ਡੇਢ ਦਹਾਕਾ ਸਿਡਨੀ ਤੋਂ ਪਿੰਡ ਆਉਣ ਨੂੰ ਤਰਸਦਾ ਰਿਹਾ ਨੌਜਵਾਨ, ਇਕੋ ਝਟਕੇ ਸਭ ਕੁਝ ਹੋ ਗਿਆ ਖ਼ਤਮ
Friday, Sep 01, 2023 - 11:02 AM (IST)

ਮਜੀਠਾ (ਪ੍ਰਿਥੀਪਾਲ)- ਆਸਟ੍ਰੇਲੀਆ ਵਿਚ 35 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੀ ਪਛਾਣ ਰਣਦੀਪ ਸਿੰਘ ਦੀਪ ਪੁੱਤਰ ਗੁਰਮੇਰ ਸਿੰਘ ਵਾਸੀ ਪਿੰਡ ਮਜੀਠਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਸੁਰੱਖਿਆ ਏਜੰਸੀਆਂ ਆਈਆਂ ਹਰਕਤ 'ਚ, ਸਰਹੱਦੀ ਖ਼ੇਤਰ 'ਚੋਂ ਬਰਾਮਦ ਹੋਈਆਂ ਇਹ ਵਸਤੂਆਂ
ਮ੍ਰਿਤਕ ਰਣਦੀਪ ਸਿੰਘ ਦੇ ਰਿਸ਼ਤੇਦਾਰ ਤਾਏ ਦੇ ਪੁੱਤਰ ਸੁਰਿੰਦਰ ਸਿੰਘ ਲਾਲੀ ਵਾਸੀ ਮਜੀਠਾ ਦਿਹਾਤੀ ਨੇ ਦੱਸਿਆ ਕਿ ਰਣਦੀਪ ਸਿੰਘ ਦੀਪ ਮੇਰੇ ਚਾਚੇ ਦਾ ਪੁੱਤਰ ਸੀ, ਜੋ ਕਿ ਕਰੀਬ 18 ਸਾਲ ਪਹਿਲਾਂ ਅਸਟ੍ਰੇਲੀਆ ਗਿਆ ਸੀ ਜੋ ਕਿ 14 ਸਾਲ ਪਹਿਲਾਂ ਭਾਰਤ ਆਪਣੇ ਪਿੰਡ ਮਜੀਠਾ ਦਿਹਾਤੀ ਵਿਖੇ ਆਇਆ ਸੀ ਤੇ ਉਸ ਤੋਂ ਬਾਅਦ ਨਹੀਂ ਪਰਤਿਆ। ਨੌਜਵਾਨ ਕਰੀਬ ਡੇਢ ਦਹਾਕੇ ਤੋਂ ਪਿੰਡ ਆਉਣ ਨੂੰ ਤਰਸਦਾ ਰਿਹਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਇਹ ਵੀ ਪੜ੍ਹੋ- 17 ਸਾਲ ਮਗਰੋਂ ਆਈਆਂ ਖ਼ੁਸ਼ੀਆਂ, 2 ਧੀਆਂ ਤੇ ਪੁੱਤ ਨੇ ਇਕੱਠਿਆਂ ਲਿਆ ਜਨਮ, ਮਾਂ ਨੇ ਕੀਤਾ ਰੱਬ ਦਾ ਸ਼ੁਕਰਾਨਾ
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਰਣਦੀਪ ਸਿੰਘ ਦੀਪ ਰੋਜ਼ਾਨਾਂ ਦੀ ਤਰ੍ਹਾਂ ਟਰਾਲਾ ਲੈ ਕੇ ਕੰਮ ’ਤੇ ਗਿਆ ਸੀ ਕਿ ਰਸਤੇ ਵਿਚ ਟਰਾਲਾ ਖੱਡ ਵਿਚ ਡਿੱਗ ਗਿਆ ਤੇ ਦੀਪ ਟਰਾਲੇ ਤੋਂ ਬਾਹਰ ਡਿੱਗ ਗਿਆ। ਦੱਸਣ ਮੁਤਾਬਕ ਖੱਡ ਡੁੰਘੀ ਹੋਣ ਕਾਰਨ ਟਰਾਲੇ ਨੂੰ ਅੱਗ ਲੱਗ ਗਈ ਅਤੇ ਦੇਖਣ ਵਾਲਿਆਂ ਵੱਲੋਂ ਪੁਲਸ ਦੀ ਮਦਦ ਨਾਲ ਦੀਪ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8