ਪੰਜਾਬ ਪੁਲਸ ਦੀ ਹਿਰਾਸਤ 'ਚ 31 ਲੋਕਾਂ ਦੀ ਮੌਤ, ਪਿਛਲੇ 5 ਸਾਲਾਂ ਦੇ ਅੰਕੜੇ ਆਏ ਸਾਹਮਣੇ

Monday, Aug 07, 2023 - 02:34 PM (IST)

ਪੰਜਾਬ ਪੁਲਸ ਦੀ ਹਿਰਾਸਤ  'ਚ 31 ਲੋਕਾਂ ਦੀ ਮੌਤ, ਪਿਛਲੇ 5 ਸਾਲਾਂ ਦੇ ਅੰਕੜੇ ਆਏ ਸਾਹਮਣੇ

ਚੰਡੀਗੜ੍ਹ : ਪੰਜਾਬ 'ਚ ਪਿਛਲੇ 5 ਸਾਲਾਂ 2018-19 ਤੋਂ 2022-23 ਦਰਮਿਆਨ ਪੰਜਾਬ ਪੁਲਸ ਦੀ ਹਿਰਾਸਤ 'ਚ 31 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸਾਲ 2022-23 ਦਰਮਿਆਨ ਪੁਲਸ ਦੀ ਹਿਰਾਸਤ 'ਚ ਹੋਈਆਂ ਮੌਤਾਂ ਦੀ ਗਿਣਤੀ ਸਭ ਤੋਂ ਵੱਧ ਸੀ, ਜਿਸ ਦੌਰਾਨ 10 ਮੌਤਾਂ ਹੋਈਆਂ। ਇਸ ਤੋਂ ਇਲਾਵਾਂ 2018-19 'ਚ 5, 2019-20 'ਚ 6, 2020-21 'ਚ 2 ਅਤੇ 2021-22 'ਚ 8 ਮੌਤਾਂ ਹੋਈਆਂ।

ਇਹ ਵੀ ਪੜ੍ਹੋ : ਸਕੂਲ 'ਚ ਪੜ੍ਹਦੇ ਮੁੰਡੇ ਦੀ ਸ਼ਰਮਨਾਕ ਕਰਤੂਤ, ਨਾਲ ਪੜ੍ਹਦੀ ਕੁੜੀ ਨਾਲ ਪਾਰ ਕੀਤੀਆਂ ਸਾਰੀਆਂ ਹੱਦਾਂ

ਗੁਆਂਢੀ ਸੂਬੇ ਹਰਿਆਣਾ 'ਚ ਇਸ ਸਮੇਂ ਦਰਮਿਆਨ 20 ਅਤੇ ਹਿਮਾਚਲ ਪ੍ਰਦੇਸ਼ 'ਚ ਪੁਲਸ ਹਿਰਾਸਤ 'ਚ 6 ਮੌਤਾਂ ਰਿਕਾਰਡ ਕੀਤੀਆਂ ਗਈਆਂ। ਚੰਡੀਗੜ੍ਹ 'ਚ ਪਿਛਲੇ 5 ਸਾਲਾਂ ਦੌਰਾਨ ਪੁਲਸ ਹਿਰਾਸਤ 'ਚ ਇਕ ਵੀ ਮੌਤ ਨਹੀਂ ਹੋਈ। ਸੰਸਦ 'ਚ ਚੱਲ ਰਹੇ ਮਾਨਸੂਨ ਇਜਲਾਸ ਦੌਰਾਨ ਇਕ ਸਵਾਲ ਦੇ ਜਵਾਬ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ 'ਚ ਦੱਸਿਆ ਕਿ ਦੇਸ਼ ਭਰ 'ਚ ਪਿਛਲੇ 5 ਸਾਲਾਂ ਦੌਰਾਨ ਪੁਲਸ ਹਿਰਾਸਤ 'ਚ ਕੁੱਲ 687 ਲੋਕਾਂ ਦੀ ਜਾਨ ਚਲੀ ਗਈ।

ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਸ ਦੇ SI ਦੇ ਕਾਰੇ ਨੇ ਪੂਰਾ ਪੁਲਸ ਵਿਭਾਗ ਕਰ ਛੱਡਿਆ ਹੈਰਾਨ, ਡਰ ਦੇ ਮਾਰੇ ਨੇ ਅਖ਼ੀਰ 'ਚ...

ਅੰਕੜਿਆਂ ਮੁਤਾਬਕ ਇਸ ਸਮੇਂ ਦੌਰਾਨ ਪੁਲਸ ਹਿਰਾਸਤ 'ਚ ਸਭ ਤੋਂ ਵੱਧ 81 ਮੌਤਾਂ ਗੁਜਰਾਤ 'ਚ ਦਰਜ ਕੀਤੀਆਂ ਗਈਆਂ। ਇਸ ਤੋਂ ਬਾਅਦ ਮਹਾਰਾਸ਼ਟਰ 'ਚ 80, ਮੱਧ ਪ੍ਰਦੇਸ਼ 'ਚ 50, ਬਿਹਾਰ 'ਚ 47 ਅਤੇ ਉੱਤਰ ਪ੍ਰਦੇਸ਼ 'ਚ 41 ਮੌਤਾਂ ਦਰਜ ਕੀਤੀਆਂ ਗਈਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News