ਰੱਖੜੀ ਦੇ ਦਿਨ 4 ਨੌਜਵਾਨਾਂ ਦੀਆਂ ਇਕੱਠੇ ਬਲੀਆਂ ਚਿਖਾਵਾਂ, ਮੰਜ਼ਰ ਦੇਖ ਹਰ ਅੱਖ ''ਚੋਂ ਛਲਕੇ ਅੱਥਰੂ (ਤਸਵੀਰਾਂ)

Tuesday, Aug 08, 2017 - 04:08 PM (IST)

ਕੋਟ-ਈਸੇ-ਖਾਂ (ਛਾਬੜਾ) — ਬੀਤੀ 6 ਅਗਸਤ ਦੀ ਰਾਤ ਨੂੰ ਕਾਰ-ਟਰੱਕ ਦੀ ਟੱਕਰ 'ਚ ਮਰੇ 4 ਨੌਜਵਾਨਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਹੋਣ ਤੋਂ ਬਾਅਦ ਅੱਜ ਸ਼ਾਮ 5 ਵਜੇ ਜਿਵੇਂ ਹੀ ਕੋਟ ਈਸੇ ਖਾਂ ਪਹੁੰਚੇ ਤਾਂ ਹਰ ਪਾਸੇ ਚੀਕਾਂ ਮੱਚ ਗਈਆਂ ਤੇ ਲੋਕਾਂ ਦੀਆਂ ਅੱਖ 'ਚੋਂ ਅੱਥਰੂ ਛਲਕੇ। ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਹਰ ਕੋਈ ਸੰਭਾਲਣ 'ਚ ਲੱਗਾ ਹੋਇਆ ਸੀ।
ਸ਼ਾਮ 6 ਵਜੇ ਚਾਰਾਂ ਨੌਜਵਾਨਾਂ ਸਾਗਰਦੀਪ ਖੁਰਾਨਾ, ਗੁਰਪ੍ਰੀਤ ਸਿੰਘ, ਜਗਮੀਤ ਸਿੰਘ ਲਵੀ ਤੇ ਭੁਪਿੰਦਰ ਸਿੰਘ ਭਿੰਦਾ ਦਾ ਅੰਤਿਮ ਸੰਸਕਾਰ ਕੋਟ ਈਸੇ ਖਾਂ ਦੇ ਸ਼ਮਸ਼ਾਨਘਾਟ 'ਚ ਕਰ ਦਿੱਤਾ ਗਿਆ। ਇਨ੍ਹਾਂ ਨੌਜਵਾਨਾਂ ਦੀ ਮੌਤ ਨੇ ਜਿਥੇ ਪਰਿਵਾਰ ਦੇ ਮੈਂਬਰਾਂ 'ਤੇ ਕਹਿਰ ਢਾਇਆ, ਉਥੇ ਹੀ ਪੂਰੇ ਸ਼ਹਿਰ 'ਚ ਸ਼ੌਕ ਦੀ ਲਹਿਰ ਫੈਲ ਗਈ ਤੇ ਇਸ ਵਾਰ ਦੀ ਰੱਖੜੀ ਦਾ ਤਿਉਹਾਰ ਖੁਸ਼ੀਆਂ ਦੀ ਬਜਾਇ ਗਮ 'ਚ ਬਦਲ ਗਿਆ। ਜ਼ਿਕਰਯੋਗ ਹੈ ਕਿ ਸੜਕ ਦੁਰਘਟਨਾ ਦਾ ਸ਼ਿਕਾਰ ਹੋਏ ਨੌਜਵਾਨ ਸਾਗਰਦੀਪ ਖੁਰਾਨਾ ਆਪਣੇ ਪਿੱਛੇ ਇਕ ਬੇਟਾ, 1 ਭਰਾ ਤੇ 2 ਭੈਣਾਂ ਤੇ ਮਾਂ-ਬਾਪ ਨੂੰ ਛੱਡ ਗਿਆ ਹੈ।

PunjabKesari
ਇਸੇ ਤਰ੍ਹਾਂ ਦੂਜਾ ਨੌਜਵਾਨ ਗੁਰਪ੍ਰੀਤ ਸਿੰਘ ਆਪਣੀਆਂ 2 ਧੀਆਂ, ਪਤਨੀ, ਤੀਜਾ ਨੌਜਵਾਨ ਭੁਪਿੰਦਰ ਸਿੰਘ ਆਪਣੀ ਮਾਤਾ ਤੇ ਚੌਥਾ ਨੌਜਵਾਨ ਜਗਮੀਤ ਲਵੀ, ਜੋ ਕਿ ਗੋਦ ਲਿਆ ਹੋਇਆ ਸੀ, ਆਪਣੇ ਪਿੱਛੇ ਮਾਤਾ-ਪਿਤਾ, 4 ਭੈਣ ਤੇ ਬਾਕੀ ਹੋਰ ਪਰਿਵਾਰਕ ਮੈਂਬਰਾਂ ਨੂੰ ਛੱਡ ਕੇ ਇਸ ਦੁਨੀਆਂ ਨੂੰ ਅਲਵੀਦਾ ਕਹਿ ਗਿਆ।

PunjabKesari
ਇਸ ਮੌਕੇ 'ਤੇ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ, ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਕਾਂਗਰਸ  ਦੇ ਸੀਨੀਅਰ ਪ੍ਰਦੇਸ ਨੇਤਾ ਕੁਲਦੀਪ ਸਿੰਘ  ਆਦਿ ਨੇ ਮ੍ਰਿਤਕ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।


Related News