ਹੋਟਲ ਦੀ ਲਿਫ਼ਟ ''ਚ ਕਰਮਚਾਰੀ ਦੀ ਮੌਤ ਬਣੀ ਪੁਲਸ ਲਈ ਇਕ ਵੱਡਾ ਸਵਾਲ
Tuesday, Nov 03, 2020 - 05:29 PM (IST)

ਅੰਮ੍ਰਿਤਸਰ (ਸੰਜੀਵ) : ਅੰਮ੍ਰਿਤਸਰ ਦੇ ਪਾਸ਼ ਖੇਤਰ ਰਣਜੀਤ ਐਵੀਨਿਊ 'ਚ ਸਥਿਤ ਹੋਟਲ ਬੈਸਟ ਵੇਸਟਰਨ ਦੇ ਸੁਰੱਖਿਆ ਕਰਮਚਾਰੀ ਸਤਵੀਰ ਸਿੰਘ ਦੀ ਹੋਟਲ ਦੀ ਲਿਫ਼ਟ 'ਚ ਮੌਤ ਹੋ ਗਈ। ਸਤਵੀਰ ਨੇ ਕਿੰਨਾਂ ਹਾਲਾਤ 'ਚ ਦਮ ਤੋੜਿਆ, ਇਹ ਮ੍ਰਿਤਕ ਦੇ ਪਰਿਵਾਰ ਅਤੇ ਪੁਲਸ ਵਾਲਿਆਂ ਲਈ ਇਕ ਵੱਡਾ ਸਵਾਲ ਬਣਿਆ ਹੋਇਆ ਹੈ। ਫਿਲਹਾਲ ਪੁਲਸ ਇਸ ਪੂਰੇ ਮਾਮਲੇ 'ਚ ਜਾਂਚ ਦਾ ਹਵਾਲਾ ਦੇ ਰਹੀ ਹੈ, ਜਦੋਂ ਕਿ ਪੀੜਿਤ ਪਰਿਵਾਰ ਉਨ੍ਹਾਂ ਦੇ ਨੌਜਵਾਨ ਬੇਟੇ ਦੀ ਮੌਤ ਦੀ ਜ਼ਿੰਮੇਵਾਰੀ ਹੋਟਲ ਮਾਲਕ ਨੂੰ ਠਹਿਰਾਅ ਰਹੇ ਹਨ। ਪੀੜਿਤ ਪਰਿਵਾਰ ਉਨ੍ਹਾਂ ਵਿਰੁੱਧ ਪਰਚਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ : ਮਨੋਰੰਜਨ ਕਾਲੀਆ ਦੇ ਘਰ ਆਲੂ-ਪਿਆਜ਼ ਤੋਹਫੇ ਵਜੋਂ ਦੇਣ ਪਹੁੰਚੀ ਕਾਂਗਰਸੀ ਬੀਬੀ ਖ਼ੁਦ ਸਵਾਲਾਂ 'ਚ ਘਿਰੀ
ਇਹ ਹੈ ਮਾਮਲਾ
ਪੀੜਤ ਪਰਿਵਾਰ ਅਨੁਸਾਰ ਉਨ੍ਹਾਂ ਦਾ ਲੜਕਾ ਸਤਵੀਰ ਸਿੰਘ ਰਣਜੀਤ ਐਵਨਿਊ ਦੇ ਹੋਟਲ ਬੈਸਟ ਵੇਸਟਰਨ 'ਚ ਸੁਰੱਖਿਆ ਕਰਮਚਾਰੀ ਦੇ ਅਹੁਦੇ 'ਤੇ ਤੈਨਾਤ ਸੀ। ਸਵੇਰੇ 7:30 ਵਜੇ ਉਹ ਡਿਊਟੀ 'ਤੇ ਆਇਆ ਅਤੇ 10:30 ਵਜੇ ਦੇ ਕਰੀਬ ਉਸਦੀ ਲਿਫ਼ਟ 'ਚ ਮੌਤ ਹੋ ਗਈ। ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਤਵੀਰ ਸਿੰਘ ਨੂੰ ਇੱਕ ਨਿਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਉਹ ਤੁਰੰਤ ਹਸਪਤਾਲ ਪੁੱਜੇ। ਜਿੱਥੇ ਉਨ੍ਹਾਂ ਨੇ ਵੇਖਿਆ ਕਿ ਸਤਬੀਰ ਸਿੰਘ ਮ੍ਰਿਤਕ ਹਾਲਤ 'ਚ ਸੀ ਅਤੇ ਖੂਨ ਨਾਲ ਲਥਪਥ ਸੀ। ਇਸਦੇ ਬਾਅਦ ਉਹ ਹੋਟਲ ਆਏ ਅਤੇ ਉਨ੍ਹਾਂ ਨੇ ਉਸ ਲਿਫ਼ਟ ਨੂੰ ਵੇਖਿਆ ਜਿੱਥੇ ਖੂਨ ਦਾ ਇਕ ਵੀ ਧੱਬਾ ਨਹੀਂ ਸੀ। ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਬਦਹਾਲੀ 'ਚ ਪਈ ਹੋਟਲ 'ਚ ਲਿਫਟ 'ਤੇ ਕਰਮਚਾਰੀਆਂ ਨੂੰ ਕਿਉਂ ਚੜਣ 'ਤੇ ਮਜਬੂਰ ਕੀਤਾ ਜਾਂਦਾ ਸੀ, ਜਿਸ ਕਾਰਨ ਉਨ੍ਹਾਂ ਦੇ ਲੜਕੇ ਦੀ ਮੌਤ ਹੋਈ ਹੈ। ਇਸਦੀ ਸਿੱਧੇ ਤੌਰ 'ਤੇ ਜ਼ਿੰਮੇਵਾਰੀ ਹੋਟਲ ਮਾਲਕ ਦੀ ਹੈ, ਜਿਸ 'ਤੇ ਅਪਰਾਧਿਕ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਫਰੰਟ ਲਾਈਨ 'ਤੇ ਕੰਮ ਕਰਨ ਵਾਲਾ ਯੋਧਾ ਐੱਸ. ਆਈ. ਕੋਰੋਨਾ ਪਾਜ਼ੇਟਿਵ
ਇਹ ਕਹਿਣਾ ਹੈ ਪੁਲਸ ਦਾ
ਏ. ਸੀ. ਪੀ. ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਸਤਵੀਰ ਸਿੰਘ ਦੀ ਕਿੰਨਾਂ ਹਾਲਾਤਾਂ 'ਚ ਮੌਤ ਹੋਈ ਹੈ, ਇਸ 'ਤੇ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਜਾਂਚ ਉਪਰੰਤ ਦੋਸ਼ੀ ਪਾਏ ਜਾਣ ਵਾਲੇ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਇਹ ਕਹਿਣਾ ਹੈ ਥਾਣਾ ਇੰਚਾਰਜ ਦਾ
ਥਾਣਾ ਰਣਜੀਤ ਐਵੀਨਿਊ ਦੇ ਇੰਚਾਰਜ ਐੱਸ. ਆਈ. ਰੋਬਿਨ ਹੰਸ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦੇ ਬਿਆਨਾਂ 'ਤੇ ਹੋਟਲ ਮਾਲਕ ਹੋਟਲ ਮੈਨੇਜਰ ਸਮੇਤ ਉਨ੍ਹਾਂ ਵਿਅਕਤੀਆਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਜ਼ਿੰਮੇਦਾਰੀ ਲਿਫਟ 'ਤੇ ਬਣਦੀ ਸੀ। ਫਿਲਹਾਲ ਕੋਈ ਵੀ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ, ਜਦੋਂ ਕਿ ਪੁਲਸ ਇਸ ਮਾਮਲੇ 'ਚ ਬਾਰੀਕੀ ਨਾਲ ਜਾਂਚ ਕਰ ਰਹੀ ਹੈ ।
ਇਹ ਵੀ ਪੜ੍ਹੋ : ਕਰਵਾਚੌਥ ਦੇ ਤਿਉਹਾਰ ਦੀਆਂ ਬਾਜ਼ਾਰਾਂ 'ਚ ਲੱਗੀਆਂ ਰੌਣਕਾਂ