ਪਿਤਾ ਦੀ ਮੌਤ ਦੇ 6 ਦਿਨ ਬਾਅਦ ਹੀ ਪੁੱਤਰ ਦੀ ਮੌਤ

Sunday, Dec 15, 2019 - 02:26 PM (IST)

ਪਿਤਾ ਦੀ ਮੌਤ ਦੇ 6 ਦਿਨ ਬਾਅਦ ਹੀ ਪੁੱਤਰ ਦੀ ਮੌਤ

ਮੋਗਾ (ਸੰਜੀਵ ਗੁਪਤਾ)—ਰਿਸ਼ਤੇਦਾਰੀ 'ਚ ਪਿਤਾ ਦੇ ਭੋਗ ਦਾ ਸੱਦਾ ਦੇਣ ਗਏ ਪੁੱਤਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਥਾਣਾ ਬਾਘਾਪੁਰਾਣਾ ਦੇ ਥਾਣੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਰੇਸ਼ਮ ਸਿੰਘ ਪੁੱਤਰ ਅਜੀਤ ਸਿੰਘ ਪਿੰਡ ਰਾਜਿਆਨਾ ਹਾਲ ਆਬਾਦ ਬਾਘਾਪੁਰਾਣਾ ਆਪਣੀ ਸਾਈਕਲ 'ਤੇ ਆਪਣੇ ਚਾਚਾ-ਤਾਇਆ ਅਤੇ ਹੋਰ ਰਿਸ਼ਤੇਦਾਰਾਂ ਨੂੰ ਆਪਣੇ ਪਿਤਾ ਦੇ ਮੌਤ ਦੇ ਭੋਗ ਦਾ ਸੱਦਾ ਦੇਣ ਵੱਖ-ਵੱਖ ਨੇੜਲੇ ਪਿੰਡਾਂ 'ਚ ਗਿਆ ਸੀ, ਕਿਉਂਕਿ ਉਸ ਦੇ ਪਿਤਾ ਅਜੀਤ ਸਿੰਘ ਦੀ ਮੌਤ 8 ਦਸੰਬਰ ਨੂੰ ਹੋਇਆ ਸੀ। ਸੱਦਾ ਦੇਣ ਦੇ ਬਾਅਦ ਸਾਈਕਲ 'ਤੇ ਵਾਪਸ ਆਉਂਦੇ ਹੋਏ ਅਚਾਨਕ ਕੁੱਤਾ ਸਾਹਮਣੇ ਆ ਗਿਆ, ਜਿਸ ਨਾਲ ਉਹ ਟਕਰਾਅ ਕੇ ਸੜਕ 'ਤੇ ਡਿੱਗ ਗਿਆ ਅਤੇ ਸਿਰ ਫੱਟ ਜਾਣ ਨਾਲ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਥਾਣੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਮੰਦਰ ਸਿੰਘ ਦੇ ਬਿਆਨਾਂ ਦੇ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।


author

Shyna

Content Editor

Related News