ਅਨਲਾਕ-4 : ਸ਼ਹਿਰੀ ਖੇਤਰਾਂ ''ਚ ਕੁਝ ਢਿੱਲ ਦੇਣ ਦਾ ਫੈਸਲਾ

Thursday, Sep 10, 2020 - 03:14 PM (IST)

ਅਨਲਾਕ-4 : ਸ਼ਹਿਰੀ ਖੇਤਰਾਂ ''ਚ ਕੁਝ ਢਿੱਲ ਦੇਣ ਦਾ ਫੈਸਲਾ

ਮੋਹਾਲੀ (ਨਿਆਮੀਆਂ) : ਸੂਬਾ ਸਰਕਾਰ ਵਲੋਂ 9 ਤੋਂ 30 ਸਤੰਬਰ ਤੱਕ ਅਨਲਾਕ 4 ਨੂੰ ਲਾਗੂ ਕਰਨ ਲਈ ਸੋਧੇ ਦਿਸ਼ਾ-ਨਿਰਦੇਸ਼ਾਂ ਬਾਰੇ ਦੱਸਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ਵਿਚ ਲਾਈਆਂ ਕੁਝ ਪਾਬੰਦੀਆਂ ਵਿਚ ਢਿੱਲ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪਾਬੰਦੀਆਂ ਵਿਚ ਦਿੱਤੀ ਢਿੱਲ ਅਧੀਨ ਹੁਣ ਸ਼ਨੀਵਾਰ ਨੂੰ ਕਰਫ਼ਿਊ ਨਹੀਂ ਲਗਾਇਆ ਜਾਵੇਗਾ ਹਾਲਾਂਕਿ ਜ਼ਿਲ੍ਹੇ ਦੇ ਸਾਰੇ ਮਿਊਂਸੀਪਲ ਕਸਬਿਆਂ ਵਿਚ ਐਤਵਾਰ ਨੂੰ ਪੂਰੇ ਦਿਨ ਕਰਫ਼ਿਊ ਜਾਰੀ ਰਹੇਗਾ। ਰਾਤ ਨੂੰ ਕਰਫਿਊ ਲਗਾਉਣ ਬਾਰੇ ਉਨ੍ਹਾਂ ਦੱਸਿਆ ਕਿ ਹਫ਼ਤੇ ਦੇ ਸਾਰੇ ਦਿਨ ਸ਼ਹਿਰਾਂ ਦੀ ਮਿਊਂਸੀਪਲ ਹੱਦ ਅੰਦਰ ਸਾਰੇ ਗੈਰ-ਜ਼ਰੂਰੀ ਕੰਮਾਂ ਲਈ ਵਿਅਕਤੀਆਂ ਦੇ ਆਉਣ-ਜਾਣ 'ਤੇ ਰਾਤ 9:30 ਵਜੇ ਤੋਂ ਸਵੇਰੇ 5 ਵਜੇ ਤੱਕ ਪਾਬੰਦੀ ਰਹੇਗੀ।

ਇਹ ਵੀ ਪੜ੍ਹੋ : ਬੇਰੁਜ਼ਗਾਰ ਅਧਿਆਪਕ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ, ਸਰਕਾਰ ਨੂੰ ਦਿੱਤੀ ਚਿਤਾਵਨੀ 

ਹਾਲਾਂਕਿ, ਜ਼ਰੂਰੀ ਗਤੀਵਿਧੀਆਂ ਅਤੇ ਸੇਵਾਵਾਂ, ਰਾਸ਼ਟਰੀ ਅਤੇ ਰਾਜ ਮਾਰਗਾਂ 'ਤੇ ਵਿਅਕਤੀਆਂ ਅਤੇ ਚੀਜ਼ਾਂ ਦੀ ਆਵਾਜਾਈ, ਅੰਤਰ-ਰਾਜੀ ਅਤੇ ਰਾਜ ਵਿਚ ਵਿਅਕਤੀਆਂ ਦੇ ਆਉਣ-ਜਾਣ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਉਤਰਣ ਤੋਂ ਬਾਅਦ ਮਾਲ ਨੂੰ ਉਤਾਰਣ ਅਤੇ ਵਿਅਕਤੀਆਂ ਨੂੰ ਉਨ੍ਹਾਂ ਦੇ ਸਥਾਨਾਂ 'ਤੇ ਜਾਣ ਦੀ ਇਜਾਜ਼ਤ ਹੋਵੇਗੀ। ਸਿਹਤ ਸੰਭਾਲ ਸੰਸਥਾਵਾਂ ਜਿਵੇਂ ਹਸਪਤਾਲਾਂ, ਲੈਬਾਂ, ਡਾਇਗਨੋਸਟਿਕ ਸੈਂਟਰਾਂ ਅਤੇ ਕੈਮਿਸਟ ਦੁਕਾਨਾਂ ਨੂੰ ਹਫ਼ਤੇ ਦੇ ਸਾਰੇ 7 ਦਿਨ 24 ਘੰਟੇ ਖੋਲ੍ਹਣ ਦੀ ਆਗਿਆ ਹੋਵੇਗੀ। ਸਾਰੀਆਂ ਕਿਸਮ ਦੀਆਂ ਪ੍ਰੀਖਿਆਵਾਂ, ਯੂਨੀਵਰਸਟੀਆਂ, ਬੋਰਡਾਂ, ਲੋਕ ਸੇਵਾ ਕਮਿਸ਼ਨਾਂ ਅਤੇ ਹੋਰ ਅਦਾਰਿਆਂ ਵਲੋਂ ਕਰਵਾਏ ਗਏ ਦਾਖਲਾ/ਦਾਖਲਾ ਟੈਸਟਾਂ ਦੇ ਸਬੰਧ ਵਿਚ ਵਿਅਕਤੀਆਂ ਅਤੇ ਵਿਦਿਆਰਥੀਆਂ ਦੇ ਆਉਣ-ਜਾਣ ਦੀ ਇਜਾਜ਼ਤ ਹੋਵੇਗੀ। ਦੁਕਾਨਾਂ/ਮਾਲ (ਜ਼ਰੂਰੀ ਚੀਜ਼ਾਂ ਤੋਂ ਇਲਾਵਾ) ਸੋਮਵਾਰ ਤੋਂ ਸ਼ਨੀਵਾਰ ਰਾਤ 9 ਵਜੇ ਤੱਕ ਖੁੱਲ੍ਹ ਸਕਦੇ ਹਨ ਜਦੋਂ ਕਿ ਜ਼ਰੂਰੀ ਚੀਜ਼ਾਂ ਵਾਲੀਆਂ ਦੁਕਾਨਾਂ/ਮਾਲ ਐਤਵਾਰ ਨੂੰ ਵੀ ਇਸੇ ਸਮੇਂ ਲਈ ਖੋਲ੍ਹੇ ਜਾ ਸਕਣਗੇ। ਰੈਸਟੋਰੈਂਟ (ਸਮੇਤ ਮਾਲ ਅਤੇ ਹੋਟਲਾਂ ਵਾਲੇ), ਧਾਰਮਿਕ ਸਥਾਨ, ਖੇਡ ਕੰਪਲੈਕਸ, ਸਟੇਡੀਆ, ਜਨਤਕ ਪਾਰਕ ਅਤੇ ਸ਼ਰਾਬ ਦੇ ਠੇਕੇ ਰੋਜ਼ਾਨਾ 9 ਵਜੇ ਤਕ ਖੁੱਲ੍ਹੇ ਰਹਿ ਸਕਦੇ ਹਨ। 4 ਪਹੀਆ ਵਾਹਨ ਵਿਚ ਡਰਾਈਵਰ ਸਮੇਤ ਸਿਰਫ਼ 3 ਵਿਅਕਤੀਆਂ ਨੂੰ ਹੀ ਬੈਠਣ ਦੀ ਆਗਿਆ ਹੋਵੇਗੀ।

ਇਹ ਵੀ ਪੜ੍ਹੋ : ਵਪਾਰਕ ਸੌਖ ਸਬੰਧੀ ਸਰਵੇਖਣ 'ਚ ਪੰਜਾਬ ਨੂੰ ਮਿਲੇ 19ਵੇਂ ਰੈਂਕ ਤੋਂ ਮੁੱਖ ਮੰਤਰੀ ਅਸੰਤੁਸ਼ਟ

ਰੀਆਂ ਬੱਸਾਂ ਅਤੇ ਜਨਤਕ ਆਵਾਜਾਈ ਵਾਹਨਾਂ ਵਿਚ ਅੱਧੀ (50 ਪ੍ਰਤੀਸ਼ਤ) ਸਮਰੱਥਾ ਨਾਲ ਬੈਠਣ ਦੀ ਆਗਿਆ ਦੇਵੇਗਾ ਅਤੇ ਕੋਈ ਵੀ ਵਿਅਕਤੀ ਖੜ੍ਹਾ ਨਹੀਂ ਹੋਵੇਗਾ। ਅਨਲਾਕ 4 ਅਧੀਨ ਇਕੱਠ ਕਰਨ 'ਤੇ ਅਜੇ ਪਾਬੰਦੀ ਹੈ ਜਿਸ ਅਧੀਨ ਸਾਰੇ ਜ਼ਿਲ੍ਹੇ ਵਿਚ ਸਾਰੇ ਸਮਾਜਿਕ, ਰਾਜਨੀਤਿਕ, ਧਾਰਮਿਕ ਇਕੱਠਾਂ ਅਤੇ ਵਿਰੋਧ ਪ੍ਰਦਰਸ਼ਨਾਂ ਦੀ ਮਨਾਹੀ ਹੈ। ਹਾਲਾਂਕਿ, ਵਿਆਹ ਅਤੇ ਸੰਸਕਾਰ ਨਾਲ ਹੋਣ ਵਾਲੇ ਇਕੱਠਾਂ ਲਈ ਕ੍ਰਮਵਾਰ ਸਿਰਫ਼ 30 ਵਿਅਕਤੀਆਂ ਅਤੇ 20 ਵਿਅਕਤੀਆਂ ਦੇ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ। ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਮਹੀਨੇ ਦੇ ਅੰਤ ਤਕ 50 ਫ਼ੀਸਦੀ ਸਟਾਫ਼ ਨਾਲ ਕੰਮ ਕਰਨਗੇ ਭਾਵ ਕਿਸੇ ਖਾਸ ਦਿਨ ਦਫ਼ਤਰ ਵਿੱਚ 50 ਫ਼ੀਸਦੀ ਤੋਂ ਵੱਧ ਕਰਮਚਾਰੀਆਂ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਇਹ ਪਾਬੰਦੀਆਂ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਵਿਚ ਹੀ ਲਾਗੂ ਹੋਣਗੀਆਂ।

ਇਹ ਵੀ ਪੜ੍ਹੋ : ਛੋਟੀ ਉਮਰੇ ਪੰਜਾਬੀ ਸਿਨੇਮਾ 'ਚ ਨਾਮਣਾ ਖੱਟਣ ਵਾਲੇ ਨੌਜਵਾਨ ਨਿਰਦੇਸ਼ਕ ਦੀ ਮੌਤ, ਕਲਾਕਾਰਾਂ 'ਚ ਛਾਇਆ ਮਾਤਮ



 


author

Anuradha

Content Editor

Related News