ਟਰਾਲੇ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

Sunday, Aug 13, 2017 - 01:20 AM (IST)

ਟਰਾਲੇ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਬਰਨਾਲਾ/ਧਨੌਲਾ, (ਵਿਵੇਕ ਸਿੰਧਵਾਨੀ,ਰਵੀ, ਰਵਿੰਦਰ)— ਘੋੜੇ ਟਰਾਲੇ ਦੀ ਟੱਕਰ ਨਾਲ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ।  ਥਾਣੇਦਾਰ ਦਿਲਵਾਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਕਾਸ਼ਦੀਪ ਪੁੱਤਰ ਭਗਵਾਨ ਦਾਸ ਵਾਸੀ ਪਰਸ਼ੂਰਾਮ ਬਸਤੀ ਬਠਿੰਡਾ ਸੰਗਰੂਰ ਤੋਂ ਮੋਟਰਸਾਈਕਲ 'ਤੇ ਬਰਨਾਲਾ ਜਾ ਰਿਹਾ ਸੀ। ਜਦੋਂ ਉਹ ਰਾਜਗੜ੍ਹ ਬਾਈਪਾਸ ਨੇੜੇ ਪੁੱਜਾ ਤਾਂ ਧਨੌਲਾ ਤੋਂ ਰਾਜਗੜ੍ਹ ਵੱਲ ਜਾ ਰਿਹਾ ਘੋੜਾ ਟਰਾਲਾ ਤੇਜ਼ ਰਫ਼ਤਾਰ ਨਾਲ ਸੜਕ 'ਤੇ ਚੜ੍ਹਾਉਣ ਕਾਰਨ ਮੋਟਰਸਾਈਕਲ ਨਾਲ ਟਕਰਾਅ ਗਿਆ। ਟਰਾਲੇ ਨੂੰ ਮੱਖਣ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮੋਗਾ ਚਲਾ ਰਿਹਾ ਸੀ, ਜੋ ਕਿ ਮੌਕੇ ਤੋਂ ਫਰਾਰ ਹੋ ਗਿਆ ਅਤੇ ਮੋਟਰਸਾਈਕਲ ਸਵਾਰ ਆਕਾਸ਼ਦੀਪ ਪੁੱਤਰ ਭਗਵਾਨ ਦਾਸ ਦੀ ਮੌਕੇ 'ਤੇ ਹੀ ਮੌਤ ਹੋ ਗਈ।  ਥਾਣੇਦਾਰ ਦਿਲਵਾਰ ਸਿੰਘ ਨੇ ਦੱਸਿਆ ਕਿ ਟਰਾਲਾ ਕਬਜ਼ੇ ਵਿਚ ਲੈ ਕੇ ਬਣਦੀ ਕਾਰਵਾਈ ਕਰ ਦਿੱਤੀ ਹੈ। ਲਾਪ੍ਰਵਾਹੀ ਨਾਲ ਟਰਾਲਾ ਸੜਕ 'ਤੇ ਚੜ੍ਹਾਉਣ ਕਾਰਨ ਮੋਟਰਸਾਈਕਲ ਸਵਾਰ ਮਾਰਿਆ ਗਿਆ, ਜੋ ਆਪਣੀ ਸਾਈਡ ਆ ਰਿਹਾ ਸੀ। ਟਰਾਲਾ ਡਰਾਈਵਰ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 


Related News