ਪੰਜਾਬ ਵਿਧਾਨ ਸਭਾ ’ਚ ਖੜਕਾ-ਦੜਕਾ, ਮੁੱਖ ਮੰਤਰੀ ਬੋਲੇ, ਓ ਬਾਜਵਾ ਅੱਖਾਂ ’ਚ ਅੱਖਾਂ ਪਾ ਕੇ ਗੱਲ ਕਰ

Monday, Mar 04, 2024 - 06:29 PM (IST)

ਪੰਜਾਬ ਵਿਧਾਨ ਸਭਾ ’ਚ ਖੜਕਾ-ਦੜਕਾ, ਮੁੱਖ ਮੰਤਰੀ ਬੋਲੇ, ਓ ਬਾਜਵਾ ਅੱਖਾਂ ’ਚ ਅੱਖਾਂ ਪਾ ਕੇ ਗੱਲ ਕਰ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਅੱਜ ਦੂਜੇ ਦਿਨ ਖੂਬ ਹੰਗਾਮਾ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਤਿੱਖੀ ਬਹਿਸ ਹੋ ਗਈ। ਦਰਅਸਲ ਮੁੱਖ ਮੰਤਰੀ ਨੇ ਆਖਿਆ ਕਿ ਪਵਿੱਤਰ ਸਦਨ ਦੀ ਮਰਿਆਦਾ ਕਾਇਮ ਰੱਖਣ ਲਈ ਵਿਰੋਧੀ ਧਿਰ ਦਾ ਸਦਨ ਵਿਚ ਰਹਿਣਾ ਬਹੁਤ ਜ਼ਰੂਰੀ ਹੈ। ਵਿਰੋਧੀਆਂ ਨੂੰ ਪੂਰਾ ਸਮਾਂ ਦਿੱਤਾ ਜਾਵੇਗਾ ਉਹ ਆਪਣੀ ਗੱਲ ਰੱਖਣ ਪਰ ਕਾਂਗਰਸ ਹਰ ਵਾਰ ਵਿਧਾਨ ਸਭਾ ਦੀ ਕਾਰਵਾਈ ਛੱਡ ਕੇ ਬਾਹਰ ਚਲੀ ਜਾਂਦੀ ਹੈ, ਅਜਿਹਾ ਇਸ ਵਾਰ ਨਾ ਹੋਵੇ, ਇਸ ਲਈ ਉਹ ਤਾਲ਼ਾ ਲੈ ਕੇ ਆਏ ਹਨ, ਜਿਹੜਾ ਉਨ੍ਹਾਂ ਨੇ ਸਪੀਕਰ ਨੂੰ ਗਿੱਫਟ ਕੀਤਾ। ਤਾਲ਼ੇ ਦੇ ਮੁੱਦੇ ’ਤੇ ਵਿਰੋਧੀਆਂ ਵਲੋਂ ਖੂਬ ਹੰਗਾਮਾ ਕੀਤਾ ਗਿਆ। ਲਗਭਗ ਅੱਧੇ ਘੰਟੇ ਤੋਂ ਵੱਧ ਮੁੱਖ ਮੰਤਰੀ ਤੇ ਵਿਰੋਧੀਆਂ ਵਿਚਾਲੇ ਬਹਿਸ ਹੁੰਦੀ ਰਹੀ। ਇਸ ਵਿਚਾਲੇ ਸਦਨ ਦੀ ਕਾਰਵਾਈ ਮੁਲਤਵੀ ਵੀ ਕਰਨੀ ਪਈ।

ਇਹ ਵੀ ਪੜ੍ਹੋ : ਜਲੰਧਰ ਪਹੁੰਚੇ ਅਰਵਿੰਦ ਕੇਜਰੀਵਾਲ, ਬੋਲੇ ਲੋਕ ਸਭਾ ਉਮੀਦਵਾਰਾਂ ਦਾ ਐਲਾਨ 2-3 ਦਿਨਾਂ ਵਿਚ

ਇਸ ਦੌਰਾਨ ਦੋਵਾਂ ਧਿਰਾਂ ਵਲੋਂ ਤੂੰ ਤੜਾਕ ਤਕ ਦੀ ਨੌਬਤ ਆ ਗਈ। ਹੰਗਾਮੇ ਵਿਚਾਲੇ ਮੁੱਖ ਮੰਤਰੀ ਵਲੋਂ ਆਪਣਾ ਸੰਬੋਧਨ ਜਾਰੀ ਰੱਖਿਆ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਬੰਦੇ ਦੇ ਪੁੱਤਰ ਬਣ ਕੇ ਗੱਲ ਕਰੋ, ਇਸ ’ਤੇ ਤਲਕ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅੱਖਾਂ ’ਚ ਅੱਖਾਂ ਪਾ ਕੇ ਗੱਲ ਕਰੋ। ਵਿਰੋਧੀ ਧਿਰ ਵਾਂਗ ਬਹਿਸ ਦਾ ਹਿੱਸਾ ਬਣੋ। ਵਿਰੋਧੀ ਧਿਰ ਦੇ ਰਵੱਈਏ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਬਾਜਵਾ ਨੂੰ ਤਿੱਖੇ ਸ਼ਬਦਾਂ ਵਿਚ ਕਿਹਾ ਕਿ ‘ਓਏ ਮਿਸਟਰ ਬਾਜਵਾ, ਅੱਖਾਂ ਇੱਧਰ ਕਰ, ਰਾਤ ਪੌਣੇ ਦੋ ਵਜੇ ਤੱਕ ਮੈਂ ਕਿਸਾਨਾਂ ਨਾਲ ਬੈਠ ਕੇ ਕਿਸਾਨਾਂ ਦੀਆਂ ਮੀਟਿੰਗਾਂ ਕਰਵਾਉਂਦਾ ਰਿਹਾ, ਤੁਸੀਂ ਗਿਆਰਾਂ ਵਜੇ ਉੱਠਣ ਵਾਲੇ ਬੰਦੇ, ਤੁਹਾਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ, ਤੁਸੀਂ ਫੁੱਟ ਪਵਾਉਣ ਵਾਲੇ ਬੰਦੇ ਹੋ, ਅੱਜ ਕਿਸਾਨ ਯਾਦ ਆ ਗਏ। 

ਮੁੱਖ ਮੰਤਰੀ ਨੇ ਕਿਹਾ ਕਿ ਤੁਹਾਨੂੰ ਲੋਕਾਂ ਨੇ ਇਸ ਲਈ ਭੇਜਿਆ ਕਿ ਤੁਸੀਂ ਬਹਿਸ ਤੋਂ ਭੱਜੋ ਅਤੇ ਸਦਨ ਦੀ ਕਾਰਵਾਈ ਵਿਚਾਲੇ ਛੱਡ ਕੇ ਬਾਹਰ ਚਲੇ ਜਾਓ। ਮੁੱਖ ਮੰਤਰੀ ਨੇ ਕਿਹਾ ਕਿ ਮਈ ਮਹੀਨੇ ਵਿਚ ਲੋਕ ਇਨ੍ਹਾਂ ਨੂੰ ਪੱਕਾ ਤਾਲ਼ਾ ਲਗਾ ਦੇਣਗੇ। ਇਹ ਤਾਲ਼ਾ 2022 ਵਿਚ ਵੀ ਲਗਾਇਆ ਸੀ। ਇਹ ਤਾਲ਼ਾ ਅੰਦਰੋਂ ਲੱਗ ਰਿਹਾ ਹੈ, ਬਾਹਰੋਂ ਨਹੀਂ। ਲੋਕਾਂ ਨੇ ਤੁਹਾਨੂੰ ਇਸ ਲਈ ਨਹੀਂ ਭੇਜਿਆ ਕਿ ਤੁਸੀਂ ਮਰਦਾਬਾਦ ਕਰਦੇ ਬਾਹਰ ਚਲੇ ਜਾਓ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਵਾਸੀਆਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਜਾਰੀ ਕੀਤੇ ਹੁਕਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News