ਨਵ ਵਿਆਹੁਤਾ ਦੀ ਸ਼ੱਕੀ ਹਾਲਾਤ ''ਚ ਮੌਤ

Sunday, Jul 02, 2017 - 11:57 AM (IST)

ਨਵ ਵਿਆਹੁਤਾ ਦੀ ਸ਼ੱਕੀ ਹਾਲਾਤ ''ਚ ਮੌਤ

ਲੁਧਿਆਣਾ (ਮਹੇਸ਼)— ਰਾਹੋਂ ਰੋਡ ਦੇ ਰਾਮ ਦਿਆਲ ਨਗਰ ਇਲਾਕੇ 'ਚ ਸ਼ਨੀਵਾਰ ਨੂੰ 20 ਸਾਲਾ ਨਵ ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰਾਧਾ ਦੇ ਰੂਪ ਵਿਚ ਹੋਈ, ਉਸਦਾ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ। ਜੋਧੇਵਾਲ ਪੁਲਸ ਨੇ ਲਾਸ਼ ਦਾ ਰਜਿਸਟਰੇਸ਼ਨ ਕਰਕੇ ਪੋਸਟਮਾਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਥਾਣਾ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਮੂਲ ਰੂਪ 'ਚ ਉਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਸਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਹ ਐਤਵਾਰ ਤਕ ਇਥੇ ਪਹੁੰਚ ਜਾਣਗੇ, ਜਿਸਦੇ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਸਦਾ ਪਤੀ ਸੁੰਦਰ ਨਗਰ ਸਥਿਤ ਇਕ ਹੌਜ਼ਰੀ 'ਚ ਕੰਮ ਕਰਦਾ ਹੈ। ਫਿਲਹਾਲ ਹੁਣ ਤਕ ਆਤਮ ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਵਿਜੇ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਜਦ ਘਟਨਾ ਸਥਾਨ 'ਤੇ ਪਹੁੰਚੀ ਤਾਂ ਰਾਧਾ ਦੀ ਲਾਸ਼ ਹੇਠਾਂ ਪਈ ਸੀ। ਉਸਦੇ ਗੱਲ 'ਤੇ ਨਿਸ਼ਾਨ ਸੀ। ਉਸਦੇ ਪਤੀ ਦਾ ਕਹਿਣਾ ਹੈ ਕਿ ਰਾਧਾ ਨੇ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਹੈ।


Related News