ਖੇਤਾਂ ''ਚ ਸੈਰ ਕਰਨ ਗਿਆ ਨੌਜਵਾਨ ਖੂਹ ''ਚ ਡਿੱਗਾ, ਮੀਂਹ ਕਾਰਨ ਵਾਪਰਿਆ ਹਾਦਸਾ

Thursday, Jul 13, 2023 - 04:53 AM (IST)

ਖੇਤਾਂ ''ਚ ਸੈਰ ਕਰਨ ਗਿਆ ਨੌਜਵਾਨ ਖੂਹ ''ਚ ਡਿੱਗਾ, ਮੀਂਹ ਕਾਰਨ ਵਾਪਰਿਆ ਹਾਦਸਾ

ਕਾਠਗੜ੍ਹ/ਨਵਾਂਸ਼ਹਿਰ : ਪਿੰਡ ਰੱਕੜਾ ਬੇਟ ਦਾ ਲਾਈਨਮੈਨ ਹਰਪ੍ਰੀਤ ਸਿੰਘ ਪੈਰ ਤਿਲਕ ਜਾਣ ਕਾਰਨ ਖੂਹ ਵਿੱਚ ਡਿੱਗ ਗਿਆ, ਜਿਸ ਨੂੰ ਖੂਹ 'ਚ ਡਿੱਗਦਾ ਦੇਖ ਉਸ ਦੇ ਪਿਤਾ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : 10 ਸਾਲਾ ਬੱਚੀ ਭੇਤਭਰੇ ਹਾਲਾਤ ਚ ਲਾਪਤਾ, ਮਾਪਿਆਂ 'ਚ ਡਰ ਦਾ ਮਾਹੌਲ

ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਕਾਠਗੜ੍ਹ ਪਾਵਰ ਸਟੇਸ਼ਨ 'ਤੇ ਬਤੌਰ ਲਾਈਨਮੈਨ ਕੰਮ ਕਰਦਾ ਸੀ। ਬੁੱਧਵਾਰ ਸਵੇਰੇ ਕਰੀਬ ਸਾਢੇ 8 ਵਜੇ ਉਹ ਆਪਣੇ ਖੇਤਾਂ ਨੂੰ ਗਿਆ। ਤੇਜ਼ ਮੀਂਹ ਕਾਰਨ ਉਹ ਤਿਲਕ ਕੇ ਖੂਹ ਵਿੱਚ ਡਿੱਗ ਗਿਆ। ਕਰੀਬ 15 ਮਿੰਟਾਂ ਬਾਅਦ ਪਿਤਾ ਬਲਵੰਤ ਸਿੰਘ ਖੇਤਾਂ 'ਚ ਗਿਆ, ਜਿੱਥੇ ਆਪਣੇ ਪੁੱਤਰ ਨੂੰ ਨਾ ਦੇਖ ਕੇ ਉਸ ਨੇ ਇਧਰ-ਉਧਰ ਭਾਲ ਕਰਨ ਲੱਗਾ ਤਾਂ ਉਸ ਦਾ ਮੋਬਾਇਲ ਮੋਟਰ ਨੇੜਿਓਂ ਮਿਲਿਆ।

ਇਹ ਵੀ ਪੜ੍ਹੋ : ਸਵੀਡਨ 'ਚ ਕੁਰਾਨ ਸਾੜਨ 'ਤੇ UN 'ਚ ਇਕਜੁੱਟ ਹੋਏ ਭਾਰਤ, ਪਾਕਿਸਤਾਨ ਤੇ ਚੀਨ, ਪ੍ਰਸਤਾਵ ਨੂੰ ਮਿਲੀ ਮਨਜ਼ੂਰੀ

ਜਦੋਂ ਉਸ ਨੇ ਖੂਹ ਵਿੱਚ ਦੇਖਿਆ ਤਾਂ ਉਸ ਦਾ ਪੁੱਤਰ ਮੂਧੇ ਮੂੰਹ ਪਿਆ ਹੋਇਆ ਸੀ। ਉਨ੍ਹਾਂ ਪਿੰਡ ਵਾਸੀਆਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢਿਆ ਅਤੇ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਈਨਮੈਨ ਹਰਪ੍ਰੀਤ ਸਿੰਘ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ, ਭੈਣ ਅਤੇ ਮਾਤਾ-ਪਿਤਾ ਛੱਡ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News