ਕਰਜ਼ੇ ਦੀ ਮਾਰ ਨਾ ਸਹਾਰ ਸਕਿਆ ਇਕ ਹੋਰ ਕਿਸਾਨ, ਮੌਤ ਨੂੰ ਲਗਾਇਆ ਗਲੇ

Thursday, Dec 21, 2017 - 03:17 PM (IST)

ਕਰਜ਼ੇ ਦੀ ਮਾਰ ਨਾ ਸਹਾਰ ਸਕਿਆ ਇਕ ਹੋਰ ਕਿਸਾਨ, ਮੌਤ ਨੂੰ ਲਗਾਇਆ ਗਲੇ

ਤਰਨਤਾਰਨ (ਵਿਜੇ ਅਰੋੜਾ) - ਵਿਧਾਨ ਸਭਾ ਹਲਕਾ ਪੱਟੀ ਦੇ ਪੈਂਦੇ ਪਿੰਡ ਭਊਵਾਲ ਦੇ ਇਕ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਪੱਟੀ ਦੇ ਪਿੰਡ ਭਊਵਾਲ ਦੇ ਰਹਿਣ ਵਾਲੇ ਰਣਜੀਤ ਸਿੰਘ 'ਤੇ ਬੈਂਕ ਤੇ ਆੜ੍ਹਤੀਏ ਦਾ ਤਕਰੀਬਨ 25 ਲੱਖ ਦਾ ਕਰਜ਼ਾ ਸੀ ਜਦਕਿ ਉਸ ਕੋਲ 5 ਏਕੜ ਜ਼ਮੀਨ ਸੀ। ਬੈਂਕ ਵਾਲੇ ਉਸ ਤੋਂ ਪੈਸੇ ਲੈਣ ਲਈ ਉਸ ਦੇ ਘਰ ਦਿਨ ਰਾਤ ਚੱਕਰ ਮਾਰਦੇ ਸਨ ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਇਸ ਪਰੇਸ਼ਾਨੀ ਦੇ ਚਲਦਿਆ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News