ਕਿਸਾਨ ਲੀਡਰ ਇਕ-ਦੂਜੇ ’ਤੇ ਤੰਜ ਕੱਸਣ ਦੀ ਬਜਾਏ ਸਾਰਿਆਂ ਨੂੰ ਨਾਲ ਲੈ ਕੇ ਚੱਲਣ : ਦੀਪ ਸਿੱਧੂ

Sunday, May 23, 2021 - 04:22 PM (IST)

ਕਿਸਾਨ ਲੀਡਰ ਇਕ-ਦੂਜੇ ’ਤੇ ਤੰਜ ਕੱਸਣ ਦੀ ਬਜਾਏ ਸਾਰਿਆਂ ਨੂੰ ਨਾਲ ਲੈ ਕੇ ਚੱਲਣ : ਦੀਪ ਸਿੱਧੂ

ਫਰੀਦਕੋਟ (ਜਗਤਾਰ)– ਕਿਸਾਨ ਅੰਦੋਲਨ ਨੂੰ ਦਿੱਲੀ ਦੀਆਂ ਬਰੂਹਾਂ ’ਤੇ ਚਲਦਿਆਂ 6 ਮਹੀਨੇ ਦੇ ਕਰੀਬ ਦਾ ਸਮਾਂ ਹੋਣ ਵਾਲਾ ਹੈ ਪਰ ਅੰਦੋਲਨ ਦਾ ਕੇਂਦਰ ’ਤੇ ਦਬਾਅ ਹੋਰ ਵਧਾਉਣ ਲਈ ਤੇ ਲੋਕਾਂ ਨੂੰ ਲਾਮਬੱਧ ਕਰਨ ਲਈ ਦੀਪ ਸਿੱਧੂ ਵਲੋਂ ਇਕ ਖੁੰਢ ਚਰਚਾਵਾਂ ਨਾਂ ਹੇਠ ਪ੍ਰੋਗਰਾਮ ਚਲਾਇਆ ਗਿਆ ਹੈ। ਇਸ ਦੇ ਤਹਿਤ ਉਹ ਅੱਜ ਫਰੀਦਕੋਟ ਜ਼ਿਲੇ ਦੇ ਕਈ ਪਿੰਡਾਂ ਦੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਨ ਪਹੁੰਚੇ।

ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 26 ਜਨਵਰੀ ਨੂੰ ਲਾਲ ਕਿਲੇ ’ਤੇ ਜਾਣ ਵਾਲਾ ਜੋ ਪ੍ਰੋਗਰਾਮ ਸੀ, ਉਹ ਕਿਸਾਨ ਮੋਰਚੇ ਦੇ ਕੁਝ ਆਗੂਆਂ ਵਲੋਂ ਹੀ ਦਿੱਤਾ ਗਿਆ ਸੀ, ਅਸੀਂ ਖੁਦ ਨਹੀਂ ਗਏ ਸੀ ਪਰ ਉਸ ਤੋਂ ਬਾਅਦ ਸਾਰਾ ਭਾਂਡਾ ਦੀਪ ਸਿੱਧੂ ਸਿਰ ਭੰਨ ਦਿੱਤਾ ਗਿਆ ਕਿ ਉਹੀ ਲੈ ਕੇ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਆਲਟ ਬਾਲਾਜੀ ਨੂੰ ਭਾਰੀ ਪਿਆ ਸ਼ਹਿਨਾਜ਼ ਗਿੱਲ ਖ਼ਿਲਾਫ਼ ਇਤਰਾਜ਼ਯੋਗ ਟਵੀਟ ਲਾਈਕ ਕਰਨਾ, ਮੰਗਣੀ ਪਈ ਮੁਆਫ਼ੀ

ਇਥੋਂ ਤਕ ਕੇ ਸਾਨੂੰ ਗੱਦਾਰ ਨਾਂ ਦੇ ਕੇ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਸੰਯੁਕਤ ਮੋਰਚੇ ਨੂੰ ਸਾਥ ਦੇਣਾ ਚਾਹੀਦਾ ਸੀ। ਹੁਣ ਲੋਕਾਂ ’ਚ ਨਿਰਾਸ਼ਾ ਕਿਉਂ ਬਣੀ ਹੈ, ਇਸ ਦਾ ਸਾਡੇ ਲੀਡਰ ਕਾਰਨ ਦੱਸਣ। 26 ਜਨਵਰੀ ਤੋਂ ਬਾਅਦ ਕੋਈ ਵੀ ਐਕਸ਼ਨ ਪ੍ਰੋਗਰਾਮ ਹੀ ਨਹੀਂ ਦਿੱਤਾ ਗਿਆ, ਜਿਸ ਨੂੰ ਲੈ ਕੇ ਲੋਕ ਡੋਲ ਰਹੇ ਹਨ। ਇਸ ਅੰਦੋਲਨ ਦੇ ਨਾਲ ਅਸੀਂ ਪਹਿਲਾਂ ਵੀ ਖੜ੍ਹੇ ਸੀ, ਅੱਜ ਵੀ ਖੜ੍ਹੇ ਹਾਂ ਤੇ ਜਿੱਤਣ ਤਕ ਖੜ੍ਹੇ ਰਹਾਂਗੇ।

ਕਿਸਾਨ ਲੀਡਰਾਂ ਨੂੰ ਹੀ ਆਪਣੇ ਆਗੂ ਮੰਨਾਂਗੇ ਪਰ ਉਹ ਇਕ-ਦੂਜੇ ’ਤੇ ਹੀ ਤੰਜ ਕੱਸਣ ਦੀ ਬਜਾਏ ਸਾਰਿਆਂ ਨੂੰ ਨਾਲ ਲੈ ਕੇ ਚੱਲਣ। ਕੇਂਦਰ ਸਰਕਾਰ ਨੇ 26 ਜਨਵਰੀ ਤੋਂ ਬਾਅਦ ਮੀਟਿੰਗ ਤਾਂ ਕੀ ਕਰਨੀਆਂ ਸੀ, ਉਨ੍ਹਾਂ ਨੇ ਸਾਨੂੰ ਸਮਾਂ ਦੇਣ ਦੀ ਜ਼ਰੂਰਤ ਹੀ ਨਹੀਂ ਸਮਝੀ। ਇਸ ਲਈ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਫਿਰ ਤੋਂ ਵੱਡੇ ਪ੍ਰੋਗਰਾਮ ਉਲੀਕਣੇ ਪੈਣਗੇ। ਕੇਂਦਰ ਸਰਕਾਰ ’ਤੇ ਫਿਰ ਤੋਂ ਦਬਾਅ ਵਧਾਉਣਾ ਪਵੇਗਾ, ਫਿਰ ਹੀ ਕਾਮਯਾਬੀ ਮਿਲੇਗੀ।

ਇਸੇ ਲਈ ਅਸੀਂ ਪਿੰਡ-ਪਿੰਡ ਜਾ ਰਹੇ ਹਾਂ, ਲੋਕਾਂ ਨੂੰ ਲਾਮਬੱਧ ਕਰ ਰਹੇ ਹਾਂ ਕਿ ਜੇਕਰ ਅਸੀਂ ਇਸੇ ਤਰ੍ਹਾਂ ਘਰ ਬੈਠ ਗਏ ਤਾਂ ਸਾਡੀਆਂ ਜ਼ਮੀਨਾਂ ਸਾਥੋਂ ਖੁੰਝ ਜਾਣਗੀਆਂ। ਸਾਨੂੰ ਲਾਮਬੱਧ ਹੋਣਾ ਪਵੇਗਾ, ਫਿਰ ਤੋਂ ਅੰਦੋਲਨ ’ਚ ਪਹਿਲਾਂ ਵਾਂਗ ਸ਼ਮੂਲੀਅਤ ਕਰਨੀ ਪਵੇਗੀ ਤੇ ਉਸ ਅੰਦੋਲਨ ਨੂੰ ਜਿੱਤਣ ਲਈ ਆਪਣੇ ਘਰ-ਬਾਰ ਛੱਡਣੇ ਪੈਣਗੇ, ਜਿਵੇਂ ਮੈਂ ਬੰਬੇ ਨੂੰ ਛੱਡ ਕੇ ਆਇਆ ਹਾਂ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News