾਲ ਬਹੁਤ ਪਿਆਰ ਕਰਦਾ ਸੀ, ਉਹ ਅੱਜ ਵੀ ਸਾਡੇ ਦਿਲਾਂ ’ਚ ਜ਼ਿੰਦਾ ਹੈ।

ਇਹ ਵੀ ਪੜ੍ਹੋ : ਬਰਨਾਲਾ ਜ਼ਿਲ੍ਹੇ ਦੀਆਂ ਤਿੰਨਾਂ ਵਿਧਾਨ ਸਭਾ ਸੀਟਾਂ ’ਤੇ ‘ਆਪ’ ਨੇ ਮਾਰੀ ਬਾਜ਼ੀ

ਦੀਪ ਦੇ ਚਾਹੁਣ ਵਾਲਿਆਂ ’ਤੇ ਜੋ ਬੀਤ ਰਹੀ ਹੈ, ਉਹੀ ਮੇਰੇ ’ਤੇ ਵੀ ਬੀਤ ਰਹੀ ਹੈ। ਮੈਂ ਪਹਿਲਾਂ ਵੀ ਦੀਪ ਦੇ ਨਾਲ ਖੜ੍ਹੀ ਸੀ, ਅੱਜ ਵੀ ਖੜ੍ਹੀ ਹਾਂ, ਅੱਗੇ ਵੀ ਖੜ੍ਹੀ ਰਹਾਂਗੀ। ਉੱਥੇ ਹੀ, ਰੀਨਾ ਰਾਏ ਦੀ ਇਸ ਇੰਟਰਵਿਊ ਤੋਂ ਬਾਅਦ ਕਿਸੇ ਹੋਰ ਦੀ ਪ੍ਰਤੀਕਿਰਿਆ ਅਜੇ ਨਹੀਂ ਆਈ ਹੈ, ਜਿਵੇਂ ਹੀ ਕੋਈ ਪ੍ਰਤੀਕਿਰਿਆ ਆਵੇਗੀ ਉਹ ਅਸੀਂ ਆਪਣੇ ਪਾਠਕਾਂ ਲਈ ਪੇਸ਼ ਕਰਾਂਗੇ।

ਨੋਟ - ਰੀਨਾ ਰਾਏ ਦੇ ਇਸ ਦਾਅਵੇ ਬਾਰੇ ਤੁਹਾਡੀ ਕੀ ਹੈ  ਰਾਏ ? ਕੁਮੇਂਟ ਕਰ ਕੇ ਦੱਸੋ 

 


author

Anuradha

Content Editor

Related News