6 ਸਾਲ ਪਹਿਲਾਂ ਵਿਆਹੀ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ,ਜਾਂਚ ’ਚ ਜੁੱਟੀ ਪੁਲਸ

Friday, Sep 03, 2021 - 11:38 AM (IST)

6 ਸਾਲ ਪਹਿਲਾਂ ਵਿਆਹੀ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ,ਜਾਂਚ ’ਚ ਜੁੱਟੀ ਪੁਲਸ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ, ਧਰਮਪਾਲ): ਸਥਾਨਕ ਸੇਖਾ ਰੋਡ ’ਤੇ ਭੇਤਭਰੇ ਹਾਲਾਤਾਂ ’ਚ ਇਕ ਜਨਾਨੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਿਸ ਦੇ ਸਬੰਧ ’ਚ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਆਰੰਭ ਦਿੱਤੀ ਹੈ।ਜਾਣਕਾਰੀ ਮੁਤਾਬਕ ਬਰਨਾਲਾ ਦੇ ਸੇਖਾ ਰੋਡ ’ਤੇ ਗਲੀ ਨੰਬਰ 5 ਦੀ ਵਸਨੀਕ ਚੰਚਲ ਗਰਗ (31) ਪਤਨੀ ਪੰਕਜ ਗਰਗ ਦੀ ਵੀਰਵਾਰ ਸ਼ਾਮ ਨੂੰ ਸ਼ੱਕੀ ਹਾਲਾਤਾਂ ’ਚ ਮੌਤ ਹੋਣ ਜਾਣ ਦੀ ਖ਼ਬਰ ਨੇ ਇਲਾਕੇ ’ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ।  ਜਿਸ ਪਿੱਛੋਂ ਮੌਕਾ ਏ ਵਾਰਦਾਤ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਦਿੱਤਾ ਹੈ ਕਿ ਮ੍ਰਿਤਕ ਦੇਹ ਨੂੰ ਪੁਲਸ ਨੇ ਸਿਵਲ ਹਸਪਤਾਲ ਦੀ ਮ੍ਰਿਤਕ ਦੇਹ ਸੰਭਾਲ ਘਰ ਵਿਖੇ ਰਖਵਾ ਦਿੱਤਾ ਹੈ। ਜਿੱਥੇ ਵੱਡੀ ਗਿਣਤੀ ਲੋਕਾਂ ਦਾ ਇਕੱਠ ਵੀ ਜੁੜ ਗਿਆ।ਮ੍ਰਿਤਕ ਚੰਚਲ ਗਰਗ ਦਾ 6 ਸਾਲ ਪਹਿਲਾਂ ਵਿਆਹ ਹੋਇਆ ਸੀ।

ਇਹ ਵੀ ਪੜ੍ਹੋ : ਮਲੋਟ ’ਚ ਰਿਸ਼ਤਿਆਂ ਦਾ ਘਾਣ, 2 ਪੁੱਤਰਾਂ ਨੇ ਬਜ਼ੁਰਗ ਪਿਓ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ

ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ. ਐੱਸ.ਆਈ. ਅਮਰਜੀਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਦੇ ਮ੍ਰਿਤਕ ਸੰਭਾਲ ਘਰ ਵਿਖੇ ਰਖਵਾ ਦਿੱਤਾ ਹੈ। ਇਸ ਦੇ ਨਾਲ ਹੀ ਔਰਤ ਦੀ ਮੌਤ ਦੇ ਕਾਰਨਾਂ ਬਾਰੇ ਪੁਲਸ ਜਾਂਚ ਚੱਲ ਰਹੀ ਹੈ ਤੇ ਲਾਸ਼ ਦੇ ਪੋਸਟਮਾਰਟਮ ਦੀ ਕਾਰਵਾਈ ਵੀ ਆਰੰਭ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਗਲੇ ਅਤੇ ਸਰੀਰ ’ਤੇ ਕੁਝ ਨਿਸ਼ਾਨ ਹਨ, ਜਿੰਨਾ ਬਾਰੇ ਪੋਸਟਮਾਰਟਮ ਦੀ ਰਿਪੋਰਟ ਆਉਣ ਪਿੱਛੋਂ ਹੀ ਕੁਝ ਕਿਹਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਸੰਗਰੂਰ ਦੇ 6 ਸਾਲਾ ਬੱਚੇ ਨੇ ਹੱਥ ਛੱਡ ਕੇ ਸਾਇਕਲ ਚਲਾਉਣ 'ਚ ਬਣਾਇਆ ਰਿਕਾਰਡ, ਏਸ਼ੀਆ ਬੁੱਕ ’ਚ ਦਰਜ ਹੋਇਆ ਨਾਂ


author

Shyna

Content Editor

Related News