ਅਮਰੀਕਾ ਜਾਣ ਦੌਰਾਨ ਪਨਾਮਾ ਨਹਿਰ ''ਚ ਡੁੱਬੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਲਗਾਏ ਏਜੰਟ ''ਤੇ ਗੰਭੀਰ ਦੋਸ਼ (ਵੀਡੀਓ)

Saturday, Nov 11, 2017 - 06:37 PM (IST)

ਹੁਸ਼ਿਆਰਪੁਰ(ਸਮੀਰ)— ਪੰਜਾਬ 'ਚ ਨੌਜਵਾਨਾਂ 'ਚ ਵਿਦੇਸ਼ ਜਾਣ ਦੀ ਇੱਛਾ ਇਸ ਤਰ੍ਹਾਂ ਵੱਧ ਗਈ ਹੈ ਕਿ ਲੋਕ ਲੱਖਾਂ ਰੁਪਏ ਖਰਚ ਕੇ ਗਲਤ ਤਰੀਕੇ ਨਾਲ ਵਿਦੇਸ਼ ਜਾਣ 'ਚ ਲੱਗੇ ਹੋਏ ਹਨ। ਭਾਵੇਂ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਵਿਦੇਸ਼ ਜਾਂਦੇ ਸਮੇਂ ਆਪਣੀ ਜਾਨ ਹੀ ਕਿਉਂ ਨਾ ਗੁਆਉਣੀ ਪਵੇ। ਅਜਿਹਾ ਹੀ ਇਕ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਟਾਂਡਾ ਅਧੀਨ ਆਉਂਦੇ ਪਿੰਡ ਜਲਾਲਪੁਰ ਦਾ ਹੈ, ਜਿੱਥੇ ਗੁਰਪ੍ਰੀਤ ਸਿੰਘ 19 ਸਾਲ ਦੇ ਨੌਜਵਾਨ ਨੂੰ ਅਮਰੀਕਾ ਜਾਣ ਦੀ ਇੱਛਾ 'ਚ ਅਮਰੀਕਾ ਦੇ ਪਨਾਮਾ ਨਹਿਰ ਪਾਰ ਕਰਦੇ ਸਮੇਂ ਗਲਤ ਤਰੀਕੇ ਨਾਲ ਜਾਨ ਗੁਆਉਣੀ ਪਈ। ਇਸ ਦੇ ਪਿੱਛੇ ਮ੍ਰਿਤਕ ਪਰਿਵਾਰ ਨੇ ਏਜੰਟ ਨੂੰ ਦੋਸ਼ੀ ਠਹਿਰਾਇਆ ਹੈ।

PunjabKesariਗੁਰਪ੍ਰੀਤ ਦੇ ਪਰਿਵਾਰ ਮੁਤਾਬਕ ਉਨ੍ਹਾਂ ਨੇ ਪਿੰਡ ਦੇ ਸਰਬਜੀਤ ਸਿੰਘ ਕਾਲੀ ਤੋਂ 30 ਲੱਖ ਰੁਪਏ 'ਚ ਅਮਰੀਕਾ ਭੇਜਣ ਦੀ ਗੱਲ ਹੋਈ ਸੀ, ਜਿਸ 'ਚ  ਸਿੱਧਾ ਅਮਰੀਕਾ ਦੀ ਫਲਾਈਟ ਕਰਵਾਉਣ ਦੀ ਗੱਲ ਕਹੀ ਸੀ। ਉਨ੍ਹਾਂ ਦੀ ਗੁਰਪ੍ਰੀਤ ਦੇ ਨਾਲ 24 ਅਕਤੂਬਰ ਨੂੰ ਆਖਰੀ ਵਾਰ ਗੱਲ ਹੋਈ, ਜਿਸ ਤੋਂ ਬਾਅਦ ਉਨ੍ਹਾਂ ਦੀ ਅੱਜ ਤੱਕ ਗੱਲ ਨਹੀਂ ਹੋਈ। ਗੁਰਪ੍ਰੀਤ ਦੀ ਮੌਤ ਦਾ ਪਤਾ ਵੀ ਉਨ੍ਹਾਂ ਨੂੰ ਪਿੰਡ ਦੇ ਲੋਕਾਂ ਤੋਂ ਪਤਾ ਲੱਗਾ ਕਿ ਗੁਰਪ੍ਰੀਤ ਦੀ ਡੁੱਬਣ ਨਾਲ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਕਿਸ਼ਤੀ 'ਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ, ਜਿਸ ਤੋਂ ਬਾਅਦ ਇਹ ਹਾਦਸਾ ਹੋਇਆ। ਉਥੇ ਹੀ ਪਰਿਵਾਰ ਨੇ ਦੋਸ਼ੀ ਏਜੰਟ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਦੋਸ਼ੀ ਏਜੰਟ ਹਾਦਸੇ ਤੋਂ ਬਾਅਦ ਆਪਣੇ ਘਰ ਨੂੰ ਤਾਲਾ ਲਗਾ ਕੇ ਫਰਾਰ ਹੈ।


Related News