ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਯੋਜਨਾ ਗਰੀਬ ਕਿਸਾਨਾਂ ਨਾਲ ਮਜ਼ਾਕ: ਡਾ. ਚੀਮਾ

Monday, Jan 08, 2018 - 06:30 PM (IST)

ਨੂਰਪੁਰ ਬੇਦੀ (ਅਵਿਨਾਸ਼/ਸ਼ਰਮਾ)— ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਕੈਪਟਨ ਸਰਕਾਰ ਨੇ ਕਰਜ਼ਾ ਮੁਆਫੀ ਦੇ ਨਾਮ 'ਤੇ ਕਿਸਾਨਾਂ ਨਾਲ ਮਜ਼ਾਕ ਕੀਤਾ ਹੈ। ਇਹ ਪ੍ਰਗਟਾਵਾ ਸੋਮਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ।
ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ 90 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਸਿਰਫ 160 ਕਰੋੜ ਰੁਪਏ ਦੇ ਕਰਜ਼ੇ ਹੀ ਮੁਆਫ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਸਿਰਫ ਸਹਿਕਾਰੀ ਸਭਾਵਾਂ ਤੋਂ ਹੀ ਨਹੀਂ ਸਗੋਂ ਸਹਿਕਾਰੀ ਬੈਂਕਾਂ ਤੋਂ ਵੀ ਕਰਜ਼ੇ ਲਏ ਹਨ, ਜਿਹਨਾਂ ਨੂੰ ਮੁਆਫ ਕਰਨ ਬਾਰੇ ਸਰਕਾਰ ਨੇ ਕੁਝ ਨਹੀਂ ਕੀਤਾ। ਡਾ. ਚੀਮਾ ਨੇ ਆਖਿਆ ਕਿ ਕਰਜ਼ਾ ਮੁਆਫੀ ਸਾਰੇ ਕਿਸਾਨਾਂ ਨੂੰ ਨਾ ਦੇ ਕੇ ਕਈ ਥਾਈਂ ਸਿਰਫ ਆਪਣੇ ਚਹੇਤਿਆਂ ਦੇ ਕਰਜ਼ੇ ਹੀ ਮੁਆਫ ਕੀਤੇ ਹਨ। ਸਰਕਾਰ ਨੂੰ ਪੰਜਾਬ ਦੇ ਸਾਰੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨੇ ਚਾਹੀਦੇ ਹਨ ਤਾਂ ਕਿ ਪੰਜਾਬ ਦੇ ਕਿਸਾਨ ਖੁਦਕੁਸ਼ੀਆਂ ਨਾ ਕਰਨ। ਇਸ ਮੌਕੇ ਰਣਜੀਤ ਸਿੰਘ ਗੁਡਵਿੱਲ, ਮਾ. ਰਾਮ ਸਿੰਘ, ਕੇਸਰ ਸਿੰਘ, ਠੇਕੇਦਾਰ ਕੁਲਵੀਰ ਸਿੰਘ, ਗੌਰਵ ਰਾਣਾ, ਭਾਰਤ ਭੂਸ਼ਣ ਹੈਪੀ, ਮਾ. ਗੋਪਾਲ ਸੈਣੀ, ਮਨੋਜ ਜੋਸ਼ੀ, ਦਰਬਾਰਾ ਸਿੰਘ ਬਾਲਾ, ਸਰਪੰਚ ਨਿਰਮਲ ਸਿੰਘ ਰੌਲੀ, ਹੁਸਨ ਸਿੰਘ ਰੂੜੇਵਾਲ, ਕੇਸਰ ਸਿੰਘ ਮੂਸਾਪੁਰ ਅਤੇ ਕਮਲ ਦੇਵ ਮੁੰਡਰਾ ਵੀ ਹਾਜ਼ਰ ਸਨ।


Related News