ਕਰਜ਼ੇ ਤੋਂ ਪ੍ਰੇਸ਼ਾਨ ਇਕ ਹੋਰ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੀਤੀ ਖ਼ੁਦਕੁਸ਼ੀ

Monday, Apr 11, 2022 - 09:04 AM (IST)

ਕਰਜ਼ੇ ਤੋਂ ਪ੍ਰੇਸ਼ਾਨ ਇਕ ਹੋਰ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੀਤੀ ਖ਼ੁਦਕੁਸ਼ੀ

ਨੱਥੂਵਾਲਾ ਗਰਬੀ (ਰਾਜਵੀਰ) - ਨਜ਼ਦੀਕੀ ਪਿੰਡ ਭਲੂਰ ਦੇ ਇਕ ਕਿਸਾਨ ਵਲੋਂ ਕਰਜ਼ੇ ਤੋਂ ਤੰਗ ਹੋ ਕੇ ਜ਼ਹਿਰੀਲੀ ਸਪਰੇਅ ਪੀ ਕੇ ਜ਼ਿੰਦਗੀ ਖ਼ਤਮ ਕਰ ਲੈਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਕਿਸਾਨ ਦੀ ਪਛਾਣ ਰਣਜੀਤ ਸਿੰਘ ਘੁਮਾਣ (ਖੰਨੇ ਵਾਲੇ) ਪੁੱਤਰ ਬਲਬੀਰ ਸਿੰਘ ਜੱਟ ਸਿੱਖ ਉਮਰ ਕਰੀਬ 45 ਸਾਲ ਵਜੋਂ ਹੋਈ ਹੈ। 

ਪੜ੍ਹੋ ਇਹ ਵੀ ਖ਼ਬਰ - ਗੜ੍ਹਦੀਵਾਲਾ: ਡੈਮ ’ਚ ਨਹਾਉਣ ਗਏ 4 ਨੌਜਵਾਨਾਂ ’ਚੋਂ 1 ਡੁੱਬਿਆ, ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਮ੍ਰਿਤਕ ਕਿਸਾਨ ਰਣਜੀਤ ਦੇ ਭਰਾ ਗੁਰਜੀਤ ਸਿੰਘ ਘੁਮਾਣ ਨੇ ਦੱਸਿਆ ਕਿ ਉਸ ਦੇ ਭਰਾ ਦੇ ਸਿਰ ’ਤੇ ਬੈਂਕ ਅਤੇ ਆੜ੍ਹਤੀਆ ਦਾ ਬਹੁਤ ਕਰਜ਼ਾ ਸੀ, ਜਿਸ ਕਾਰਣ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸ ਕਰ ਕੇ ਉਸ ਨੇ ਆਪਣੇ ਘਰ ਹੀ ਜ਼ਹਿਰੀਲੀ ਦਵਾਈ ਪੀ ਲਈ। ਇਸ ਗੱਲ ਦਾ ਪਤਾ ਲੱਗਣ ’ਤੇ ਉਸ ਨੂੰ ਸਿਵਲ ਹਸਪਤਾਲ ਮੋਗਾ ਇਲਾਜ ਵਾਸਤੇ ਲਿਜਾਇਆ ਗਿਆ ਪਰ ਰਸਤੇ ਵਿਚ ਉਸ ਦੀ ਮੌਤ ਹੋ ਗਈ।

ਪੜ੍ਹੋ ਇਹ ਵੀ ਖ਼ਬਰ - ਅਧਿਆਪਕ ਦੀ ਸ਼ਰਮਸਾਰ ਕਰਤੂਤ: ਵਿਆਹ ਦਾ ਝਾਂਸਾ ਦੇ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਬਣਾਏ ਸਰੀਰਕ ਸਬੰਧ

ਮ੍ਰਿਤਕ ਰਣਜੀਤ ਸਿੰਘ ਦਾ ਪੋਸਟਮਾਰਟਮ ਕਰਨ ਤੋਂ ਬਆਦ ਉਸ ਦਾ ਅੰਤਿਮ ਸੰਸਕਾਰ ਪਿੰਡ ਭਲੂਰ ਦੇ ਸ਼ਮਸ਼ਾਨ ਘਾਟ ਵਿਚ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਰਣਜੀਤ ਸਿੰਘ ਨੇ ਕਿਸਾਨੀ ਸੰਘਰਸ਼ ਦੌਰਾਨ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਆਪਣਾ ਟਰੈਕਟਰ-ਟਰਾਲੀ ਲੈ ਕੇ ਸਿੰਘੂ ਬਾਰਡਰ ਗਿਆ ਸੀ ਅਤੇ ਲਗਾਤਾਰ ਸੰਘਰਸ਼ ਵਿਚ ਹਾਜ਼ਰੀ ਭਰਦਾ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ: ਗਰਭਵਤੀ ਦੇ ਢਿੱਡ ’ਚ ਨੌਜਵਾਨਾਂ ਨੇ ਮਾਰੀਆਂ ਲੱਤਾਂ, 20 ਘੰਟੇ ਸਿਵਲ ਹਸਪਤਾਲ ’ਚ ਤੜਫਦੀ ਰਹੀ


author

rajwinder kaur

Content Editor

Related News