ਦਿੱਲੀ ਪਹੁੰਚੇ ਦੀਪ ਸਿੱਧੂ, ਕਿਸਾਨਾਂ ਨੂੰ ਕੀਤੀ ਇਹ ਖ਼ਾਸ ਅਪੀਲ (ਵੀਡੀਓ)

11/27/2020 9:56:59 AM

ਜਲੰਧਰ (ਵੈੱਬ ਡੈਸਕ)– ਪੰਜਾਬੀ ਅਦਾਕਾਰ ਦੀਪ ਸਿੱਧੂ ਖ਼ੇਤੀ ਕਾਨੂੰਨ ਖ਼ਿਲਾਫ਼ ਵਿੱਢੇ ਸੰਘਰਸ਼ ’ਚ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰ ਰਹੇ ਹਨ। ਸ਼ੰਭੂ ਬੈਰੀਅਰ ’ਤੇ ਪੱਕਾ ਧਰਨਾ ਲਗਾ ਕੇ ਬੈਠੇ ਦੀਪ ਸਿੱਧੂ ਵਲੋਂ ਆਪਣੇ ਸਾਥੀਆਂ ਸਮੇਤ ਦਿੱਲੀ ਵੱਲ ਕੂਚ ਕੀਤੀ ਗਈ, ਜੋ ਤੋਂ ਬਾਅਦ ਉਹ ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਕ ਹੋਏ। ਇਸ ਦੌਰਾਨ ਦੀਪ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਾਈਵ ਦੀ ਇਕ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। 

ਗੁਰਦੁਆਰਾ ਬੰਗਲਾ ਸਾਹਿਬ 'ਚ ਪੰਜਾਬ ਦੀ ਜਿੱਤ ਦੀ ਕੀਤੀ ਅਰਦਾਸ
ਇਸ ਦੌਰਾਨ ਦੀਪ ਸਿੱਧੂ ਨੇ ਆਖਿਆ ਕਿ ਅਸੀਂ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਅਤੇ ਆਪਣੇ ਕਿਸਾਨ ਭਰਾਵਾਂ ਦੀ ਜਿੱਤ ਲਈ ਅਰਦਾਸ ਕੀਤੀ ਹੈ। ਇਸ ਤੋਂ ਇਲਾਵਾ ਦੀਪ ਸਿੱਧੂ ਨੇ ਕਿਹਾ ਕਿ ਹੁਣ 'ਰਾਮਲੀਲਾ ਗਰਾਊਂਡ' 'ਚ ਸਾਰੇ ਕਿਸਾਨ ਤੇ ਜੱਥੇਬੰਦੀਆਂ ਇਕੱਠੀਆਂ ਹੋਣਗੀਆਂ। ਇਸ ਤੋਂ ਬਾਅਦ ਹੀ ਅਸੀਂ ਆਪਣੇ ਅਗਲੇ ਕਦਮ ਵੱਲ ਕੂਚ ਕਰਾਂਗੇ।'

ਦੀਪ ਸਿੱਧੂ ਨੇ ਕਿਸਾਨਾਂ ਤੇ ਜੱਥੇਬੰਦੀਆਂ ਨੂੰ ਕੀਤੀ ਖ਼ਾਸ ਅਪੀਲ
ਦੀਪ ਸਿੱਧੂ ਨੇ ਕਿਸਾਨਾਂ ਤੇ ਜੱਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ 'ਜਗ੍ਹਾ-ਜਗ੍ਹਾ ਬੈਰਕੇਟ ਲਾਏ ਹੋਏ ਹਨ ਪਰ ਵਿਚੋਂ-ਵਿਚੋਂ ਦੀ ਹੋ ਕੇ ਤੁਸੀਂ ਸਾਰੇ ਦਿੱਲੀ 'ਚ ਆ ਸਕਦੇ ਹੋ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿਵੇਂ ਹੀ ਕਿਸਾਨ ਭਰਾ ਦਿੱਲੀ 'ਚ ਐਂਟਰੀ ਕਰਦੇ ਹੋ ਤਾਂ ਉਹ ਇਕੱਠ 'ਚ ਨਾ ਆਉਣ ਸਗੋਂ ਥੋੜ੍ਹੇ-ਥੋੜ੍ਹੇ ਲੋਕਾਂ ਦਾ ਇਕੱਠ ਤੇ ਵੱਖਰੇ-ਵੱਖਰੇ ਰਾਹਾਂ ਤੋਂ ਹੁੰਦੇ ਹੋਏ 'ਰਾਮਲੀਲਾ ਗਰਾਊਂਡ' ਪਹੁੰਚੋ। ਦਿੱਲੀ ਪੁਲਸ ਪੰਜਾਬ ਦੇ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਥਾਂ-ਥਾਂ 'ਤੇ ਨਾਕੇ ਲਾ ਕੇ ਖੜ੍ਹੀ ਹੈ।

ਹਰਿਆਣਾ ਦੀ ਹੱਦ ਤੋਂ ਪੈਦਲ ਹੀ ਅੱਗੇ ਵਧਦੇ ਦਿਸੇ ਸਨ ਦੀਪ ਸਿੱਧੂ
ਸ਼ੰਭੂ ਬਾਰਡਰ ਪਾਰ ਕਰ ਹਰਿਆਣਾ ਦੀ ਹੱਦ ’ਚ ਪਹੁੰਚੇ ਦੀਪ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਕੁਝ ਲਾਈਵ ਵੀਡੀਓਜ਼ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਲਾਈਵ ਵੀਡੀਓਜ਼ ’ਚੋਂ ਪਹਿਲੀ ਵੀਡੀਓ ’ਚ ਦੀਪ ਸਿੱਧੂ ਪੁਲਸ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਸਨ, ਜਿਨ੍ਹਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਸੀ। ਉਥੇ ਵੀਡੀਓ ’ਚ ਪੈਦਲ ਅੱਗੇ ਵਧਦੇ ਦਿਖਾਈ ਦੇ ਰਹੇ ਦੀਪ ਸਿੱਧੂ ਬਾਅਦ ’ਚ ਸਾਥੀਆਂ ਨਾਲ ਟਰਾਲੀ ’ਚ ਸਵਾਰ ਹੋ ਜਾਂਦੇ ਸਨ।
ਵੀਡੀਓ ’ਚ ਦੀਪ ਸਿੱਧੂ ਦਾ ਸਾਥੀ ਕਹਿੰਦਾ ਹੈ ਕਿ ਅੱਜ ਪੂਰਾ ਪੰਜਾਬ ਦਿੱਲੀ ਨੂੰ ਕੂਚ ਕਰ ਰਿਹਾ ਹੈ। ਖੱਟੜ ਸਰਕਾਰ ਨੇ ਉਨ੍ਹਾਂ ਨੂੰ ਤਿੰਨ ਜਗ੍ਹਾ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਰੁਕਣ ਵਾਲੇ ਨਹੀਂ ਤੇ ਦਿੱਲੀ ਸਰਕਾਰ ਦੀ ਇੱਟ ਨਾਲ ਇੱਟ ਖੜਕਾਵਾਂਗੇ।

ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦਾ ਸਮਰਥਨ ’ਚ ਪੋਸਟਾਂ ਕੀਤੀਆਂ ਸਾਂਝੀਆਂ
ਕੁਝ ਪੰਜਾਬੀ ਕਲਾਕਾਰ ਸੋਸ਼ਲ ਮੀਡੀਆ ’ਤੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਤੇ ਲਗਾਤਾਰ ਉਨ੍ਹਾਂ ਦੇ ਹੱਕ ’ਚ ਪੋਸਟਾਂ ਅਪਲੋਡ ਕਰ ਰਹੇ ਹਨ। ਦਿਲਜੀਤ ਦੋਸਾਂਝ, ਸਿੱਧੂ ਮੂਸੇ ਵਾਲਾ, ਅਮਰਿੰਦਰ ਗਿੱਲ ਸਮੇਤ ਕਈ ਕਲਾਕਾਰਾਂ ਨੇ ਕਿਸਾਨਾਂ ’ਤੇ ਹੋਈ ਪਾਣੀ ਦੀ ਵਾਛੜ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਦੇ ਭਲੇ ਦੀ ਅਰਦਾਸ ਕੀਤੀ।
ਦੱਸਣਯੋਗ ਹੈ ਕਿ ਕਿਸਾਨਾਂ ਨੂੰ ਜਗ੍ਹਾ-ਜਗ੍ਹਾ ’ਤੇ ਹਰਿਆਣਾ ਸਰਕਾਰ ਵਲੋਂ ਰੋਕਿਆ ਜਾ ਰਿਹਾ ਹੈ। ਸ਼ੰਭੂ ਬਾਰਡਰ ’ਤੇ ਕਿਸਾਨਾਂ ’ਤੇ ਪਾਣੀ ਦੀ ਵਾਛੜ ਕਰਨ ਤੋਂ ਬਾਅਦ ਕਿਸਾਨਾਂ ਨੂੰ ਹਰਿਆਣਾ ਦੇ ਅੰਦਰ ਵੀ ਵੱਖ-ਵੱਖ ਥਾਵਾਂ ’ਤੇ ਰੋਕ ਕੇ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


sunita

Content Editor

Related News