ਆਮ ਆਦਮੀ ਪਾਰਟੀ ਵੱਲੋਂ ਕਾਰਜਕਾਰਨੀ ਦਾ ਐਲਾਨ
Thursday, Jan 11, 2018 - 11:29 AM (IST)

ਮੋਗਾ (ਗਰੋਵਰ, ਗੋਪੀ) - ਆਮ ਆਦਮੀ ਪਾਰਟੀ ਜ਼ਿਲਾ ਮੋਗਾ ਦੀ ਮੀਟਿੰਗ ਮੰਗਲਵਾਰ ਦੀ ਸ਼ਾਮ ਨੂੰ ਜ਼ਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਦੀ ਅਗਵਾਈ 'ਚ ਸੰਪੰਨ ਹੋਈ। ਇਸ ਮੀਟਿੰਗ 'ਚ ਪਾਰਟੀ ਵੱਲੋਂ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ, ਜਿਸ ਤਹਿਤ ਅਨਿਲ ਸ਼ਰਮਾ ਨੂੰ ਉਪ ਪ੍ਰਧਾਨ ਮੋਗਾ, ਲਛਮਣ ਸਿੰਘ ਰਾਊਕੇ ਨੂੰ ਉਪ ਪ੍ਰਧਾਨ ਨਿਹਾਲ ਸਿੰਘ ਵਾਲਾ, ਅਮਿਤਪਾਲ ਸਿੰਘ ਸੁਖਾਨੰਦ ਨੂੰ ਉਪ ਪ੍ਰਧਾਨ ਬਾਘਾਪੁਰਾਣਾ, ਬਲਵੰਤ ਸਿੰਘ ਭਿੰਡਰ ਕਲਾਂ ਨੂੰ ਉਪ ਪ੍ਰਧਾਨ ਧਰਮਕੋਟ, ਜਗਜੀਤ ਸਿੰਘ, ਕੌਂਸਲਰ ਗੁਰਪ੍ਰੀਤ ਸਿੰਘ ਸਚਦੇਵਾ ਨੂੰ ਜਨਰਲ ਸਕੱਤਰ ਮੋਗਾ, ਅੰਮ੍ਰਿਤਪਾਲ ਸਿੰਘ ਦੀਨਾ ਸਾਹਿਬ ਨੂੰ ਜਨਰਲ ਸਕੱਤਰ ਨਿਹਾਲ ਸਿੰਘ ਵਾਲਾ, ਗੁਰਜੰਟ ਸਿੰਘ ਚੂਹੜਚੱਕ ਨੂੰ ਜਨਰਲ ਸਕੱਤਰ ਨਿਹਾਲ ਸਿੰਘ ਵਾਲਾ, ਦੀਪਕ ਸਮਾਲਸਰ ਨੂੰ ਜਨਰਲ ਸਕੱਤਰ ਬਾਘਾਪੁਰਾਣਾ, ਅਮਨਦੀਪ ਸਿੰਘ ਪੰਡੋਰੀ ਅਰਾਈਆਂ ਅਤੇ ਸ਼ੇਰ ਸਿੰਘ ਤਲਵੰਡੀ ਮੱਲੀਆਂ ਨੂੰ ਧਰਮਕੋਟ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਸੀਨੀਅਰ ਨੇਤਾ ਅਜੈ ਸ਼ਰਮਾ ਅਤੇ ਹੋਰ ਹਾਜ਼ਰ ਸਨ।