ਨਿੱਕੜਾ ਨੇ ਕੀਤਾ ਸੂਬੇ ਦੇ ਜਥੇਬੰਦਕ ਢਾਂਚੇ ਦਾ ਐਲਾਨ
Monday, Jun 19, 2017 - 06:47 AM (IST)
ਪਟਿਆਲਾ (ਜੋਸਨ) - ਨਸ਼ਾ ਰਹਿਤ ਪੰਜਾਬ ਦੀ ਸਿਰਜਣਾ 'ਚ ਜਾਗਰੂਕਤਾ ਮੁਹਿੰਮ ਚਲਾ ਕੇ ਅਹਿਮ ਯੋਗਦਾਨ ਪਾਉਣ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਿਤ ਐਂਟੀ ਨਾਰਕੋਟਿਕ ਸੈੱਲ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਨੇ ਅੱਜ ਸਾਬਕਾ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਦੀ ਅਗਵਾਈ ਹੇਠ ਸੂਬਾ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ, ਜਿਸ 'ਚ ਜ਼ਿਲਾ ਚੇਅਰਮੈਨਾਂ 'ਚ ਓਮ ਪ੍ਰਕਾਸ਼ ਭਾਟੀਆ ਨੂੰ ਅਮ੍ਰਿੰਤਸਰ, ਗੌਤਮ ਖੋਸਲਾ ਨੂੰ ਗੁਰਦਾਸਪੁਰ, ਰਘਵੀਰ ਸਿੰਘ ਤਰਨਤਾਰਨ, ਵਿਭੂਤੀ ਸ਼ਰਮਾ ਪਠਾਨਕੋਟ, ਮਨਦੀਪ ਸਿੰਘ ਬੱਲੂ ਜਲੰਧਰ, ਕਰਨਪਾਲ ਸਿੰਘ ਜਲੰਧਰ ਨਾਰਥ, ਸਤਵਿੰਦਰ ਸਿੰਘ ਜਲੰਧਰ ਸਿਟੀ, ਰਾਹੁਲ ਪਾਠਕ ਜਲੰਧਰ ਸੈਂਟਰਲ, ਵਿਲੀਅਮ ਕੁਮਾਰ ਕਪੂਰਥਲਾ, ਤਲਵਿੰਦਰ ਸਿੰਘ ਚਲਾਂਗ ਹੁਸ਼ਿਆਰਪੁਰ, ਪ੍ਰਵੇਸ਼ ਢੀਂਗਰਾ ਫਰੀਦਕੋਟ, ਡਾ. ਸੁਨੀਲ ਕੁਮਾਰ ਲੁਧਿਆਣਾ, ਅਮਨਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ, ਮਨਜੋਤ ਸਿੰਘ ਮੋਹਾਲੀ, ਸਿਮਰਨਜੀਤ ਸਿੰਘ ਬੈਂਸ ਵਾਈਸ ਚੇਅਰਮੈਨ ਮੋਹਾਲੀ, ਸੰਜੀਵ ਕੁਮਾਰ ਮਾਨਸਾ, ਮਨਜੀਤ ਸਿੰਘ ਸੰਗਰੂਰ, ਦਰਸ਼ਨ ਸਿੰਘ ਸੰਧੂ ਰੋਪੜ, ਬਲਜੀਤ ਸਿੰਘ ਬਰਨਾਲਾ ਦਾ ਜ਼ਿਲਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਰਵਿੰਦਰ ਸੰਧੂ ਪਟਿਆਲਾ-1, ਦੀਪਇੰਦਰ ਦਿਓਲ ਪਟਿਆਲਾ-2, ਦਵਿੰਦਰ ਸਿੰਘ ਹਲਕਾ ਸਨੌਰ, ਸੰਜੀਵ ਸ਼ਰਮਾ ਸੁਨਾਮ, ਰੋਮੀ ਵਰਮਾ ਧੂਰੀ, ਜਗਦੀਸ਼ ਕੁਮਾਰ ਮਾਲੇਰਕੋਟਲਾ, ਨਛੱਤਰ ਸਿੰਘ ਦਿੜ੍ਹਬਾ, ਹਰੀਸ਼ ਕੁਮਾਰ ਲਹਿਰਾਗਾਗਾ, ਵਰਿੰਦਰ ਬਾਂਸਲ ਭਦੋੜ, ਸੰਜੀਵ ਕੁਮਾਰ ਮਹਿਲ ਕਲਾਂ, ਗੁਰਵਿੰਦਰ ਸਿੰਘ ਭਿੱਖੀ, ਨਵਦੀਪ ਕੁਮਾਰ ਬੁਢਲਾਡਾ, ਬੁਧ ਰਾਮ ਬਾਂਸਲ ਸਰਦੂਲਗੜ੍ਹ, ਮਹਾਵੀਰ ਪ੍ਰਸਾਦ ਰਾਮਪੁਰਾ ਫੂਲ, ਸੁਖਚੈਨ ਸਿੰਘ ਭਵਾਨੀਗੜ੍ਹ, ਗੁਰਸੇਵ ਸਿੰਘ ਮਹਿਲ ਕਲਾਂ, ਬਲਜੀਤ ਸਿੰਘ ਸਰਹਿੰਦ, ਗੁਰਮੀਤ ਸਿੰਘ, ਗੁਰਦੀਪ ਸਿੰਘ ਵਾਈਸ ਚੇਅਰਮੈਨ, ਜਸਪ੍ਰੀਤ ਸਿੰਘ ਡੇਰਾ ਬੱਸੀ ਦਾ ਚੇਅਰਮੈਨ ਲਾਇਆ ਗਿਆ ਹੈ।
ਇਸੇ ਤਰ੍ਹਾਂ ਹਰਪ੍ਰੀਤ ਸਿੰਘ ਨੂੰ ਮਾਲਵਾ-1 ਤੇ ਮਾਲਵਾ-2 ਦਾ ਕੋਆਰਡੀਨੇਟਰ, ਸੁਰਿੰਦਰ ਸਿੰਘ ਝੀਂਡੂ ਸੂਬਾ ਜਨਰਲ ਸਕੱਤਰ, ਐਡਵੋਕੇਟ ਪੁਸ਼ਪਿੰਦਰ ਸਿੰਘ ਗੁਰੂ ਨੂੰ ਐਡਵਾਈਜ਼ਰ, ਹਰਵਿੰਦਰ ਸਿੰਘ ਪੰਜੇਟਾਂ ਸਾਹਨੇਵਾਲ ਤੋਂ ਚੇਅਰਮੈਨ, ਦਰਸ਼ਨ ਸਿੰਘ ਘਨੌਰ ਤੋਂ ਚੇਅਰਮੈਨ, ਸੱਜਣ ਸਿੰਘ ਮੰਡੋਲੀ ਨੂੰ ਘਨੌਰ ਦਾ ਵਾਈਸ ਚੇਅਰਮੈਨ, ਰਜਨੀਸ਼ ਸ਼ਰਮਾ ਐਡਵਾਈਜ਼ਰ ਮਾਲਵਾ-3, ਹਰਜੀਤ ਸਿੰਘ ਗੁਜਰਾਲ ਨੂੰ ਚੇਅਰਮੈਨ ਮਾਛੀਵਾੜਾ ਨਿਯੁਕਤ ਕੀਤਾ ਗਿਆ।
ਇਸ ਮੌਕੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਣਜੀਤ ਸਿੰਘ ਨਿੱਕੜਾ ਨੂੰ ਐਂਟੀ ਨਾਰਕੋਟਿਕ ਸੈੱਲ ਦਾ ਚੇਅਰਮੈਨ ਨਿਯੁਕਤ ਕਰਨ ਦਾ ਫੈਸਲਾ ਠੀਕ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਕਾਂਗਰਸ ਐਂਟੀ ਨਾਰਕੋਟਿਕ ਸੈੱਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਤੇਜ਼ੀ ਨਾਲ ਨਸ਼ਾ ਮੁਕਤੀ ਵੱਲ ਵਧ ਰਿਹਾ ਹੈ। ਸੈੱਲ ਦੇ ਸੂਬਾ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਸਮੱਗਲਰਾਂ ਦੀ ਮਦਦ ਕਰਨ ਵਾਲੇ ਪੁਲਸ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕਰ ਕੇ ਇਕ ਇਤਿਹਾਸਕ ਫੈਸਲਾ ਲਿਆ ਹੈ ਕਿਉਂਕਿ ਹੁਣ ਤੱਕ ਨਸ਼ਾ ਸਮੱਗਲਰਾਂ ਖਿਲਾਫ ਸ਼ਿਕੰਜਾ ਕੱਸਣ ਦੀ ਕਾਰਵਾਈ ਹੁੰਦੀ ਸੀ ਪਰ ਮਦਦ ਕਰਨ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨਾ ਵੀ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਵਿਚ ਵੱਡਾ ਕਦਮ ਹੈ।
