ਕਾਲੇ ਪੀਲੀਏ ਦੀ ਬਿਮਾਰੀ ਕਾਰਨ ਮੁਲਾਜ਼ਮ ਆਗੂ ਦੀ ਮੌਤ
Saturday, Jan 13, 2018 - 04:38 PM (IST)

ਬੁਢਲਾਡਾ (ਬਾਂਸਲ) — ਪੀ. ਆਰ. ਟੀ. ਸੀ. ਡਿਪੂ ਦੇ ਸਬ-ਇੰਸਪੈਕਟਰ ਰਾਧੇ ਸ਼ਾਮ ਦੀ ਕਾਲੇ ਪੀਲੀਏ ਦੀ ਬਿਮਾਰੀ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆ ਕਰਮਚਾਰੀ ਦਲ ਦੇ ਆਗੂ ਜਗਦੇਵ ਸਿੰਘ ਨੇ ਦੱਸਿਆ ਕਿ ਰਾਧੇ ਸ਼ਾਮ, ਜੋ ਕਿ ਪਿਛਲੇ ਸਾਲ ਤੋਂ ਕਾਲੇ ਪੀਲੀਏ ਦੀ ਬਿਮਾਰੀ ਤੋਂ ਪੀੜਤ ਸੀ ਤੇ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਸੀ, ਦੀ ਬੀਤੇ ਦਿਨੀ ਮੌਤ ਹੋ ਗਈ। ਲੰਮਾ ਸਮਾਂ ਪੀ. ਆਰ. ਟੀ. ਸੀ. ਕੰਡਕਟਰ ਯੂਨੀਅਨ ਦੇ ਡਿਪੂ ਪ੍ਰਧਾਨ ਰਹੇ ਅਤੇ ਹੁਣ ਇੰਟਕ ਦੇ ਸਰਗਰਮ ਆਗੂ ਦੇ ਤੌਰ 'ਤੇ ਕੰਮ ਕਰ ਰਹੇ ਮ੍ਰਿਤਕ ਰਾਧੇ ਸ਼ਾਮ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲਾ ਕਮੇਟੀ ਮੈਂਬਰ ਸੀਤਾ ਰਾਮ ਗੋਬਿੰਦਪੁਰਾ ਦੇ ਭਰਾ ਸਨ।