ਛਾਤੀ ਦੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ''ਚ 11 ਫੀਸਦੀ ਹੋਇਆ ਵਾਧਾ, ਪੰਜਾਬ ਦਾ ਹਾਲ ਸਭ ਤੋਂ ਮਾੜਾ

Sunday, Feb 11, 2024 - 06:23 PM (IST)

ਛਾਤੀ ਦੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ''ਚ 11 ਫੀਸਦੀ ਹੋਇਆ ਵਾਧਾ, ਪੰਜਾਬ ਦਾ ਹਾਲ ਸਭ ਤੋਂ ਮਾੜਾ

ਚੰਡੀਗੜ੍ਹ: ਪੰਜਾਬ ਸੂਬੇ 'ਚ 2019 ਤੋਂ 2023 ਤੱਕ ਛਾਤੀ ਦੇ ਕੈਂਸਰ ਕਾਰਨ ਹੋਣ ਵਾਲੀਆਂ ਸੰਭਾਵਿਤ ਘਟਨਾਵਾਂ ਦੀ ਦਰ ਅਤੇ ਮੌਤ ਦਰ ਦੋਵਾਂ ਵਿੱਚ 11% ਤੋਂ ਵੱਧ ਦਾ ਵਾਧਾ ਹੋਇਆ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਛਾਤੀ ਦੇ ਕੈਂਸਰ ਦੀਆਂ ਸਮੂਹਿਕ ਅਨੁਮਾਨਿਤ ਘਟਨਾਵਾਂ 2019 'ਚ 11,733 ਕੇਸਾਂ ਤੋਂ ਵਧ ਕੇ 13,045 ਕੇਸਾਂ ਤੱਕ ਪਹੁੰਚ ਗਈਆਂ, ਜੋ ਕਿ 11.18% ਦਾ ਵਾਧਾ ਹੈ। ਛਾਤੀ ਦਾ ਕੈਂਸਰ ਔਰਤਾਂ ਵਿੱਚ ਸਭ ਤੋਂ ਆਮ ਕੈਂਸਰਾਂ ਵਿੱਚੋਂ ਇੱਕ ਹੈ । ਇਹ ਇੱਕ ਅਜਿਹੀ ਸਥਿਤੀ ਹੈ ਜਿਸ 'ਚ ਛਾਤੀ ਦੇ ਟਿਸ਼ੂ ਵਿੱਚ ਅਸਧਾਰਨ ਸੈੱਲਾਂ ਦਾ ਬੇਕਾਬੂ ਵਾਧਾ ਹੁੰਦਾ ਹੈ, ਜਿਸ ਨਾਲ ਟਿਊਮਰ ਬਣਦੇ ਹਨ। ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਇਹ ਟਿਊਮਰ ਸਰੀਰ ਦੇ ਹੋਰ ਹਿੱਸਿਆਂ ਵਿੱਚ ਵੀ ਫੈਲ ਸਕਦੇ ਹਨ। 

ਇਹ ਵੀ ਪੜ੍ਹੋ :  ਚੰਗੇ ਭਵਿੱਖ ਦੀ ਚਾਹਤ ਰੱਖ ਨੌਜਵਾਨ ਵਿਦੇਸ਼ਾਂ ਨੂੰ ਕਰ ਰਹੇ ਕੂਚ, ਪੰਜਾਬ ’ਚ ਅਨੇਕਾਂ ਘਰਾਂ ਤੇ ਕੋਠੀਆਂ ਨੂੰ ਲੱਗੇ ਜ਼ਿੰਦਰੇ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਲੋਕ ਸਭਾ 'ਚ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਪੰਜ ਸਾਲਾਂ 'ਚ ਪੰਜਾਬ ਵਿੱਚ ਅਨੁਮਾਨਿਤ ਕੇਸ 2019 'ਚ 6,037 ਤੋਂ ਵੱਧ ਕੇ 2023 'ਚ 6,667 ਹੋ ਜਾਣ ਦੀ ਸੰਭਾਵਨਾ ਹੈ। ਹਰਿਆਣਾ 'ਚ ਛਾਤੀ ਦੇ ਕੈਂਸਰ ਦੇ ਕੇਸ 4,225 ਤੋਂ ਵੱਧ ਕੇ 4,761 ਹੋ ਗਏ, ਜਦੋਂ ਕਿ ਹਿਮਾਚਲ ਪ੍ਰਦੇਸ਼ ਵਿੱਚ ਕੇਸ 1,310 ਤੋਂ ਵੱਧ ਕੇ 1,437 ਅਤੇ ਚੰਡੀਗੜ੍ਹ ਵਿੱਚ 161 ਤੋਂ ਵੱਧ ਕੇ 180 ਹੋ ਗਏ।

ਇਹ ਵੀ ਪੜ੍ਹੋ :  ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਚੜ੍ਹਦੀ ਜਵਾਨੀ 'ਚ ਨੌਜਵਾਨ ਦੀ ਮੌਤ

ਉੱਤਰ ਪ੍ਰਦੇਸ਼ ਨੇ 2023 'ਚ ਦੇਸ਼ ਵਿੱਚ ਛਾਤੀ ਦੇ ਕੈਂਸਰ ਦੀ ਸਭ ਤੋਂ ਵੱਧ 30,781 ਦੇ ਅੰਕੜੇ ਦੇ ਨਾਲ ਅਨੁਮਾਨਿਤ ਘਟਨਾ ਦਰ ਦਰਜ ਕੀਤੀ। ਇਸ ਤੋਂ ਬਾਅਦ ਮਹਾਰਾਸ਼ਟਰ 'ਚ 19,530 ਅਤੇ ਪੱਛਮੀ ਬੰਗਾਲ 'ਚ 17,398 ਦਰਜ ਕੀਤਾ ਗਿਆ। ਖੇਤਰ ਵਿੱਚ ਅਨੁਮਾਨਿਤ ਛਾਤੀ ਦੇ ਕੈਂਸਰ ਦੀ ਮੌਤ ਦਰ 4,365 ਤੋਂ ਵਧ ਕੇ 4,853 ਹੋ ਗਈ, ਜੋ ਕਿ 11.17% ਦਾ ਵਾਧਾ ਹੈ। ਪੰਜਾਬ 'ਚ 2019 ਵਿੱਚ ਛਾਤੀ ਦੇ ਕੈਂਸਰ ਨਾਲ ਸਬੰਧਤ 2,246 ਮੌਤਾਂ ਦਰਜ ਕੀਤੀਆਂ ਗਈਆਂ, ਜੋ 2023 ਵਿੱਚ ਵੱਧ ਕੇ 2,480 ਹੋ ਗਈਆਂ। ਹਰਿਆਣਾ ਵਿੱਚ ਮੌਤਾਂ ਦੀ ਗਿਣਤੀ 1,572 ਤੋਂ ਵੱਧ ਕੇ 1,771, ਹਿਮਾਚਲ ਪ੍ਰਦੇਸ਼ ਵਿੱਚ 487 ਤੋਂ ਵਧ ਕੇ 535 ਅਤੇ ਚੰਡੀਗੜ੍ਹ ਵਿੱਚ 60 ਤੋਂ ਵੱਧ ਕੇ 67 ਹੋ ਗਈ ਹੈ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ 13 ਫਰਵਰੀ ਤੋਂ ਪਹਿਲਾਂ ਮੰਗਾਂ ਦਾ ਦੇਵੇ ਜਵਾਬ, ਦਿੱਲੀ ਮਾਰਚ ਦੀਆਂ ਤਿਆਰੀਆਂ ਮੁਕੰਮਲ

ਮੰਤਰਾਲੇ ਨੇ ਪੇਸ਼ ਕੀਤਾ ਕਿ ਕੇਂਦਰ ਸਰਕਾਰ ਰਾਸ਼ਟਰੀ ਸਿਹਤ ਮਿਸ਼ਨ (NHM) ਦੇ ਹਿੱਸੇ ਵਜੋਂ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ (NP-NCD) ਦੇ ਤਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਸਮਰਥਨ ਕਰਦੀ ਹੈ, ਜਿਸ ਵਿੱਚ ਬੁਨਿਆਦੀ ਢਾਂਚੇ, ਮਨੁੱਖੀ ਵਸੀਲਿਆਂ ਅਤੇ ਜਾਗਰੂਕਤਾ 'ਤੇ ਧਿਆਨ ਦਿੱਤਾ ਗਿਆ ਹੈ। ਕੈਂਸਰ ਸਮੇਤ NCDs ਦੀ ਰੋਕਥਾਮ ਅਤੇ ਇਲਾਜ ਵੱਖ-ਵੱਖ ਸਿਹਤ ਸਹੂਲਤਾਂ 'ਚ ਉਪਲਬਧ ਹੈ, ਜਿਸ ਵਿੱਚ ਸਰਕਾਰੀ ਹਸਪਤਾਲ ਵੀ ਸ਼ਾਮਲ ਹਨ ਜੋ ਮੁਫਤ ਜਾਂ ਸਬਸਿਡੀ ਵਾਲਾ ਇਲਾਜ ਪ੍ਰਦਾਨ ਕਰਦੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News